Advertisment

ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ?

author-image
Shanker Badra
Updated On
New Update
ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ?
Advertisment
ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ?:ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਦੇ ਦਿਨ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ।ਜਿਸ ਕਰਕੇ ਅੱਜ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।ਇਨ੍ਹਾਂ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਉਸਦੇ ਵਾਰਸ ਅੱਜ ਜਗ੍ਹਾ -ਜਗ੍ਹਾ ਕੈਂਡਲ ਮਾਰਚ , ਨਾਟਕ ਅਤੇ ਸ਼ਰਧਾਂਜਲੀ ਸਮਾਗਮ ਕਰਵਾ ਕੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਦੇ ਰਹੇ ਹਨ।ਸ਼ਹੀਦ ਭਗਤ ਸਿੰਘ ਦਾ ਜਨਮ ਇੱਕ ਕ੍ਰਾਂਤੀਕਾਰੀ ਪਰਿਵਾਰ 'ਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907, ਚੱਕ ਨੰਬਰ 105 ਪਿੰਡ ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) 'ਚ ਹੋਇਆ ਸੀ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ, ਜਿਸ ਦਾ ਨਾਂ ਬਦਲ ਕੇ 'ਸ਼ਹੀਦ ਭਗਤ ਸਿੰਘ ਨਗਰ' ਰੱਖ ਦਿੱਤਾ ਗਿਆ ਹੈ। Shaheed Bhagat Singh, Rajguru and Sukhdev Singh Today Martyrdom Day ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ? ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਪਰਿਵਾਰ ਵਿੱਚੋ ਹੀ ਮਿਲੀ ਸੀ।ਸਰਦਾਰ ਅਰਜਨ ਸਿੰਘ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸਨ ,ਜੋ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ।ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ।ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ।ਜਿਸ ਦਾ ਪ੍ਰਭਾਵ ਉਸ ਸਮੇਂ ਵਾਹੀਕਾਰਾ ਅਤੇ ਫ਼ੌਜ਼ੀਆ 'ਤੇ ਵੀ ਪਿਆ ਸੀ।ਜਿਸ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ ਹੈ।ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।
Advertisment
Shaheed Bhagat Singh, Rajguru and Sukhdev Singh Today Martyrdom Day ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ? ਇਸ ਤੋਂ ਇਲਾਵਾ ਭਗਤ ਸਿੰਘ ਦੇ ਮਨ 'ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ।ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲ ਸੀ।ਭਗਤ ਸਿੰਘ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ। ਇਸੇ ਦੇ ਨਾਲ ਹੀ ਜਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੇ ਸਰਦਾਰ ਭਗਤ ਸਿੰਘ ਦੇ ਮਨ 'ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਨ੍ਹਾਂ ਨੇ ਜਲ੍ਹਿਆਵਾਲੇ ਬਾਗ ਦੀ ਖੂਨ ਨਾਲ ਭਿੱਜੀ ਮਿੱਟੀ ਆਪਣੇ ਕੋਲ ਰੱਖ ਲਈ।ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਖਿਲਾਫ਼ ਨਫਰਤ ਦੀ ਭਾਵਨਾ ਪੈਦਾ ਹੋ ਗਈ।ਜਿਸ ਤੋਂ ਬਾਅਦ ਭਗਤ ਸਿੰਘ ਨੇ 1921 'ਚ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ 'ਨਾ-ਮਿਲਵਰਤਨ ਲਹਿਰ' 'ਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਲਹਿਰ' ਪੂਰੀ ਨਾ ਹੋ ਸਕੀ ਅਤੇ ਭਗਤ ਸਿੰਘ ਨੇ 1921-22 ਦੌਰਾਨ ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹਦਿਆ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। Shaheed Bhagat Singh, Rajguru and Sukhdev Singh Today Martyrdom Day ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ? ਜਦੋਂ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਉਸ ਦੇ ਖਿਲਾਫ ਕ੍ਰਾਂਤੀਕਾਰੀ ਲੋਕਾਂ ਨੇ ਇੱਕ ਜਲੂਸ ਕੱਢਿਆ ,ਜਿਸ ਵਿੱਚ ਅੰਗਰੇਜਾਂ ਦੇ ਲਾਠੀਚਾਰਜ ਕਾਰਨ ਲਾਲਾ ਲਾਜਪਤ ਰਾਏ ਦੇ ਸਿਰ 'ਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ।ਇਸ ਤੋਂ ਬਾਅਦ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸਕਾਟ ਦੀ ਥਾਂ ਜੇ.ਪੀ. ਸਾਂਡਰਸ ਨੂੰ ਗੋਲੀ ਮਾਰੀ ਸੀ।ਇਸ ਤੋਂ ਬਾਅਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਫਾਂਸੀ ਦੇਣ ਦੀ ਤਾਰੀਕ 24 ਮਾਰਚ 1931 ਤੈਅ ਕੀਤੀ ਗਈ ਸੀ ਪਰ ਲੋਕਾਂ ਦੀ ਭੀੜ ਤੋਂ ਡਰਦਿਆਂ ਅੰਗਰੇਜਾਂ ਨੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ 23 ਮਾਰਚ 1931 ਦੀ ਸ਼ਾਮ 7.30 ਵਜੇ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। Shaheed Bhagat Singh, Rajguru and Sukhdev Singh Today Martyrdom Day ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ , ਆਖ਼ਿਰ ਅਜਿਹੀ ਸੋਚ ਕਿਉਂ ? ਜਿਸ ਕਰਕੇ ਅੱਜ ਦੇ ਦਿਨ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾ ਕੇ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ।ਭਗਤ ਸਿੰਘ ਨੂੰ ਉਸ ਦੇ ਜਨਮ ਦਿਨ ਜਾਂ ਸ਼ਹੀਦੀ ਦਿਨ ’ਤੇ ਯਾਦ ਕਰ ਲੈਣਾ ਹੀ ਸੱਚੀ ਸ਼ਰਧਾਂਜਲੀ ਨਹੀਂ ਹੈ ਬਲਕਿ ਉਸ ਦੇ ਰਸਤੇ 'ਤੇ ਚੱਲਣ ਦੀ ਲੋੜ ਹੈ।ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ -ਘਰ ਪਹੁੰਚਾਉਣ ਦੀ ਲੋੜ ਹੈ ਕਿ ਉਹ ਕਿੰਨਾ ਲੋਕਾਂ ਲਈ ਸ਼ਹੀਦ ਹੋਇਆ ,ਉਸਦਾ ਸੁਪਨਾ ਕਿ ਸੀ। ਜੇਕਰ ਦੇਖਿਆ ਜਾਵੇਂ ਤਾਂ ਹਰ ਮਾਂ ਕਹਿੰਦੀ ਹੈ ਕਿ ਭਗਤ ਸਿੰਘ ਪੈਦਾ ਤਾਂ ਹੋ ਜਾਵੇ ਪਰ ਸਾਡੇ ਨਾ ਗੁਆਂਢੀਆਂ ਦੇ ਪੈਦਾ ਹੋਵੇ ,ਕਿਉਂਕਿ ਕਿਤੇ ਸਾਡਾ ਪੁੱਤ ਵੀ ਭਗਤ ਸਿੰਘ ਵਾਂਗ ਘਰ ਵਾਰ ਛੱਡ ਕੇ ਉਸ ਵਾਂਗ ਘਰੋਂ ਨਾ ਨਿਕਲ ਜਾਵੇ। ਫ਼ਿਰ ਸਾਡੇ ਲੋਕਾਂ ਦੀ ਅਜਿਹੀ ਸੋਚ ਕਿਉਂ ? ਹਰ ਮਾਂ ਆਪਣੇ ਪੁੱਤ ਨੂੰ ਅਫ਼ਸਰ ਬਣਾਉਣੀ ਚਾਹੁੰਦੀ ਹੈ ਪਰ ਭਗਤ ਸਿੰਘ ਕਿਉਂ ਨਹੀਂ ? -PTCNews-
latest-news india-latest-news news-in-punjabi news-in-punjab shaheed-bhagat-singh-news sukhdev-singh-news
Advertisment

Stay updated with the latest news headlines.

Follow us:
Advertisment