ਬਿੱਗ ਬੌਸ 13: ਸ਼ਹਿਨਾਜ਼ ਨੂੰ ਮਿਲਣ ਆਏ ਪਿਤਾ, ਸਿਧਾਰਥ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ (ਵੀਡੀਓ)

Shehnaz Gill

Big Boss Season 13: ਸ਼ਹਿਨਾਜ਼ ਨੂੰ ਮਿਲਣ ਆਏ ਪਿਤਾ, ਸਿਧਾਰਥ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ (ਵੀਡੀਓ),’ਬਿੱਗ ਬੌਸ 13′ ਦੇ ਘਰ ‘ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਸ਼ੁਰੂ ਤੋਂ ਹੀ ਸੁਰਖੀਆਂ ਬਟੋਰ ਰਹੇ ਹਨ। ਜਦੋਂ ਤੋਂ ਦੋਵਾਂ ਦੀ ਦੋਸਤੀ ਹੋਈ ਉਦੋਂ ਤੋਂ ਇਹ ਜੋੜੀ ਕਾਫੀ ਚਰਚਾ ‘ਚ ਹੈ।

ਆਉਣ ਵਾਲੇ ਐਪੀਸੋਡ ‘ਚ ਸ਼ਹਿਨਾਜ਼ ਗਿੱਲ ਨੂੰ ਮਿਲਣ ਉਸ ਦੇ ਪਿਤਾ ਆਏ। ਸ਼ਹਿਨਾਜ਼ ਦੇ ਪਿਤਾ ਨੂੰ ਕਿਹਾ ਕਿ ਤੇਰਾ ਜੋ ਵੀ ਸਿਧਾਰਥ ਨਾਲ ਹੈ, ਉਸ ਨੂੰ ਅੱਗੇ ਨਾ ਵਧਾ। ਦੱਸ ਦੇਈਏ ਕਿ ਆਉਣ ਵਾਲੇ ਐਪੀਸੋਡ ‘ਚ ਬਿੱਗ ਬੌਸ ਦੇ ਘਰ ਬਚੇ 10 ਲੋਕਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਮਿਲਣ ਆਉਣਗੇ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

ਇਸ ਟਾਸ੍ਕ ਦੌਰਾਨ 2 ਲੱਕੜਾ ਦਾ ਫਰੇਮ ਲਗਾਇਆ ਗਿਆ ਹੈ, ਜਿਸ ‘ਚ ਘਰ ਦੇ ਲੋਕਾਂ ਚੋਂ ਕਿਸੇ 2 ਜਾਂ 3 ਨੂੰ ਖੜ੍ਹਾ ਹੋਣਾ ਪਵੇਗਾ, ਉਸ ਦੇ ਬਾਅਦ ਉਹਨਾਂ ਵਿੱਚੋਂ ਕਿਸੇ ਇੱਕ ਦੇ ਘਰ ਵਾਲੇ ਉਸ ਨੂੰ ਘਰ ਮਿਲਣ ਆਉਣਗੇ। ਹਾਲਾਂਕਿ ਇਸ ਟਾਸਕ ਦੀ ਪੂਰੀ ਜਾਣਕਾਰੀ ਅਜੇ ਜਾਣਕਾਰੀ ਪੂਰੀ ਨਹੀਂ ਮਿਲ ਸਕੀ ਤਾਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਆਉਣ ਵਾਲਾ ਐਪੀਸੋਡ ਫੈਮਿਲੀ ਐਪੀਸੋਡ ਹੋਵੇਗਾ।

ਇਸ ਐਪੀਸੋਡ ਦੇ ਪ੍ਰੋਮੋ ਸ਼ਹਿਨਾਜ਼ ਤੇ ਉਸ ਦੇ ਪਿਤਾ ਗੱਲ ਕਰਦੇ ਹੋਏ ਨਜ਼ਰ ਆਏ, ਜਿਥੇ ਸ਼ਹਿਨਾਜ਼ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਸ਼ਹਿਨਾਜ਼ ਤੇ ਸਿਧਾਰਥ ਵਿਚਾਲੇ ਚੱਲ ਰਿਹਾ ਰਿਸ਼ਤਾ ਚੰਗਾ ਨਹੀਂ ਦਿੱਖ ਰਿਹਾ।

-PTC News