Thu, Apr 25, 2024
Whatsapp

ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ

Written by  Shanker Badra -- May 23rd 2018 09:51 PM
ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ

ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ

ਭਿਆਨਕ ਅੱਗ ਹਾਦਸੇ ਦੇ ਪੀੜਤਾਂ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਪਹਿਲ ਦੀ ਚੁਫੇਰਿਓ ਸ਼ਲਾਘਾ:ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਦੀ ਸਬ ਤਹਿਸੀਲ ਨੂਰਪੁਰ ਬੇਦੀ ਵਿਖੇ ਵਾਪਰੇ ਭਿਆਨਕ ਹਾਦਸੇ ਦੌਰਾਨ ਲੱਗੀ ਅੱਗ ਦੇ ਨਾਲ ਜਿੱਥੇ ਤਿੰਨ ਸੌ ਤੋਂ ਲੈ ਕੇ ਚਾਰ ਸੌ ਤੱਕ ਝੁੱਗੀਆਂ ਸੜ ਗਈਆਂ ਅਤੇ ਉੱਥੇ ਵੱਸਦੇ ਕਰੀਬ ਸਾਢੇ ਬਾਰਾਂ ਸੌ ਜੀ ਬੇਘਰ ਹੋ ਗਏ ਉਨ੍ਹਾਂ ਦੇ ਮਦਦ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਉਣ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।SGPC greets pendulum for victims of devastating fire accidentਇਸ ਮੌਕੇ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਗ ਪੀੜਤਾਂ ਦੇ ਲਈ ਜਿੱਥੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਉੱਥੇ ਹੀ ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਪੀੜਤਾਂ ਦੇ ਲਈ ਲੰਗਰ ਤੋਂ ਇਲਾਵਾ ਹੋਰ ਕੱਪੜੇ ਆਦਿ ਦੀ ਮੱਦਦ ਵੀ ਕੀਤੀ ਜਾ ਰਹੀ ਹੈ। SGPC greets pendulum for victims of devastating fire accidentਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਗਰੀਬਾਂ ਦੀ ਬਾਂਹ ਫੜ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। SGPC greets pendulum for victims of devastating fire accidentਉਧਰ ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਹਲਕੇ ਦੀ ਪਾਰਟੀ ਵੱਲੋਂ ਨੁਮਾਇੰਦਗੀ ਕਰ ਰਹੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਬਾਖੂਬੀ ਅਦਾ ਕੀਤਾ ਹੈ ਅਤੇ ਇਸ ਔਖੇ ਵਕਤ ਤੇ ਗ਼ਰੀਬ ਲੋਕਾਂ ਦੀ ਮਦਦ ਕਰਕੇ ਸਹੀ ਅਰਥਾਂ ਦੇ ਵਿੱਚ ਧਰਮ ਦੇ ਅਨੁਸਾਰ ਸੇਵਾ ਕੀਤੀ ਹੈ। -PTCNews


Top News view more...

Latest News view more...