ਦਿੱਲੀ ਹਿੰਸਾ ਦੌਰਾਨ ਸ਼ਰ੍ਹੇਆਮ ਗੋਲੀਆਂ ਚਲਾਉਣ ਵਾਲਾ ਸ਼ਾਹਰੁਖ਼ ਗ੍ਰਿਫ਼ਤਾਰ, ਪੁਲਿਸ ਕਾਂਸਟੇਬਲ ‘ਤੇ ਵੀ ਤਾਣ ਦਿੱਤੀ ਸੀ ਪਿਸਤੌਲ

Delhi shooter Shahrukh 4

ਨਵੀਂ ਦਿੱਲੀ : ਦਿੱਲੀ ਵਿੱਚ ਹੋਈ ਦੇ ਹਿੰਸਾ ਦੌਰਾਨ ਗੋਲੀ ਚਲਾਉਣ ਵਾਲਾ ਸ਼ਾਹਰੁਖ ਨੂੰ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਹਿੰਸਾ ਦੌਰਾਨ ਉਸ ਨੂੰ ਪੁਲਿਸ ਕਾਂਸਟੇਬਲ ‘ਤੇ ਵੀ ਪਿਸਤੌਲ ਤਾਣ ਦਿੱਤੀ ਸੀ। ਜਿਸ ਨੂੰ ਦਿੱਲੀ ਅਦਾਲਤ ਨੇ ਚਾਰ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
Delhi shooter Shahrukh
ਮਿਲੀ ਜਾਣਕਾਰੀ ਅਨੁਸਾਰ ਸ਼ਾਹਰੁਖ ਨੂੰ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਗ੍ਰਿਫਤਾਰ ਕੀਤਾ ਸੀ ਅਤੇ ਦਿੱਲੀ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਸ਼ਾਹਰੁਖ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Delhi shooter Shahrukh
ਉੱਤਰ-ਪੂਰਬੀ ਦਿੱਲੀ ਚ ਹੋਏ ਦੰਗਿਆਂ ਦੌਰਾਨ 24 ਫਰਵਰੀ ਨੂੰ ਸ਼ਾਹਰੁਖ ਦਾ ਖੁੱਲ੍ਹੇਆਮ ਫਾਇਰਿੰਗ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਭੱਜ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਪੁਲਿਸ ਤੋਂ ਬਚਨ ਲਈ ਲੁੱਕਛਿੱਪ ਰਿਹਾ ਸੀ, ਜਦੋਂਕਿ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
Delhi shooter Shahrukh
ਦੱਸ ਦੇਈਏ ਕਿ ਦਿੱਲੀ ਵਿੱਚ 23, 24 ਅਤੇ 25 ਫਰਵਰੀ ਨੂੰ ਹੋਈ ਹਿੰਸਾ ਦੇ ਵਿੱਚ ਘੱਟੋ ਘੱਟ 47 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖਮੀ ਹੋਏ ਸਨ। ਪੁਲਿਸ ਦੇ ਸਾਹਮਣੇ ਗੋਲੀਆਂ ਚਲਾਉਣ ਤੋਂ ਬਾਅਦ ਸ਼ਾਹਰੁਖ 25 ਫਰਵਰੀ ਨੂੰ ਅਤੇ ਉਸ ਦਾ ਪਰਿਵਾਰ 26 ਫਰਵਰੀ ਨੂੰ ਘਰ ਤੋਂ ਭੱਜ ਗਿਆ ਸੀ। ਸ਼ਾਹਰੁਖ ਨੂੰ ਲੱਭਣ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ।