ਮੁੱਖ ਖਬਰਾਂ

SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ  

By Shanker Badra -- November 13, 2019 11:35 am -- Updated:November 13, 2019 12:46 pm

SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ:ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਸਮੇਤ ਪੂਰੀ ਦੁਨੀਆਂ 'ਚ ਮਨਾਇਆ ਗਿਆ ਹੈ। ਇਸ ਪ੍ਰਕਾਸ਼ ਪੁਰਬ ਮੌਕੇ ਜਿੱਥੇ ਦੇਸ਼ -ਵਿਦੇਸ਼ 'ਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਗਏ , ਓਥੇ ਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਦੇਸ਼ -ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਪਹੁੰਚ ਕੇ ਮੱਥਾ ਟੇਕਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ ਹੋਈਆਂ ਸਨ।

 SGPC Guru Nanak Stadium Light and sound show at Sultanpur Lodhi SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਟੇਡੀਅਮ 'ਚ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਮੰਗਲਵਾਰ ਦੀ ਸ਼ਾਮ ਹਜ਼ਾਰਾਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਸਾਖ਼ੀਆਂ ਨੂੰ ਸਟੇਜ 'ਤੇ ਰੂਪਮਾਨ ਹੁੰਦਾ ਵੇਖਿਆ ਹੈ। ਇਸ ਪ੍ਰੋਗਰਾਮ ਦੇ ਸ਼ੋਅ ਵਿਚ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਜੀ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਵੇਖੇ।

SGPC Guru Nanak Stadium Light and sound show at Sultanpur Lodhi SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰੂ ਜੀ ਦੇ ਸਮੁੱਚੇ ਜੀਵਨ ਤੋਂ ਸਾਨੂੰ ਆਦਰਸ਼ ਜੀਵਨ ਜਾਚ ਦੀ ਸੋਝੀ ਮਿਲਦੀ ਹੈ। ਉਨਾਂ ਨੇ ਕਿਹਾ ਕਿ ਗੁਰੂ ਜੀ ਦੇ ਜੀਵਨ ਦੀ ਹਰੇਕ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਨਵੀਂਆਂ ਪੀੜੀਆਂ ਨੂੰ ਗੁਰੂ ਜੀ ਦੇ ਜੀਵਨ ਫਲਸਫੇ, ਉਨਾਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਇਹ ਸ਼ੋਅ ਕਰਵਾਇਆ ਗਿਆ ਹੈ।

SGPC Guru Nanak Stadium Light and sound show at Sultanpur Lodhi SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਟੇਡੀਅਮ 'ਚ 13 ਵੱਖ -ਵੱਖ ਟੈਕਨਾਲੋਜੀਆਂ ਦੀ ਵਰਤੋਂ ਕਰਕੇ 160 ਫੁੱਟ ਤੇ 40 ਫੁੱਟ ਦੀ ਵਿਸ਼ਾਲ ਸਟੇਜ' 'ਤੇ ਮਲਟੀਮੀਡੀਆ ਲਾਈਟ ਐਂਡ ਸਾਊਂਡ ਕਰਵਾਇਆ ਗਿਆ ਹੈ। ਜਿਸ ਵਿੱਚ ਡਾ. ਚਰਨਦਾਸ ਸਿੱਧੂ ਦੀ “ਪੰਜਾਬੀ ਦੀ ਸ਼ੈਕਸਪੀਅਰ” ਦੀ ਸਕ੍ਰਿਪਟ ਦੇ ਅਧਾਰ 'ਤੇ ਇਸਦਾ ਨਿਰਦੇਸ਼ਨ ਦਿੱਗਜ ਥੀਏਟਰ ਨਿਰਦੇਸ਼ਕ ਰਵੀ ਤਨੇਜਾ ਨੇ ਕੀਤਾ ਸੀ।

SGPC Guru Nanak Stadium Light and sound show at Sultanpur Lodhi SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

ਸ਼ੋਅਕਰਾਫਟ ਦੁਆਰਾ ਇਸ ਈਵੈਂਟ ਦੇ ਲਈ ਵਿਸ਼ੇਸ਼ ਤੌਰ 'ਤੇ ਪੇਸ਼ਕਾਰੀ ਕੀਤੀ ਗਈ ਸੀ।ਪੀਟੀਸੀ ਨੈਟਵਰਕ ਨੇ ਇਸ 'ਚ ਨੋਲਜ ਪਟਨੇਰ ਦੀ ਭੂਮਿਕਾ ਨਿਭਾਈ ਸੀ। ਇਸ ਸ਼ੋਅ 'ਚ ਗੁਰੂ ਨਾਨਕ ਸਾਹਿਬ ਜੀ ਦੀ ਸੂਝ ਨੂੰ ਬਿਆਨ ਕਰਦੇ 120 ਤੋਂ ਵੱਧ ਹਸਤੀਆਂ ਦੇ ਨਾਲ ਸ਼ਬਦ ਅਤੇ ਗਾਣਿਆਂ ਨੂੰ ਤਿਆਰ ਕੀਤਾ ਗਿਆ ਸੀ ਅਤੇ ਅੱਜ ਦੀ ਦੁਨੀਆ ਵਿੱਚ ਇਸ ਦੀ ਸਾਰਥਕਤਾ ਨੂੰ ਸੰਖੇਪ ਵਿੱਚ ਦਰਸਾਇਆ ਗਿਆ ਸੀ।

SGPC Guru Nanak Stadium Light and sound show at Sultanpur Lodhi SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

ਸ੍ਰੀ ਨਨਕਾਣਾ ਸਹਿਬ 'ਤੇ ਅਧਾਰਿਤ ਇੱਕ facade replica ਤਿਆਰ ਕੀਤੀ ਗਈ ਸੀ ,ਜਿਸਦੇ ਉੱਪਰ ਕਲਾ ਪ੍ਰੋਜੈਕਟਰਾਂ ਵੱਲੋਂ ਪ੍ਰੋਜੈਕਸ਼ਨ ਮੈਪਿੰਗ ਕੀਤੀ ਗਈ ਸੀ। ਇਕ ਵਿਦੇਸ਼ੀ ਅਮਲੇ ਨੂੰ ਵਿਸ਼ੇਸ਼ ਤੌਰ 'ਤੇ 150 ਡਰੋਨ ਪਾਇਲਟ ਕਰਨ ਲਈ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਅਨੋਖੇ ਫਲਾਈ ਲਾਈਟਾਂ ਵਾਲੇ "ਕਲਿ ਤਾਰਨ ਗੁਰ ਨਾਨਕ ਆਇਆ "ਅਤੇ  'ੴ' (ਏਕ ਓਂਕਾਰ) ਬਣਾਏ ਸਨ।
-PTCNews

  • Share