Advertisment

ਸ਼ਾਹਕੋਟ: ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ

author-image
Jashan A
Updated On
New Update
ਸ਼ਾਹਕੋਟ: ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
Advertisment
ਸ਼ਾਹਕੋਟ: ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ,ਸ਼ਾਹਕੋਟ: ਸਤਲੁਜ ਦਰਿਆ 'ਚ ਪਾੜ ਪੈਣ ਕਾਰਨ ਜਲੰਧਰ ਦੇ ਕਈ ਇਲਾਕਿਆਂ 'ਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਦੌਰਾਨ ਜਲੰਧਰ ਦਾ ਸ਼ਾਹਕੋਟ ਹਲਕਾ ਹੜ੍ਹ ਦੀ ਮਾਰ ਝੱਲ ਰਿਹਾ ਹੈ। shahkotਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੇ ਹਲਕੇ ਦੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਪਰ ਹੁਣ 26 ਅਗਸਤ ਯਾਨੀ ਕਿ ਕੱਲ੍ਹ ਤੋਂ ਸ਼ਾਹਕੋਟ ਸਬ ਡਿਵੀਜ਼ਨ 'ਚ ਹੜ੍ਹ ਪ੍ਰਭਾਵਿਕ ਇਲਾਕਿਆਂ ਨੂੰ ਛੱਡ ਬਾਕੀ ਸਕੂਲ ਆਮ ਵਾਂਗ ਹੀ ਖੁੱਲ੍ਹਣਗੇ। ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ, ਫੌਜ ਤੋਂ ਕੀਤੀ ਮਦਦ ਦੀ ਮੰਗ shahkotਇਸ ਸੰਬੰਧੀ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਹਾਲਾਤ 'ਚ ਸੁਧਾਰ ਹੋਣ ਲੱਗਾ ਹੈ। ਉਹਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਕੂਲਾਂ, ਜਿਨ੍ਹਾਂ 'ਚ ਰਾਹਤ ਕੈਂਪ 'ਚ ਚੱਲ ਰਹੇ ਹਨ ਅਤੇ ਬਲਾਕ ਲੋਹੀਆਂ ਦੇ ਖਾਸ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ। -PTC News-
flood shahkot-news latest-shahkot-news tomorrow-school-opens
Advertisment

Stay updated with the latest news headlines.

Follow us:
Advertisment