Fri, Apr 19, 2024
Whatsapp

ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ!

Written by  Gagan Bindra -- December 03rd 2017 02:41 PM
ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ!

ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ!

ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ!ਪੰਜਾਬ 'ਚ ਮੁੱਦਾ ਚਾਹੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਦਾ ਹੋਵੇ ਜਾਂ ਪੰਜਾਬੀ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਦਾ, ਕਰਨਾਟਕ ਨਾਲ ਸਬੰਧ ਰੱਖਣ ਵਾਲੇ ਪ੍ਰੋਫੈਸਰ ਪੰਡਿਤਰਾਓ ਧਨੇਰਵਰ ਨੇ ਹਰ ਮੁੱਦੇ 'ਤੇ ਅਪਾਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੀ ਨੌਜਵਾਨ ਪੀੜੀ ਨੂੰ ਲੱਚਰ ਗਾਇਕੀ ਅਤੇ ਸ਼ਰਾਬ, ਹਥਿਆਰਾਂ ਦੇ ਰਾਹ ਤੋਂ ਦੂਰ ਕਰਨ ਲਈ ਹੁਣ ਪ੍ਰੋਫੈਸਰ ਨੇ ਬੀੜਾ ਚੁੱਕ ਲਿਆ ਹੈ ਅਤੇ ਉਹਨਾਂ ਨੇ ਪੰਜਾਬੀ ਗਾਇਕਾਂ ਨੂੰ ੧੫ ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗਣ ਲਈ ਆਖਿਆ ਹੈ। ਅਜਿਹਾ ਨਾ ਹੋਣ ਦੀ ਸੂਰਤ 'ਚ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਾਣ ਦੀ ਗੱਲ ਵੀ ਕਹੀ ਹੈ। ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ! ਬਾਕੀ ਗਾਇਕਾਂ ਤੋਂ ਇਲਾਵਾ ਉਹਨਾਂ ਨੇ ਸ਼ੈਰੀ ਮਾਨ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਮਾਨ ਨੂੰ 'ਸਵੱਛ ਭਾਰਤ ਮੁਹਿੰਮ' ਚੰਡੀਗੜ੍ਹ ਲਈ ਬ੍ਰਾਂਡ ਅੰਬੈਡਸਰ ਐਲਾਨ ਬਣਾਇਆ ਗਿਆ ਹੈ ਉਥੇ ਹੀ ਉਹ ਪੈੱਗ, ਬੱਲੀਏ, ਹੋਸਟਲ ਵਾਲਾ ਕਮਰਾ, ਵਰਗੇ ਸ਼ਰਾਬੀ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾ ਰਹੇ ਹਨ। ਇਹ ਦੋਹਰਾ ਕਿਰਦਾਰ ਉਹਨਾਂ ਨੂੰ ਸੋਭਾ ਨਹੀਂ ਦਿੱੰਦਾ। ਪੰਡਿਤ ਰਾਓ ਨੇ ਲਿਖਿਆ ਹੈ ਕਿ ਸ਼ੈਰੀ ਮਾਨ ਸ਼ਰਾਬੀਆਂ ਅਤੇ ਸ਼ਰਾਬ ਵਾਲੇ ਗਾਣੇ ਗਾਉਣ ਵਾਲਾ ਹੈ ਅਤੇ ਉਹ ਕਦੇ ਵੀ ਸਮਾਜ ਦੀ ਨੁਮਾਇੰਦਗੀ ਕਿਸੇ ਚੰਗੇ ਕੰਮ ਲਈ ਨਹੀਂ ਕਰ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਮਨੀਮਾਜਰਾ ਰਹਿਣ ਵਾਲੇ ਲੋਕ ਗਾਇਕ ਈਦੂ ਸ਼ਰੀਫ਼ ਨੂੰ 'ਸਵੱਛ ਭਾਰਤ ਮੁਹਿੰਮ' ਦਾ ਬ੍ਰਾਂਡ ਅੰਬੈਸਡਰ ਬਣਾਉਣਾ ਚਾਹੀਦਾ ਹੈ। ਸ਼ੈਰੀ ਮਾਨ ਫਸ ਸਕਦੇ ਨੇ ਕਾਨੂੰਨੀ ਮੁਸੀਬਤ 'ਚ, ਇਹ ਗਾਣੇ ਗਾਉਣੇ ਪਏ ਮਹਿੰਗੇ! ਇਸ ਤੋਂ ਇਲਾਵਾ "ਦੋ ਪੈਗ ਲਾ ਕੇ ਤੇਰੀ ਬਾਂਹ ਫੜਣੀ, ਹਥਿਆਰ, ਜੇਲਾਂ ਨਾਲ ਸਬੰਧਤ ਗਾਣਿਆਂ ਦੀ ਵੀ ਨਿਖੇਧੀ ਕੀਤੀ ਹੈ। -PTC News


Top News view more...

Latest News view more...