Advertisment

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਸ਼ੇਅਰ ਕੀਤੀ ਪੋਸਟ, ਕੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਹੋ ਚੁੱਕੇ ਨੇ ਮੁਕਤ ?

author-image
Shanker Badra
Updated On
New Update
ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਸ਼ੇਅਰ ਕੀਤੀ ਪੋਸਟ, ਕੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਹੋ ਚੁੱਕੇ ਨੇ ਮੁਕਤ ?
Advertisment
ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਸ਼ੇਅਰ ਕੀਤੀ ਪੋਸਟ, ਕੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਹੋ ਚੁੱਕੇ ਨੇ ਮੁਕਤ ?:ਜਲੰਧਰ : ਪੰਜਾਬ ਦੀ ਮਸ਼ਹੂਰ ਮਾਡਲ 'ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ, ਜਿਸਨੇ ਬਿੱਗ ਬੌਸ' ਤੋਂ ਫੇਮ ਕਮਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਸਦੇ ਪਿਤਾ ਸੰਤੋਖ ਸਿੰਘ ਉੱਪਰ ਬੀਤੇ ਦਿਨੀਂ ਇੱਕ ਮਹਿਲਾ ਵਲੋਂ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਗਿਆ ਸੀ। ਉਸ ਮਹਿਲਾ ਦਾ ਕਹਿਣਾ ਸੀ ਕਿ ਸੰਤੋਖ ਸਿੰਘ ਨੇ ਚਲਦੀ ਗੱਡੀ ਵਿਚ ਬੰਦੂਕ ਦੇ ਜ਼ੋਰ 'ਤੇ ਉਸ ਨਾਲ ਜ਼ਬਰ-ਜਨਾਹ ਕੀਤਾ ਹੈ ਪਰ ਸੰਤੋਖ ਸਿੰਘ ਨੇ ਇਹਨਾਂ ਸਾਰੇ ਇਲਜ਼ਾਮਾ ਨੂੰ ਬੇ-ਬੁਨਿਆਦ ਦੱਸਿਆ ਸੀ ਅਤੇ ਕਿਹਾ ਸੀ ਕਿ ਉਕਤ ਔਰਤ ਉਸ ਉੱਪਰ ਝੂਠਾ ਇਲਜ਼ਾਮ ਲੱਗਾ ਰਹੀ ਹੈ। ਇਸ ਸੰਬੰਧੀ 6 ਜੂਨ ਨੂੰ ਉਹਨਾਂ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ, ਜਿਸਦੀ ਕੈਪਸ਼ਨ ਵਿਚ ਲਿਖਿਆ ਸੀ ''ਥੋੜਾ ਸਮਾਂ ਲੱਗਾ ਪਰ ਸੱਚਾਈ ਦੀ ਜਿੱਤ ਹੋਈ, ਤੁਹਾਡੇ ਸਭ ਦਾ ਧੰਨਵਾਦ। ਇਸ ਤੋਂ ਬਾਅਦ 7 ਜੂਨ ਨੂੰ ਸੰਤੋਖ ਸਿੰਘ ਨੇ ਆਪਣੇ ਦੋਸਤ ਲੱਕੀ ਸੰਧੂ ਨਾਲ ਸੈਲਫੀ ਸ਼ੇਅਰ ਕੀਤੀ। ਇਸ ਫੋਟੋ 'ਤੇ ਸੰਤੋਖ ਨੇ ਕੈਪਸ਼ਨ ਲਿਖੀ , 'ਇਹ ਹੈ ਮੇਰਾ ਦੋਸਤ ਲੱਕੀ ਸੰਧੂ।' ਲੱਕੀ ਸੰਧੂ ਉਹੀ ਸ਼ਖ਼ਸ ਹੈ, ਜਿਸ ਨਾਲ ਉਸ ਮਹਿਲਾ ਦੇ ਸੰਬੰਧ ਸਨ ਅਤੇ ਉਹ ਮਹਿਲਾ ਲੱਕੀ ਸੰਧੂ ਨੂੰ ਮਿਲਣ ਸੰਤੋਖ ਸਿੰਘ ਘਰ ਆਈ ਸੀ। ਜਿਸ ਤੋਂ ਬਾਅਦ ਸੰਤੋਖ ਸਿੰਘ 'ਤੇ ਉਸ ਮਹਿਲਾ ਵਲੋਂ ਜ਼ਬਰ-ਜਨਾਹ ਦਾ ਦੋਸ਼ ਲਾਇਆ ਗਿਆ। ਇਸ ਦੌਰਾਨ ਕੱਲ ਭਾਵ 8 ਜੂਨ ਨੂੰ ਉਨ੍ਹਾਂ ਇਕ ਹੋਰ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ 'ਤੇ ਉਹਨਾਂ ਦੀ ਪਤਨੀ ਨਜ਼ਰ ਆ ਰਹੇ ਹਨ। ਇਹ ਤਸਵੀਰ ਸ਼ੇਅਰ ਕਰਦੇ ਹੋਏ ਸੰਤੋਖ ਸਿੰਘ ਨੇ ਲਿਖਿਆ, 'ਜਿਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਸੀ ਕਿ ਮੈਂ ਨਿਰਦੋਸ਼ ਹਾਂ... ਉਨ੍ਹਾਂ ਦਾ ਧੰਨਵਾਦ'।ਉਹਨਾਂ ਦੀ ਬੇਟੀ ਸ਼ਹਿਨਾਜ਼ ਕੌਰ ਗਿੱਲ ਨੇ ਵੀ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਰੱਖਿਆ ਹੋਇਆ ਹੈ। ਇਸ ਸਾਰੇ ਕੇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਬੇਗੁਨਾਹ ਸਾਬਿਤ ਹੋ ਚੁੱਕੇ ਹਨ ਪਰ ਪੁਲਸ ਅਧਿਕਾਰੀ ਵਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। -PTCNews-
shehnaaz-gill entertainment-news
Advertisment

Stay updated with the latest news headlines.

Follow us:
Advertisment