ਪੰਜਾਬ ‘ਚ ਮੁੜ ਵਾਪਰੀ ਸ਼ਰਮਨਾਕ ਕਰਤੂਤ, ਚਲਦੀ ਗੱਡੀ ‘ਚ ਕੀਤਾ ਗੈਂਗਰੇਪ

gangrape In ludhiana
gangrape In ludhiana

ਲੁਧਿਆਣਾ : ਸੂਬੇ ‘ਚ ਸ਼ਰਮਸਾਰ ਕਰਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਥੇ ਹਰ ਰੋਜ਼ ਮਹਿਲਾਵਾਂ ਨਾਲ ਜਬਰ ਜਿਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ ਚ ਜਿਥੇ ਚਲਦੀ ਕਾਰ ‘ਚ ਮਹਿਲਾ ਨਾਲ ਬਲਕਾਰ ਕੀਤਾ ਗਿਆ । ਮਿਲੀ ਜਾਣਕਾਰੀ ਮੁਤਾਬਿਕ ਉਕਤ ਪੀੜਤ ਮਹਿਲਾ ਕਿਸੇ ਜਾਣਕਾਰ ਦੀ ਜਨਮਦਿਨ ਪਾਰਟੀ ‘ਤੇ ਗਈ ਸੀ।all information of muzaffarpur shelter home rape case | मुजफ्फरपुर बालिका गृह कांड : CBI जांच के लिए अधिसूचना जारी, जानें घटना की पूरी जानकारीਜਾਣਕਾਰੀ ਮੁਤਾਬਕ ਉਕਤ ਲੜਕੀ ਲੁਧਿਆਣਾ ਦੀ ਇਕ ਨਿੱਜੀ ਹੋਟਲ ਵਿਚ ਮੁਲਜ਼ਮ ਨੌਜਵਾਨਾਂ ਨਾਲ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਲੋਂ ਜਨਮ ਦਿਨ ਦੀ ਪਾਰਟੀ ਬਹਾਨੇ ਉਕਤ ਕੁੜੀ ਨੂੰ ਬੁਲਾਇਆ ਗਿਆ ਅਤੇ ਫਿਰ ਚੱਲਦੀ ਕਾਰ ਵਿਚ ਉਸ ਨਾਲ ਗੈਂਗਰੇਪ ਕੀਤਾ ਗਿਆ। ਰੇਪ ਕਰਨ ਤੋਂ ਬਾਅਦ ਤੜਕੇ ਸੜਕ ਕਿਨਾਰੇ ਸੁੱਟ ਕੇ ਹੋਏ ਫਰਾਰ ਹੋ ਗਏ।Ludhiana girl gangraped

Ludhiana girl gangrapedਵਾਰਦਾਤ ਤੋਂ ਬਾਅਦ ਪੀੜਤ ਕੁੜੀ ਥਾਣਾ ਸਰਾਭਾ ਨਗਰ ਪਹੁੰਚੀ ਅਤੇ ਪੁਲਸ ਨੂੰ ਸਾਰੀ ਘਟਨਾ ਬਾਰੇ ਜਾਣੂੰ ਕਰਵਾਇਆ। ਉਧਰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਸ਼ਤੈਦੀ ਨਾਲ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।Delhi saw 1,176 rape cases till July 15 - OrissaPOSTਜ਼ਿਕਰਯੋਗ ਹੈ ਕਿ ਹਾਲ ਹੀ ‘ਚ ਮਹਿਲਾਵਾਂ ਨਾਲ ਵੱਧ ਰਹੇ ਬਲਾਤਕਾਰ ਮਾਮਲੇ ਚਿੰਤਾ ਦਾ ਵਿਸ਼ਾ ਹਨ। ਜਿਥੇ ਹਾਥਰ੍ਸ ਬਲਾਤਕਾਰ ਮਾਮਲਾ ਅਤੇ ਹੋਰ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਥੇ ਲੋੜ ਹੈ ਕਾਨੂੰਨ ਨੂੰ ਸਖਤੀ ਨਾਲ ਅਜਿਹੇ ਮਾਮਲਿਆਂ ਚ ਐਕਸ਼ਨ ਲੈਣ ਦੀ ਤਾਂ ਜੋ ਮੁੜ ਤੋਂ ਅਜਿਹੇ ਘਿਨੌਣੇ ਅਪਰਾਧ ਨਾ ਹੋ ਸਕਣ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਲੋੜ ਹੈ ਥੋੜਾ ਚੁਕੰਨਾ ਹੋਣ ਦੀ ਤਾਂ ਜੋ ਉਹ ਕਿਸੇ ਤੇ ਵੀ ਭਰੋਸਾ ਕਰਕੇ ਨਾ ਚੱਲਣ , ਕਿਉਂਕਿ ਵਧੇਰੇ ਮਾਮਲਿਆਂ ‘ਚ ਜਾਣਕਾਰ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।