Sat, Apr 20, 2024
Whatsapp

SGPC ਨੇ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਾਪਾਲ ਨੂੰ ਲਿਖਿਆ ਪੱਤਰ , ਇੱਕ ਟਾਪੂ ਦਾ ਨਾਂਅ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂਅ ਬਾਬਾ ਸੋਹਣ ਸਿੰਘ ਭਕਨਾ ਰੱਖਿਆ ਜਾਵੇ

Written by  Shanker Badra -- September 24th 2019 05:30 PM
SGPC ਨੇ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਾਪਾਲ ਨੂੰ ਲਿਖਿਆ ਪੱਤਰ , ਇੱਕ ਟਾਪੂ ਦਾ ਨਾਂਅ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂਅ ਬਾਬਾ ਸੋਹਣ ਸਿੰਘ ਭਕਨਾ ਰੱਖਿਆ ਜਾਵੇ

SGPC ਨੇ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਾਪਾਲ ਨੂੰ ਲਿਖਿਆ ਪੱਤਰ , ਇੱਕ ਟਾਪੂ ਦਾ ਨਾਂਅ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂਅ ਬਾਬਾ ਸੋਹਣ ਸਿੰਘ ਭਕਨਾ ਰੱਖਿਆ ਜਾਵੇ

SGPC ਨੇ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਾਪਾਲ ਨੂੰ ਲਿਖਿਆ ਪੱਤਰ , ਇੱਕ ਟਾਪੂ ਦਾ ਨਾਂਅ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂਅ ਬਾਬਾ ਸੋਹਣ ਸਿੰਘ ਭਕਨਾ ਰੱਖਿਆ ਜਾਵੇ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਡੇਮਾਨ ਨਿਕੋਬਾਰ ਦੇ ਉੱਪ ਰਾਜਪਾਲ ਐਡਮਿਰਲ ਡੀ.ਕੇ. ਜੋਸ਼ੀ ਨੂੰ ਇਕ ਪੱਤਰ ਲਿਖ ਕੇ ਕਾਲੇਪਾਣੀ ਦੀ ਸੈਲੂਲਰ ਜ਼ੇਲ੍ਹ ਵਿਚ ਸਜਾਵਾਂ ਕੱਟਣ ਵਾਲੇ ਸਿੱਖਾਂ ਨੂੰ ਢੁੱਕਵਾਂ ਮਾਣ-ਸਤਿਕਾਰ ਦੇਣ ਲਈ ਉਥੇ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਨਗਰ ਰੱਖਣ ਅਤੇ ਪੋਰਟ ਬਲੇਅਰ ਦੀ ਇਕ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਗਈ ਹੈ। ਉੱਪ ਰਾਜਪਾਲ ਨੂੰ ਇਹ ਪੱਤਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲਿਖਿਆ ਹੈ। ਪੱਤਰ ਰਾਹੀਂ ਭਾਰਤ ਦੀ ਅਜ਼ਾਦੀ ਵਿਚ ਸਿੱਖਾਂ ਦੇ ਬਹਾਦਰੀ ਭਰੇ ਸੰਘਰਸ਼ ਦਾ ਹਵਾਲਾ ਦਿੰਦਿਆਂ ਕਾਲੇਪਾਣੀ ਜ਼ੇਲ੍ਹ ਦੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖ ਕੈਦੀਆਂ ਨੂੰ ਬਣਦਾ ਸਤਿਕਾਰ ਦੇਣ ਦੀ ਅਪੀਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਸਬੰਧੀ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਵੀ ਪੂਰਵ ਉੱਪ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਤੱਕ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਨੂੰ ਬਣਦੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਦੁਬਾਰਾ ਮੌਜੂਦਾ ਉੱਪ ਰਾਜਪਾਲ ਨੂੰ ਇਸ ਸਬੰਧੀ ਯਾਦ ਦਿਵਾਇਆ ਗਿਆ ਹੈ, ਤਾਂ ਜੋ ਸਿੱਖ ਅਜ਼ਾਦੀ ਘੁਲਾਟੀਆਂ ਨੂੰ ਮਾਣ-ਸਤਿਕਾਰ ਮਿਲ ਸਕੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਅੰਡੇਮਾਨ-ਨਿਕੋਬਾਰ ਦਾ ਦੌਰਾ ਕਰਕੇ ਪਰਤਿਆ ਹੈ। ਇਸ ਵਫ਼ਦ ਵਿਚ ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਤੇਜਿੰਦਰ ਸਿੰਘ ਪੱਡਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਾਲੇਪਾਣੀ ਦੇ ਅਜ਼ਾਦੀ ਘੁਲਾਟੀਏ ਸਿੱਖਾਂ ਤੇ ਪੰਜਾਬੀਆਂ ਬਾਰੇ ਸ਼੍ਰੋਮਣੀ ਕਮੇਟੀ ਇਕ ਖੋਜ ਕਾਰਜ ਵੀ ਕਰਵਾ ਰਹੀ ਹੈ, ਜਿਸ ਦੇ ਜਲਦ ਮੁਕੰਮਲ ਹੋਣ ਦੀ ਆਸ ਹੈ। ਇਸ ਵਿਚ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਸਿੱਖਾਂ ਤੇ ਪੰਜਾਬੀਆਂ ਦੀ ਵਿੱਥਿਆ ਦਰਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਸੈਲੂਲਰ ਜ਼ੇਲ੍ਹ ਮੁੱਖ ਤੌਰ ’ਤੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ ਨਾਲ ਜਾਣੀ ਜਾਂਦੀ ਹੈ, ਪਰ ਇਹ ਤਲਖ਼ ਸੱਚ ਹੈ ਕਿ ਅਜੇ ਤੱਕ ਇਨ੍ਹਾਂ ਨੂੰ ਬਣਦਾ ਮਾਣ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਯਤਨ ਹੈ ਕਿ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਯੋਧਿਆਂ ਦੇ ਯੋਗਦਾਨ ਨੂੰ ਵੱਧ ਤੋਂ ਵੱਧ ਉਭਾਰਿਆ ਜਾਵੇ। ਇਸੇ ਮਨਸ਼ਾ ਅਨੁਸਾਰ ਹੀ ਪੋਰਟ ਬਲੇਅਰ ਦੇ ਇਕ ਟਾਪੂ ਦਾ ਨਾਂ ਡਾ. ਦੀਵਾਨ ਸਿੰਘ ਕਾਲੇਪਾਣੀ ਤੇ ਸੜਕ ਦਾ ਨਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਕਰਨ ਦੀ ਤਜਵੀਜ਼ ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਖੋਜ ਕਾਰਜਾਂ ਦੀ ਵੀ ਨਿਰੰਤਰਤਾ ਬਣੀ ਹੋਈ ਹੈ। -PTCNews


Top News view more...

Latest News view more...