ਸ਼ਾਹਿਦ ਕਪੂਰ ਨੂੰ ਲੱਗੀ ਗੰਭੀਰ ਸੱਟ, ਮੂੰਹ ‘ਤੇ ਲੱਗੇ 13 ਟਾਂਕੇ, ਚੰਡੀਗੜ੍ਹ ਪਹੁੰਚੀ ਪਤਨੀ ਮੀਰਾ

Shahid Kapoor Injured During Jersey He Will Not Be Able To Shoot
ਸ਼ਾਹਿਦ ਕਪੂਰ ਨੂੰ ਲੱਗੀ ਗੰਭੀਰ ਸੱਟ, ਮੂੰਹ 'ਤੇ ਲੱਗੇ 13 ਟਾਂਕੇ, ਚੰਡੀਗੜ੍ਹ ਪਹੁੰਚੀਪਤਨੀ ਮੀਰਾ   

ਸ਼ਾਹਿਦ ਕਪੂਰ ਨੂੰ ਲੱਗੀ ਗੰਭੀਰ ਸੱਟ, ਮੂੰਹ ‘ਤੇ ਲੱਗੇ 13 ਟਾਂਕੇ, ਚੰਡੀਗੜ੍ਹ ਪਹੁੰਚੀ ਪਤਨੀ ਮੀਰਾ:ਮੁੰਬਈ : ਸ਼ਾਹਿਦ ਕਪੂਰ ਬਾਰੇਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਸ਼ਾਹਿਦ ਕਪੂਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਉਸ ਦੇ ਚਿਹਰੇ ‘ਤੇ ਡੂੰਘੀ ਸੱਟ ਲੱਗੀ ਹੈ। ਸ਼ਾਹਿਦ ਕਪੂਰ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ 13 ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਜਿਵੇਂ ਹੀ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੂੰ ਇਹ ਖ਼ਬਰ ਮਿਲੀ ਤਾਂ ਉਹ ਤੁਰੰਤ ਚੰਡੀਗੜ੍ਹ ਪਹੁੰਚ ਗਈ ਹੈ। ਫਿਲਹਾਲ ਸ਼ਾਹਿਦ ਹੁਣ ਠੀਕ ਹਨ।

Shahid Kapoor Injured During Jersey He Will Not Be Able To Shoot
ਸ਼ਾਹਿਦ ਕਪੂਰ ਨੂੰ ਲੱਗੀ ਗੰਭੀਰ ਸੱਟ, ਮੂੰਹ ‘ਤੇ ਲੱਗੇ 13 ਟਾਂਕੇ, ਚੰਡੀਗੜ੍ਹ ਪਹੁੰਚੀਪਤਨੀ ਮੀਰਾ

ਮਿਲੀ ਜਾਣਕਾਰੀ ਅਨੁਸਾਰ ਸ਼ਾਹਿਦ ਕਪੂਰ ਨੂੰ ਆਪਣੀ ਆਉਣ ਵਾਲੀ ਫਿਲਮ ‘ਜਰਸੀ’ ਦੀ ਸ਼ੂਟਿੰਗ ਦੌਰਾਨ ਇਹ ਸੱਟ ਲੱਗੀ ਸੀ। ਉਨ੍ਹਾਂ ਦੇ ਬੁੱਲ੍ਹਾਂ ‘ਚੋਂ ਖੂਨ ਨਿਕਲਣ ਲੱਗਾ ਤੇ ਥੋੜੀ ਸੋਜ਼ ਵੀ ਪੈ ਗਈ।  ਹੁਣ ਸ਼ਾਹਿਦ ਉਦੋਂ ਤੱਕ ਸ਼ੂਟਿੰਗ ਸ਼ੁਰੂ ਨਹੀਂ ਕਰ ਸਕਦੇ, ਜਦੋਂ ਤੱਕ ਕਿ ਉਨ੍ਹਾਂ ਦੇ ਬੁੱਲ੍ਹ ਦੀ ਸੋਜ਼ ਠੀਕ ਨਹੀਂ ਹੋ ਜਾਂਦੀ ਤੇ ਉਨ੍ਹਾਂ ਦੇ ਜ਼ਖਮ ਭਰ ਨਹੀਂ ਜਾਂਦੇ। 5 ਦਿਨਾਂ ਤੋਂ ਬਾਅਦ ਉਨ੍ਹਾਂ ਦੀ ਸੱਟ ਨੂੰ ਦੇਖਣ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਵੇਗਾ।

Shahid Kapoor Injured During Jersey He Will Not Be Able To Shoot
ਸ਼ਾਹਿਦ ਕਪੂਰ ਨੂੰ ਲੱਗੀ ਗੰਭੀਰ ਸੱਟ, ਮੂੰਹ ‘ਤੇ ਲੱਗੇ 13 ਟਾਂਕੇ, ਚੰਡੀਗੜ੍ਹ ਪਹੁੰਚੀਪਤਨੀ ਮੀਰਾ

ਦੱਸ ਦੇਈਏ ਕਿ ‘ਜਰਸੀ’ ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ 28 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
-PTCNews