ਮਨੋਰੰਜਨ ਜਗਤ

Raghav Juyal ਨੂੰ Date ਕਰਨ ਦੀਆਂ ਅਫਵਾਹਾਂ ਬਾਰੇ ਪੁੱਛੇ ਜਾਣ 'ਤੇ ਭੜਕੀ Shehnaaz Gill

By Jasmeet Singh -- August 19, 2022 1:45 pm

ਮਨੋਰੰਜਨ ਜਗਤ: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ (Shehnaaz Gill) ਹਾਲ ਹੀ ਵਿੱਚ ‘ਕਭੀ ਈਦ ਕਭੀ ਦੀਵਾਲੀ’ ਦੇ ਸਹਿ ਅਭਿਨੇਤਾ ਰਾਘਵ ਜੁਆਲ (Raghav Juyal) ਨੂੰ ਡੇਟ ਕਰਕੇ ਸੁਰਖੀਆਂ ਵਿੱਚ ਸੀ। ਕਥਿਤ ਅਫਵਾਹਾਂ ਬਾਰੇ ਪੁੱਛੇ ਜਾਣ 'ਤੇ ਸ਼ਹਿਨਾਜ਼ ਗਿੱਲ ਨੂੰ ਇਸ ਸਵਾਲ 'ਤੇ ਗੁੱਸਾ ਆ ਗਿਆ। ਸ਼ਹਿਨਾਜ਼ (Shehnaaz) ਨੇ ਆਪਣੇ ਬਾਰੇ ਅਫਵਾਹਾਂ ਫੈਲਾਉਣ ਲਈ ਮੀਡੀਆ (Media) ਨੂੰ ਕਰੜੇ ਹੱਥੀਂ ਲਿਆ। ਸ਼ਹਿਨਾਜ਼ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿਰਫ ਇਸ ਲਈ ਕਿ ਉਹ ਦੋਵੇਂ ਇਕੱਠੇ ਸਮਾਂ ਬਿਤਾ ਰਹੇ ਨੇ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਡੇਟਿੰਗ ਕਰ ਰਹੇ ਹਨ।

ਇੱਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਸ਼ਹਿਨਾਜ਼ ਗਿੱਲ (Shehnaaz Gill) ਨੇ ਅਫਵਾਹਾਂ 'ਤੇ ਕਿਹਾ, "ਮੀਡੀਆ ਝੂਠ ਕਿਉਂ ਬੋਲਦੀ ਹੈ? ਮੀਡੀਆ ਹਰ ਬਾਰ ਝੂਠ ਬੋਲਦੀ ਹੈ।" ਉਨ੍ਹਾਂ ਅੱਗੇ ਕਿਹਾ, "ਸਿਰਫ਼ ਕਿਉਂਕਿ ਤੁਸੀਂ ਕਿਸੇ ਦੇ ਨਾਲ ਖਲੋਤੇ ਹੋ ਜਾਂ ਇਕੱਠੇ ਸਮਾਂ ਬਤੀਤ ਕਰ ਰਹੇ ਹੋ, ਇਸਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਡੇਟਿੰਗ ਕਰ ਰਹੇ ਹੋ।"

ਮਹਿਜ਼ ਇਨ੍ਹਾਂ ਹੀ ਨਹੀਂ ਗੁੱਸੇ 'ਚ ਆਈ ਸ਼ਹਿਨਾਜ਼ (Shehnaaz) ਨੇ ਮੀਡੀਆ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਇਸ ਸਵਾਲ 'ਤੇ ਉਹ "ਹਾਈਪਰ ਹੋ ਜਾਵਾਂਗੀ।"

ਪੂਰੀ ਵੀਡੀਓ ਵੇਖੋ:

ਹਾਲ ਹੀ ਵਿੱਚ ਇੱਕ ਇੰਟਰਵਿਊ ਦਰਮਿਆਨ ਸ਼ਹਿਨਾਜ਼ ਗਿੱਲ (Shehnaaz Gill) ਨੇ ਇਹ ਕਹਿੰਦੇ ਹੋਏ ਆਪਣਾ 'ਪੰਜਾਬ ਕੀ ਕੈਟਰੀਨਾ' ਦਾ ਖਿਤਾਬ ਵੀ ਛੱਡ ਦਿੱਤਾ ਕਿ ਉਹ ਸਿਰਫ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹੈ।

Shehnaaz’s-streamy-hot-pool-vibes-3

ਬਾਲੀਵੁੱਡ ਬੱਬਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਕੈਟਰੀਨਾ ਕੈਫ ਨਹੀਂ ਬਣਨਾ ਚਾਹੁੰਦੀ। ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮੁਆਫ਼ ਕਰੋ। ਮੈਂ ਸਿਰਫ ਭਾਰਤ ਤੋਂ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ: 'ਜੋਗੀ' 'ਚ ਕੰਮ ਕਰਨਾ ਇੱਕ ਅਭਿਨੇਤਾ ਦੇ ਤੌਰ 'ਤੇ ਭਰਪੂਰ ਅਨੁਭਵ ਰਿਹਾ: ਦਿਲਜੀਤ ਦੋਸਨਾਝ


-PTC News

  • Share