Advertisment

ਮੁੱਖ ਮੰਤਰੀ ਵਲੋਂ ਸ਼ਾਹਕੋਟ ਅਤੇ ਨਕੋਦਰ ਲਈ 162 ਕਰੋੜ ਰੁਪਏ ਦੇ ਵਿਕਾਸ ਪ੍ਰਾਜਕੈਟਾਂ ਦਾ ਐਲਾਨ

author-image
Ragini Joshi
New Update
ਮੁੱਖ ਮੰਤਰੀ ਵਲੋਂ ਸ਼ਾਹਕੋਟ ਅਤੇ ਨਕੋਦਰ ਲਈ 162 ਕਰੋੜ ਰੁਪਏ ਦੇ ਵਿਕਾਸ ਪ੍ਰਾਜਕੈਟਾਂ ਦਾ ਐਲਾਨ
Advertisment
Shahkot Nakodar development projects : ਨਕੋਦਰ (ਜਲੰਧਰ)/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਤੇ ਨਕੋਦਰ ਦੇ ਵਿਕਾਸ ਲਈ 162 ਕਰੋੜ ਰੁਪੈ ਦਾ ਐਲਾਨ ਕੀਤਾ ਹੈ, ਜਿਸ ਵਿਚੋਂ ਬੁਨਿਆਦੀ ਢਾਂਚਾ ਵਿਕਾਸ ਤਹਿਤ ਸ਼ਾਹਕੋਟ ਲਈ 113 ਕਰੋੜ ਅਤੇ ਨਕੋਦਰ ਲਈ 49 ਕਰੋੜ ਜਾਰੀ ਕੀਤੇ ਜਾਣਗੇ | ਮੁੱਖ ਮੰਤਰੀ ਨੇ ਇਹ ਐਲਾਨ ਅੱਜ ਨਕੋਦਰ ਵਿਖੇ ਕਿਸਾਨਾਂ ਨੰੂ ਕਰਜ਼ਾ ਮੁਆਫੀ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਕੀਤਾ | ਸ਼ਾਹਕੋਟ ਵਿਖੇ 15 ਕਰੋੜ ਰੁਪਏ ਸਰਕਾਰੀ ਡਿਗਰੀ ਕਾਲਜ, ਸਰੰਗਵਾਲ ਲਈ ਜਦਕਿ 30 ਕਰੋੜ ਰੁਪਏ 80 ਕਿਲੋਮੀਟਰ ਿਲੰਕ ਸੜਕਾਂ ਦੀ ਮੁਰੰਮਤ ਲਈ ਅਲਾਟ ਕੀਤੇ ਗਏ ਹਨ | ਇਸ ਤੋਂ ਇਲਾਵਾ 20 ਕਰੋੜ ਰੁਪਏ ਸ਼ਾਹਕੋਟ, ਲੋਹੀਆਂ ਅਤੇ ਮਹਿਤਪੁਰ ਬਲਾਕ ਦੇ 232 ਪਿੰਡਾਂ ਦੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਪੰਜਾਬ ਵਲੋਂ ਐਲਾਨੇ ਗਏ ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਅਨਾਜ ਖਰੀਦ ਵਿੱਚ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੰਡੀਆਂ ਦੇ ਵਿਕਾਸ ਲਈ 11 ਕਰੋੜ ਰੁਪਏ ਦੀ ਰਾਸ਼ੀ ਐਲਾਨੀ ਹੈ | ਇਸ ਦੇ ਨਾਲ ਹੀ 8 ਕਰੋੜ ਰੁਪਏ 14 ਵੱਖ ਵੱਖ ਪਿੰਡਾ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਜਾਰੀ ਕੀਤੇ ਗਏ ਹਨ | ਹੋਰ ਮੁੱਖ ਪੋ੍ਰਜੈਕਟਾਂ ਵਿੱਚੋ ਸ਼ਾਹਕੋਟ ਵਿਖੇ ਸੀਵਰੇਜ਼ ਟਰੀਟਮੈਂਟ ਪਲਾਂਟ ਲਈ 5 ਕਰੋੜ, ਲੋਹੀਆਂ ਨੇੜੇ ਪਿੰਡ ਜੱਕੋਪੁਰ ਕੋਲ ਪੁਲ ਦੀ ਉਸਾਰੀ ਲਈ 8.5 ਕਰੋੜ ਤੇ ਸਤਲੁਜ ਦਰਿਆ ਦੇ ਨਾਲ ਨਾਲ ਹੜ੍ਹ ਸੁਰੱਖਿਆ ਦੇ ਕੰਮਾਂ ਲਈ 4 ਕਰੋੜ ਰੁਪੈ ਜਾਰੀ ਕੀਤੇ ਗਏ ਹਨ | ਮੁੱਖ ਮੰਤਰੀ ਪੰਜਾਬ ਵਲੋਂ ਸ਼ਾਹਕੋਟ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 4 ਕਰੋੜ ਰੁਪਏ ਅਤੇ ਇਸ ਦੇ ਬਰਾਬਰ ਹੀ ਨਗਰ ਪੰਚਾਇਤ ਸ਼ਾਹਕੋਟ , ਨਗਰ ਪੰਚਾਇਤ ਮਹਿਤਪੁਰ ਅਤੇ ਨਗਰ ਪੰਚਾਇਤ ਲੋਹੀਆਂ ਨੰੂ ਵੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਾਹਕੋਟ ਵਿਖੇ ਦੁੱਧ ਚਿਿਲੰਗ ਸੈਂਟਰ ਦੀ ਮੁਰੰਮਤ ਦਾ ਕੰਮ ਜੋ ਕਿ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ , ਨੂੰ ਵੀ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਪੰਜਾਬ ਨੇ ਨਕੋਦਰ ਦੀਆਂ 289 ਕਿਲੋਮੀਟਰ ਿਲੰਕ ਸੜਕਾਂ ਦੀ ਮੁਰੰਮਤ ਲਈ 24 ਕਰੋੜ, 34 ਮੰਡੀਆਂ ਦੇ ਵਿਕਾਸ ਲਈ 9 ਕਰੋੜ, ਪੇਂਡੂ ਸੜਕਾਂ ਦੇ 6 ਪੁਲਾਂ ਨੂੰ ਚੌੜਾ ਕਰਨ ਲਈ 1 ਕਰੋੜ ਅਤੇ ਫਗਵਾੜਾ-ਨਕੋਦਰ ਸੜਕ ਦੀ ਮੁਰੰਮਤ ਲਈ 15 ਕਰੋੜ ਰੁਪੈ ਜਾਰੀ ਕਰਨ ਦਾ ਵੀ ਐਲਾਨ ਕੀਤਾ | ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਦੇ ਸਰਕਾਰ ਸੂਬੇ ਨੂੰ ਮੁੜ ਵਿਕਾਸ ਦੇ ਰਸਤੇ 'ਤੇ ਵਾਪਸ ਲਿਆਉਣ ਲਈ ਸਿਰਤੋੜ ਯਤਨ ਕਰ ਰਹੀ ਹੈ ਅਤੇ ਫੰਡਾਂ ਦੀ ਕਮੀ ਨੂੰ ਵਿਕਾਸ ਵਿਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ | —PTC News-
punjabi-news punjab-congress punjab-politics latest-punjabi-news latest-news-in-punjabi indian-national-congress news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab shahkot-nakodar-development-projects
Advertisment

Stay updated with the latest news headlines.

Follow us:
Advertisment