ਸ਼ਰਮਨਾਕ !! ਸੜਕ ‘ਤੇ ਸੁੱਟਿਆ ਨਵਜੰਮੀ ਬੱਚੀ ਦਾ ਭਰੂਣ

New Born baby girl
New Born baby girl

Newborn baby girl on road ਹੁਸ਼ਿਆਰਪੁਰ :ਇੱਕ ਪਾਸੇ ਲੋਕ ਧੀ ਬਚਾਓ ਧੀ ਪੜ੍ਹਾਓ ਦੇ ਹੱਕ ‘ਚ ਨਾਅਰੇ ਲਗਾਉਂਦੇ ਹਨ , ਧੀਆਂ ਨੂੰ ਘਰ ਦੀ ਲਕਸ਼ਮੀ ਵੀ ਕਿਹਾ ਜਾਂਦਾ ਹੈ ,ਪਰ ਉਥੇ ਹਿਕੁਝ ਲੋਕ ਅਜਿਹੇ ਵੀ ਹਨ ਜੋ ਇਸ ਕਲਯੁਗ ‘ਚ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ ਅਤੇ ਕੁਝ ਜਨਮ ਲੈਂਦੇ ਹੀ ਧੀ ਨੂੰ ਕੁੜੇ ਦੇ ਢੇਰ ‘ਤੇ ਮਰਨ ਲਈ ਸੁੱਟ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਨਜ਼ਦੀਕ। ਜਿਥੇ ਇਕ ਨਵਜੰਮੀ ਬੱਚੀ ਦਾ ਭਰੂਣ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ।New Born baby Girl

New Born baby Girlਮਿਲੀ ਜਾਣਕਾਰੀ ਮੁਤਾਬਕ ਪਿੰਡ ਨੌਸ਼ਹਿਰਾ ਤੋਂ ਘੁਗਿਆਲ ਨੂੰ ਜਾਂਦੇ ਰਸਤੇ ‘ਤੇ ਇੱਕ ਨਵਜੰਮੀ ਬੱਚੀ ਦੇ ਭਰੂਣ ਨੂੰ ਚਾਦਰ ‘ਚ ਬੰਨ੍ਹ ਕੇ ਸੜਕ ‘ਤੇ ਸੁੱਟਿਆ ਗਿਆ ਸੀ, ਜਿਸ ਨੂੰ ਰਾਹਗੀਰਾਂ ਨੇ ਦੇਖਿਆ ਅਤੇ ਇਸ ਘਿਨੌਣੀ ਕਰਤੂਤ ਦੀ ਇਤਲਾਹ ਮਹਿੰਦਰ ਸਿੰਘ ਮੈਂਬਰ ਪੰਚਾਇਤ ਨੌਸ਼ਹਿਰਾ ਨੂੰ ਦਿੱਤੀ ਅਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।ਸੂਚਨਾ ਮਿਲਦੇ ਹੀ ਹਰਿਆਣਾ ਪੁਲਿਸ ਨੇ ਮੌਕੇ ‘ਤੇ ਆ ਕੇ ਨਵਜੰਮੀ ਬੱਚੀ ਦੇ ਭਰੂਣ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਜਲਦ ਹੀ ਇਸ ਮਾਸੂਮ ਨੂੰ ਸੁੱਟਣ ਵਾਲੇ ਕਲਯੁਗੀ ਮਾਪਿਆਂ ਦਾ ਪਤਾ ਲਗਾਉਣ ਦੀ ਗੱਲ ਆਖੀ।ਇਹ ਕੋਈ ਪਹਿਲਾ ਮਾਮਲਾ ਨਹੀਂ ਹੈਇਸਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਧੀਆਂ ਨੂੰ ਮਰਨ ਲਈ ਸੜਕਾਂ ‘ਤੇ ਸੁੱਟਿਆ ਜਾਂਦਾ ਹੈ। ਬੀਤੇ ਦਿਨੀਂ ਕੰਜਕਾਂ ਵਾਲੇ ਦਿਨ ਵੀ ਲੁਧਿਆਣਾ ਦੇ ਭਾਮੀਆਂ ਰੋਡ ‘ਤੇ ਸਥਿਤ ਪ੍ਰੀਤ ਨਗਰ ਇਲਾਕੇ ‘ਚ ਸਾਹਮਣੇ ਆਇਆ ਸੀ । ਇਥੇ ਇਕ ਖਾਲੀ ਪਲਾਟ ‘ਚੋਂ ਨਵਜੰਮੀ ਬੱਚੀ ਬਰਾਮਦ ਹੋਈ । New Born baby Girl

Newborn baby girl on road