Advertisment

SGPC ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15 ਤੇ 16 ਅਪ੍ਰੈਲ ਨੂੰ ਰੱਖੇ ਟਰਾਇਲ ਕੀਤੇ ਮੁਲਤਵੀ

author-image
Shanker Badra
New Update
SGPC ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15 ਤੇ 16 ਅਪ੍ਰੈਲ ਨੂੰ ਰੱਖੇ ਟਰਾਇਲ ਕੀਤੇ ਮੁਲਤਵੀ
Advertisment
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ ਪਿਛਲੇ ਦਿਨੀਂ 13-14 ਮਾਰਚ 2021 ਨੂੰ ਪੀ.ਏ.ਪੀ. ਗਰਾਊਂਡ ਜਲੰਧਰ ਵਿਖੇ ਬੱਚਿਆਂ ਦੇ ਟਰਾਇਲਾਂ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਸੀ। ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ SGPC postpones trials on girls sports academy on April 15 and 16 SGPC ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15 ਤੇ 16 ਅਪ੍ਰੈਲ ਨੂੰ ਰੱਖੇ ਟਰਾਇਲ ਕੀਤੇ ਮੁਲਤਵੀ ਲੜਕੀਆਂ ਵਿਚ ਪਾਏ ਗਏ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ਵਿਚ ਦਾਖਲੇ ਲਈ ਮੁੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਿਖੇ 15 ਤੇ 16 ਅਪ੍ਰੈਲ ਨੂੰ ਟਰਾਇਲ ਰੱਖੇ ਗਏ ਸਨ, ਜੋ ਟਰਾਇਲ ਫਿਲਹਾਲ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਹਨ। SGPC postpones trials on girls sports academy on April 15 and 16 SGPC ਨੇ ਲੜਕੀਆਂ ਦੀ ਖੇਡ ਅਕੈਡਮੀ ਸਬੰਧੀ 15 ਤੇ 16 ਅਪ੍ਰੈਲ ਨੂੰ ਰੱਖੇ ਟਰਾਇਲ ਕੀਤੇ ਮੁਲਤਵੀ ਇਸ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਖਿਡਾਰਨਾਂ ਦੇ ਟਰਾਇਲ ਮੁਲਤਵੀ ਕੀਤੇ ਗਏ ਹਨ। ਇਨ੍ਹਾਂ ਟਰਾਇਲਾਂ ਸਬੰਧੀ ਦੁਬਾਰਾ ਤਰੀਕਾਂ ਨਿਰਧਾਰਤ ਕੀਤੀਆਂ ਜਾਣਗੀਆਂ, ਜਿਸ ਬਾਰੇ ਖਿਡਾਰਨਾਂ ਨੂੰ ਖਬਰ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। -PTCNews-
sgpc bibi-jagir-kaur girls-sports-academy
Advertisment

Stay updated with the latest news headlines.

Follow us:
Advertisment