Thu, Apr 25, 2024
Whatsapp

ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ

Written by  Jashan A -- November 15th 2018 07:27 PM -- Updated: November 15th 2018 07:35 PM
ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ

ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ

ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ,ਨਵੀਂ ਦਿੱਲੀ: ਇਸ ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਨੇ ਕੰਮ-ਕਾਜ ਦੇ ਆਖ‍ਿਰੀ ਘੰਟਿਆਂ ਦੇ ਦੌਰਾਨ ਰਫਤਾਰ ਭਰੀ ਹੈ। ਵੀਰਵਾਰ ਨੂੰ ਸੈਂਸੇਕਸ 118 . 55 ਅੰਕਾਂ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ। ਉੱਥੇ ਹੀ ਨਿਫਟੀ ਵੀ 40 ਅੰਕਾਂ ਦੀ ਮਾਮੂਲੀ ਵਾਧੇ 'ਤੇ ਬੰਦ ਹੋਈ ਹੈ। new delhi ਵੀਰਵਾਰ ਨੂੰ ਸੈਂਸੈਕਸ 118 . 55 ਅੰਕ ਵੱਧ ਕੇ 35 , 260 . 54 ਦੇ ਪੱਧਰ ਉੱਤੇ ਬੰਦ ਹੋਇਆ। ਨਿਫਟੀ ਨੇ ਵੀ ਰਫਤਾਰ ਭਰੀ।ਇਹ 40.40 ਅੰਕ ਵੱਧ ਕੇ 10,616.70 ਦੇ ਪੱਧਰ ਉੱਤੇ ਬੰਦ ਹੋਈ ਹੈ।ਬਜ਼ਾਰ ਬੰਦ ਹੋਣ ਦੇ ਦੌਰਾਨ ਅਡਾਨੀ ਪੋਰਟਸ, ਟਾਇਟਨ , ਆਇਸ਼ਰ ਮੋਟਰਸ, ਕੋਟਕ ਬੈਂਕ, ਹੀਰੋਮੋਟੋ ਕਾਰਪ ਦੇ ਸ਼ੇਅਰ ਟਾਪ ਗੇਨਰ ਵਿੱਚ ਸ਼ਾਮਿਲ ਹੋਏ। ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ sensexਦੂਜੇ ਪਾਸੇ, ਗਰਾਸਿਮ,ਯੈੱਸ ਬੈਂਕ,ਇੰਡੀਆ ਬੁਲਸ ਹਾਉਸਿੰਗ ਫਾਇਨੈਂਸ ਲਿਮਿਟੇਡ , ਐੱਨਟੀਪੀਸੀ ਅਤੇ ਇੰਫਰਾਟੈਲ ਦੇ ਸ਼ੇਅਰ ਲਾਲ ਨਿਸ਼ਾਨ ਦੇ ਹੇਠਾਂ ਬਣੇ ਹੋਏ ਹਨ। —PTC News


Top News view more...

Latest News view more...