Advertisment

ਸ਼ਹਿਨਾਜ਼ ਗਿੱਲ ਦਾ ਚਿੱਕੜ 'ਚ 'ਸਪਾ ਟਾਈਮ' ਬਿਤਾਉਂਦਿਆਂ ਦਾ ਵੀਡੀਓ ਵਾਇਰਲ

author-image
ਜਸਮੀਤ ਸਿੰਘ
Updated On
New Update
ਸ਼ਹਿਨਾਜ਼ ਗਿੱਲ ਦਾ ਚਿੱਕੜ 'ਚ 'ਸਪਾ ਟਾਈਮ' ਬਿਤਾਉਂਦਿਆਂ ਦਾ ਵੀਡੀਓ ਵਾਇਰਲ
Advertisment
ਮੁੰਬਈ, 4 ਅਗਸਤ: ਇੰਝ ਜਾਪਦਾ ਹੈ ਕਿ ਸ਼ਹਿਨਾਜ਼ ਗਿੱਲ ਬਚਪਨ ਦਾ ਖੂਬ ਆਨੰਦ ਮਾਨਣ ਦਾ ਸ਼ੌਂਕ ਰੱਖਦੀ ਹੈ। ਕਦੀ ਮੀਹਂ 'ਚ ਖੇਡਣ ਚਾਲੀ ਜਾਂਦੀ ਹੈ, ਕਦੇ ਰਾਹ ਜਾਂਦੀ ਖੇਤੀ ਕਰਨ ਉੱਤਰ ਜਾਂਦੀ ਹੈ। ਹਾਲਹੀ 'ਚ ਸ਼ਹਿਨਾਜ਼ ਨੂੰ ਦੇਸੀ ਸਪਾ ਟਾਈਮ ਦਾ ਆਨੰਦ ਮਾਣਦੇ ਦੇਖਿਆ ਪਰ ਇੱਕ ਵੱਖਰੇ ਤਰੀਕੇ ਨਾਲ।
Advertisment
shenazz3 ਬਿੱਗ ਬੌਸ 13 ਤੋਂ ਮਸ਼ਹੂਰੀ ਖੱਟਣ ਵਾਲੀ ਸ਼ਹਿਨਾਜ਼ ਗਿੱਲ, ਜੋ ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਮਨਮੋਹਕ ਅਤੇ ਸ਼ਾਨਦਾਰ ਪੋਸਟਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਨਹੀਂ ਰਹਿੰਦੀ, ਨੇ ਉਸਾਰੀ ਵਾਲੀ ਥਾਂ 'ਤੇ ਚਿੱਕੜ 'ਚ 'ਸਪਾ ਟਾਈਮ' ਬਤੀਤ ਕਰਦਿਆਂ ਆਪਣੇ "ਸਪਾ ਟਾਈਮ" ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਤਾਜ਼ਾ ਪੋਸਟਾਂ ਵਿੱਚ ਸ਼ਹਿਨਾਜ਼ ਨੇ ਤਸਵੀਰਾਂ ਸਾਂਝੀ ਕੀਤੀਆਂ, ਜਿਸ ਵਿੱਚ ਉਹ ਚਿੱਕੜ ਵਾਲੇ ਖੇਤ ਵਿੱਚ ਖੇਡਦੀ ਅਤੇ ਇੱਕ ਨਿਰਮਾਣ ਸਾਈਟ ਦੇ ਨੇੜੇ 'ਸਪਾ' ਦਾ ਅਨੰਦ ਲੈ ਰਹੀ ਸੀ। ਉਸਨੇ ਪੋਸਟ ਦਾ ਕੈਪਸ਼ਨ ਦਿੱਤਾ, "ਸਪਾ ਟਾਈਮ #ਆਫ ਰੋਡਿੰਗ"। shenazz4 ਉਸ ਦੀਆਂ ਪੋਸਟਾਂ ਵਿੱਚ, ਸ਼ਹਿਨਾਜ਼ ਨੂੰ ਚਿੱਕੜ ਵਿੱਚ ਭਿੱਜੀਆਂ ਬਲੈਕ ਟੀ-ਸ਼ਰਟ ਅਤੇ ਮੈਚਿੰਗ ਸ਼ਾਰਟਸ ਵਿੱਚ ਦੇਖਿਆ ਜਾ ਸਕਦਾ ਹੈ। ਉਸ ਨੂੰ ਚਿੱਕੜ ਵਾਲੀ ਥਾਂ 'ਤੇ ਆਪਣੀ ਸੜਕ ਯਾਤਰਾ ਦੌਰਾਨ ਫਲਿੱਪ-ਫਲਾਪ ਪਹਿਨੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਸਨੇ ਪੋਸਟ ਸ਼ੇਅਰ ਕੀਤੀ, ਉਸਦਾ ਸੋਸ਼ਲ ਮੀਡੀਆ ਅਕਾਉਂਟ ਮਿਲੀ-ਜੁਲੀ ਟਿੱਪਣੀਆਂ ਨਾਲ ਭਰ ਗਿਆ। ਜਦੋਂ ਕਿ ਕੁਝ ਨੇ ਪਿਆਰ ਦਾ ਪ੍ਰਦਰਸ਼ਨ ਕੀਤਾ, ਦੂਜਿਆਂ ਨੇ ਉਸ ਦੀ ਪੋਸਟ ਦੀ ਆਲੋਚਨਾ ਕੀਤੀ ਅਤੇ ਮਜ਼ਾਕ ਉਡਾਇਆ। shenazz5 ਪ੍ਰੋਫੈਸ਼ਨਲ ਫਰੰਟ 'ਤੇ ਸ਼ਹਿਨਾਜ਼ ਆਖਰੀ ਵਾਰ ਦਿਲਜੀਤ ਦੋਸਾਂਝ ਦੇ ਨਾਲ 'ਹੌਂਸਲਾ ਰੱਖ' ਵਿੱਚ ਦੇਖੀ ਗਈ ਸੀ। ਉਹ ਜਲਦ ਹੀ ਸਲਮਾਨ ਖਾਨ ਨਾਲ ਆਪਣੀ ਅਗਲੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ। publive-image -PTC News-
shehnaaz-gill shehnaaz-gill-mud-bath spa-time shehnaaz-gill-mud-shoot shehnaaz-at-mud-time shehnaaz-mud-bath
Advertisment

Stay updated with the latest news headlines.

Follow us:
Advertisment