ਸਵਾਮੀ ਚਿਨਮਯਾਨੰਦ 'ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ Law ਵਿਦਿਆਰਥਣ ਗ੍ਰਿਫ਼ਤਾਰ , ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ 'ਚ 

By Shanker Badra - September 25, 2019 1:09 pm

ਸਵਾਮੀ ਚਿਨਮਯਾਨੰਦ 'ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ Law ਵਿਦਿਆਰਥਣ ਗ੍ਰਿਫ਼ਤਾਰ , ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ 'ਚ:ਲਖਨਊ : ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ 'ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਲੜਕੀ ਨੂੰ ਅੱਜ ਐੱਸ.ਆਈ.ਟੀ. ਨੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚਉਸ ਦੇ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਮਗਰੋਂ ਲੜਕੀ ਨੂੰ ਇੱਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਕਿ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

Shahjahanpur Law Student Accused Chinmayanand of Rape Sent to 14-day judicial custody ਸਵਾਮੀ ਚਿਨਮਯਾਨੰਦ 'ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ Law ਵਿਦਿਆਰਥਣ ਗ੍ਰਿਫ਼ਤਾਰ , ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ 'ਚ

ਇਸ ਤੋਂ ਪਹਿਲਾਂ ਵਿਦਿਆਰਥਣ ਨੇ ਹਾਈਕੋਰਟ ਵਿੱਚ ਬੇਨਤੀ ਕੀਤੀ ਸੀ ਕਿ ਉਸ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਈ ਜਾਵੇ। ਇਸ ਉੱਤੇ ਜਸਟਿਸ ਮਨੋਜ ਮਿਸ਼ਰਾ ਤੇ ਜਸਟਿਸ ਮੰਜੂ ਰਾਣੀ ਚੌਹਾਨ ਦੇ ਬੈਂਚ ਨੇ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਲੜਕੀ ਜੇ ਰਾਹਤ ਚਾਹੁੰਦੀ ਹੈ ਤਾਂ ਉਹ ਉਚਿਤ ਬੈਂਚ ਸਾਹਮਣੇ ਨਵੀਂ ਪਟੀਸ਼ਨ ਦਾਇਰ ਕਰ ਸਕਦੀ ਹੈ।

Shahjahanpur Law Student Accused Chinmayanand of Rape Sent to 14-day judicial custody ਸਵਾਮੀ ਚਿਨਮਯਾਨੰਦ 'ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ Law ਵਿਦਿਆਰਥਣ ਗ੍ਰਿਫ਼ਤਾਰ , ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ 'ਚ

ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਸਵਾਮੀ ਚਿਨਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਲਾਅ ਦੀ ਵਿਦਿਆਰਥਣ ਨੂੰ SIT ਨੇ ਕਥਿਤ ਤੌਰ ਉੱਤੇ ਫਿਰੋਤੀ ਵਸੂਲਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ।

Shahjahanpur Law Student Accused Chinmayanand of Rape Sent to 14-day judicial custody ਸਵਾਮੀ ਚਿਨਮਯਾਨੰਦ 'ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ Law ਵਿਦਿਆਰਥਣ ਗ੍ਰਿਫ਼ਤਾਰ , ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ 'ਚ

ਵਿਦਿਆਰਥਣ ਦੇ ਵਕੀਲ ਅਨੂਪ ਤ੍ਰਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਏਡੀਜੇ ਸੁਧੀਰ ਕੁਮਾਰ ਦੀ ਅਦਾਲਤ ਨੇ ਸਵਾਮੀ ਚਿਨਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਵਿਦਿਆਰਥਣ ਦੀ ਅਗਾਊਂ ਜ਼ਮਾਨਤ ਪਟੀਸ਼ਨ ਵਿਚਾਰ ਲਈ ਪ੍ਰਵਾਨ ਕਰ ਲਈ ਹੈ।ਅਦਾਲਤ ਨੇ ਇਸ ਮਾਮਲੇ ਨਾਲ ਸਬੰਧਤ ਸਾਰੇ ਰਿਕਾਰਡ 26 ਸਤੰਬਰ ਨੂੰ ਤਲਬ ਕੀਤੇ ਹਨ।
-PTCNews

adv-img
adv-img