SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ

guj
SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ 'ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ

SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ,ਭਾਵਨਗਰ: ਪਿਛਲੇ ਦਿਨੀ ਗੁਜਰਾਤ ਦੇ ਸ਼ਹਿਰ ਭਾਵਨਗਰ ‘ਚ ਸਿੰਧੀ ਸਮਾਜ ਵੱਲੋਂ ਇੱਕ ਚੌਕ ‘ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲਗਾ ਦਿੱਤੀ ਗਈ ਸੀ।

guj
SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ

ਜਿਸ ਦੌਰਾਨ ਸਿੱਖ ਭਾਈਚਾਰੇ ‘ਚ ਰੋਸ ਦੀ ਲਹਿਰ ਸੀ।ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਇਤਰਾਜ ਜਤਾਇਆ ਗਿਆ ਸੀ। ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਮਿਸ਼ਨ ਗੁਜਰਾਤ ਪਿਛਲੇ ਐਤਵਾਰ ਤੋਂ ਹੀ ਭਾਵਨਾਗਰ ਪਹੁੰਚ ਕੇ ਓਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਇਆ ਅਤੇ ਰਾਤ ਨੂੰ ਇਸ ਪੱਥਰ ਦੀ ਮੂਰਤੀ ਨੂੰ ਉਸ ਚੌਂਕ ‘ਚੋਂ ਹਟਾ ਦਿੱਤਾ ਗਿਆ ਹੈ।

ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ

guj
SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ

ਮਿਲੀ ਜਾਣਕਾਰੀ ਮੁਤਾਬਕ ਮੂਰਤੀ ਦੀ ਜਗ੍ਹਾ ‘ਤੇ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਖੰਡੇ ਦਾ ਨਿਸ਼ਾਨ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਗੁਜਰਾਤ ‘ਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਸਥਾਪਿਤ ਕਰਨ ਦਾ ਸਿੱਖ ਜਥੇਬੰਦੀਆਂ ਨੇ ਵੱਡੇ ਪੱਧਰ ਉਤੇ ਵਿਰੋਧ ਕੀਤਾ ਸੀ।

guj
SGPC ਦੇ ਯਤਨਾਂ ਸਦਕਾ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਹਟਾਈ

ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਇਤਰਾਜ਼ ਕਰਦੇ ਹੋਇਆ ਆਖਿਆ ਗਿਆ ਸੀ ਕਿ ਇਹ ਸਿੱਖਾਂ ਦੇ ਵਿਰੁਧ ਸਾਜ਼ਿਸ਼ ਹੈ ਕਿਉਂਕਿ ਕੋਈ ਵੀ ਸਿੱਖ ਮੂਰਤੀ ਦਾ ਪੁਜਾਰੀ ਨਹੀਂ ਹੋ ਸਕਦਾ।

-PTC News