ਸਤਲੁਜ ਦਰਿਆ ਨੇ ਮਚਾਈ ਤਬਾਹੀ, ਸ਼ਾਹਕੋਟ ਦੇ ਪਿੰਡ ਚੱਕ ਵਡਾਲਾ ਨੇੜੇ ਬੰਨ੍ਹ ‘ਚ ਪਿਆ ਪਾੜ

satluj river

ਸਤਲੁਜ ਦਰਿਆ ਨੇ ਮਚਾਈ ਤਬਾਹੀ, ਸ਼ਾਹਕੋਟ ਦੇ ਪਿੰਡ ਚੱਕ ਵਡਾਲਾ ਨੇੜੇ ਬੰਨ੍ਹ ‘ਚ ਪਿਆ ਪਾੜ,ਸ਼ਾਹਕੋਟ: ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਅਤੇ ਭਾਖੜਾ ਡੈਮ ਵਿੱਚੋਂ ਛੱਡੇ ਗਏ ਪਾਣੀ ਕਾਰਨ ਸਤਲੁਜ ਅਤੇ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਦੋਹਾਂ ਦਰਿਆਵਾਂ ਦੇ ਨੇੜਲੇ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।

satluj river ਉਧਰ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਜਲੰਧਰ ਦਾ ਸ਼ਾਹਕੋਟ ਅਤੇ ਫਿਲੌਰ ਹਲਕਾ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

ਹੋਰ ਪੜ੍ਹੋ:ਪੰਜਾਬ ‘ਚ ਮੌਸਮ ਦਾ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਬਾਰਿਸ਼ ਸ਼ੁਰੂ, ਕਈ ਥਾਈਂ ਬੱਤੀ ਗੁੱਲ

satluj river ਅੱਜ ਸ਼ਾਹਕੋਟ ਦੇ ਲੋਹੀਆ ਖਾਸ ਨੇੜੇ ਪਿੰਡ ਚੱਕ ਵਡਾਲਾ ਨੇੜੇ ਸਤਲੁਜ ਦਰਿਆ ਦੇ ਬੰਨ੍ਹ ‘ਚ ਪਾੜ ਪੈ ਗਿਆ ਹੈ, ਜਿਸ ਕਾਰਨ 20 ਤੋਂ ਵੱਧ ਪਿੰਡਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਕਿਹਾ ਜਾ ਰਿਹਾ ਹੈ ਕਿ ਪਾਣੀ ਲੋਕਾਂ ਦੇ ਘਰਾਂ ‘ਚ ਪਹੁੰਚ ਚੁੱਕਿਆ ਹੈ, ਜਿਸ ਕਾਰਨ ਲੋਕ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ।

satluj river ਦੱਸ ਦੇਈਏ ਕਿ ਪੰਜਾਬ ‘ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ।

-PTC News