ਕਾਰੋਬਾਰ

Share Market: ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਰੁਪਿਆ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

By Riya Bawa -- August 29, 2022 11:26 am -- Updated:August 29, 2022 11:26 am

Stock Market Update: ਗਲੋਬਲ ਬਾਜ਼ਾਰ 'ਚ ਭਾਰੀ ਗਿਰਾਵਟ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੇਖਣ ਨੂੰ ਮਿਲੀ। ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ ਸੈਂਸੈਕਸ ਅਤੇ ਨਿਫਟੀ ਵੱਡੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਖੁੱਲ੍ਹੇ। ਬੀਐੱਸਈ ਦਾ 30 ਅੰਕਾਂ ਵਾਲਾ ਸੈਂਸੈਕਸ ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ 1466.4 ਅੰਕ (2.49 ਫੀਸਦੀ) ਦੀ ਗਿਰਾਵਟ ਨਾਲ 57,367.47 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ 50 ਅੰਕਾਂ ਵਾਲੇ ਨਿਫਟੀ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ ਲਗਭਗ 370 ਅੰਕਾਂ ਨੂੰ ਤੋੜ ਕੇ 17,188.65 'ਤੇ ਖੁੱਲ੍ਹਿਆ।

StockMarket

ਆਈਟੀ ਇੰਡੈਕਸ 1000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ। ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ 80.12 'ਤੇ ਪਹੁੰਚ ਗਿਆ ਹੈ, ਜੋ ਘਬਰਾਹਟ ਨੂੰ ਹੋਰ ਵਧਾ ਰਿਹਾ ਹੈ। ਸੈਂਸੈਕਸ ਦੇ ਸਾਰੇ 30 ਸ਼ੇਅਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਟੈੱਕ ਮਹਿੰਦਰਾ, ਇਨਫੋਸਿਸ, ਐਚਸੀਐਲ ਟੈਕਨਾਲੋਜੀ, ਟੀਸੀਐਸ ਅਤੇ ਵਿਪਰੋ ਸੈਂਸੈਕਸ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਸਨ। ਨਿਫਟੀ ਦੇ ਸਿਖਰ 'ਤੇ ਸਿਰਫ ਬ੍ਰਿਟੇਨ ਦਾ ਸਟਾਕ ਹੀ ਚੌਥਾਈ ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ।

ਇਸ ਦੇ ਨਾਲ ਹੀ ਟਾਪ ਲੂਜ਼ਰ ਦੀ ਗੱਲ ਕਰੀਏ ਤਾਂ TECH MAHINDRA, INFOSYS, HCL ਟੈਕਨਾਲੋਜੀ, TCS ਅਤੇ WIPRO ਹਨ। ਟੈੱਕ ਮਹਿੰਦਰਾ ਦਾ ਸਟਾਕ 5 ਫੀਸਦੀ ਤੋਂ ਜ਼ਿਆਦਾ ਹੇਠਾਂ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ:ਭਾਰਤ ਭੂਸ਼ਣ ਆਸ਼ੂ ਦੀ ਅੱਜ ਕੋਰਟ 'ਚ ਪੇਸ਼ੀ, ਜਾਇਦਾਦ ਦੀ ਜਾਂਚ ਲਈ ਮੰਗਿਆ ਜਾ ਸਕਦਾ ਰਿਮਾਂਡ

ਨਿਫਟੀ ਦੇ 50 ਵਿੱਚੋਂ 50 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਦੇ 30 'ਚੋਂ 30 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਬੀਐੱਸਈ ਦੇ ਸਾਰੇ ਸੈਕਟਰ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੈਂਕ ਨਿਫਟੀ 823 ਅੰਕ ਯਾਨੀ 2.13 ਫੀਸਦੀ ਡਿੱਗ ਕੇ 38154 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਆਈਟੀ ਇੰਡੈਕਸ 'ਚ 4.20 ਫੀਸਦੀ ਦੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

-PTC News

  • Share