Advertisment

ਸ਼ਰਮਨਾਕ ! ਸਿਵਲ ਹਸਪਤਾਲ ਦੇ ਬਾਹਰ ਕਈ ਘੰਟੇ ਬੇਸੁੱਧ ਤੜਫਦਾ ਰਿਹਾ ਬਜ਼ੁਰਗ

author-image
Jagroop Kaur
New Update
ਸ਼ਰਮਨਾਕ ! ਸਿਵਲ ਹਸਪਤਾਲ ਦੇ ਬਾਹਰ ਕਈ ਘੰਟੇ ਬੇਸੁੱਧ ਤੜਫਦਾ ਰਿਹਾ ਬਜ਼ੁਰਗ
Advertisment
ਲੁਧਿਆਣਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ , ਜਿਥੇ ਸਿਵਲ ਹਸਪਤਾਲ ਵਿਚ ਬਲੱਡ ਬੈਂਕ ਦੇ ਬਾਹਰ ਇਕ ਲਾਵਾਰਿਸ ਵਿਅਕਤੀ ਕਈ ਘੰਟੇ ਤੜਫਦਾ ਰਿਹਾ ਪਰ ਉਸ ਨੂੰ ਕਿਸੇ ਤਰ੍ਹਾਂ ਦਾ ਇਲਾਜ ਨਹੀਂ ਦਿੱਤਾ ਗਿਆ। ਇਸ ਬਾਰੇ ਜਦੋਂ ਐਸ. ਐਮ. ਓ. ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਵੀਡੀਓ ਦਿਖਾਉਣ 'ਤੇ ਇਹ ਕਹਿ ਦਿੱਤਾ ਕਿ ਵੀਡੀਓ ਬਣਾਉਣ ਵਾਲਿਆਂ ਨੇ ਇਨਸਾਨੀਅਤ ਕਿਉਂ ਨਹੀਂ ਦਿਖਾਈ।
Advertisment
ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਉਨ੍ਹਾਂ ਕਿਹਾ ਕਿ ਇਨਸਾਨੀਅਤ ਦੇ ਨਾਤੇ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਵਿਅਕਤੀ ਤੜਫ ਰਿਹਾ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ। ਐਸ. ਐਮ. ਓ. ਨੇ ਕਿਹਾ ਕਿ ਜਦੋਂ ਹਸਪਤਾਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਲਾਵਾਰਿਸ ਵਿਅਕਤੀ ਦਾ ਇਲਾਜ ਸ਼ੁਰੂ ਕੀਤਾ ਗਿਆ। ਪੜ੍ਹੋ ਹੋਰ ਖ਼ਬਰਾਂ : ਕੀ ਦਿੱਲੀ ‘ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ ਐਸ. ਐਮ. ਓ. ਨੇ ਕਿਹਾ ਕਿ ਹੋ ਸਕਦਾ ਹੈ ਕਿ ਬਲੱਡ ਬੈਂਕ ਦੇ ਮੁਲਾਜ਼ਮਾਂ ਨੂੰ ਪਤਾ ਨਾ ਲੱਗਾ ਹੋਵੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਸ ਬਾਰੇ ਪਤਾ ਲੱਗਿਆ ਤਾਂ ਉਸ ਵਿਅਕਤੀ ਨੂੰ ਤੁਰੰਤ ਹੀ ਇਲਾਜ ਦਿੱਤਾ ਗਿਆ।ਭਾਵੇਂ ਹੀ ਇਸ ਵਿਅਕਤੀ ਨੂੰ ਇਲਾਜ ਮਿਲਿਆ ਹੋਵੇ ਪਰ ਜੋ ਵਕਤ ਉਸ ਨੇ ਘੰਟਿਆਂ ਤੱਕ ਲਾਵਾਰਿਸ ਪਏ ਨੇ ਕੱਟਿਆ ਉਸ ਦਾ ਜ਼ਿਮੇਵਾਰ ਕੌਣ ਹੈ।-
ludhiana-news civil-hospital shameful-incident man-was-suffering ludhiana-old-age-man
Advertisment

Stay updated with the latest news headlines.

Follow us:
Advertisment