ਹੋਰ ਖਬਰਾਂ

ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਤੇ ਅਦਾਕਾਰਾ ਸ਼ੌਕਤ ਆਜ਼ਮੀ ਦਾ ਹੋਇਆ ਦਿਹਾਂਤ  

By Shanker Badra -- November 23, 2019 12:16 pm

ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਤੇ ਅਦਾਕਾਰਾ ਸ਼ੌਕਤ ਆਜ਼ਮੀ ਦਾ ਹੋਇਆ ਦਿਹਾਂਤ:ਮੁੰਬਈ : ਬਾਲੀਵੁੱਡ ਅਭਿਨੇਤਰੀਸ਼ਬਾਨਾ ਆਜ਼ਮੀ ਦੀ ਮਾਂ ਅਤੇ ਉਰਦੂ ਦੇ ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ ਦਿਹਾਂਤ ਹੋ ਗਿਆ ਹੈ।

Shabana Azmi Mother Actress Shaukat Azmi Death At 93 ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਤੇ ਅਦਾਕਾਰਾ ਸ਼ੌਕਤ ਆਜ਼ਮੀ ਦਾ ਹੋਇਆ ਦਿਹਾਂਤ

ਮਿਲੀ ਜਾਣਕਾਰੀ ਅਨੁਸਾਰ 90 ਸਾਲਾਂ ਸ਼ੌਕਤ ਆਜ਼ਮੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਆਪਣੀ ਬੇਟੀ ਸ਼ਬਾਨਾ ਦੀਆਂ ਬਾਹਾਂ 'ਚ ਆਖ਼ਰੀ ਲਏ ਹਨ।ਸ਼ੌਕਤ ਆਜ਼ਮੀ ਅਤੇ ਕੈਫੀ ਆਜ਼ਮੀ ਨੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਆਈਪੀਟੀਏ), ਪ੍ਰਗਤੀਸ਼ੀਲ ਐਸੋਸੀਏਸ਼ਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਲਈ ਲੰਬੇ ਸਮੇਂ ਲਈ ਇਕੱਠੇ ਕੰਮ ਕੀਤਾ ਹੈ।

Shabana Azmi Mother Actress Shaukat Azmi Death At 93 ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਤੇ ਅਦਾਕਾਰਾ ਸ਼ੌਕਤ ਆਜ਼ਮੀ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਸ਼ੌਕਤ ਆਜ਼ਮੀ ਇੱਕ ਮੰਨੀ-ਪ੍ਰਮੰਨੀ ਅਦਾਕਾਰਾ ਸੀ। ਉਨ੍ਹਾਂ ਨੇ ਮੁਜ਼ੱਫਰ ਅਲੀ ਦੀ ਫਿਲਮ 'ਉਮਰਾਓ ਜਾਨ', ਐਮਐਸ ਸਾਥੂ ਦੀ 'ਗਰਮ ਹਵਾ' ਅਤੇ ਸਾਗਰ ਸਾਥਾਡੀ ਦੀ 'ਬਜ਼ਾਰ' 'ਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਇਆ ਸੀ। ਸ਼ੌਕਤ ਆਜ਼ਮੀ ਆਖਰੀ ਵਾਰ ਫਿਲਮ 'ਸਾਥੀਆ' (2002) 'ਚ ਨਜ਼ਰ ਆਈ ਸੀ, ਜਿਸ 'ਚ ਉਨ੍ਹਾਂ ਨੇ ਭੂਆ ਦਾ ਕਿਰਦਾਰ ਨਿਭਾਇਆ ਸੀ।
-PTCNews

  • Share