ਮਨੋਰੰਜਨ ਜਗਤ

ਮੁੰਬਈ ਨੇੜੇ Trekking ਅਤੇ Farming ਦਾ ਲੁਫ਼ਤ ਚੁੱਕਦੀ ਨਜ਼ਰ ਆਈ Shehnaaz Gill, ਪ੍ਰਸ਼ੰਸਕ ਹੋਏ ਬਾਗੋ-ਬਾਗ

By Jasmeet Singh -- July 13, 2022 3:02 pm

ਸ਼ਹਿਨਾਜ਼ ਗਿੱਲ ਵਾਇਰਲ ਵੀਡੀਓ: ਪੰਜਾਬ ਦੀ ਸ਼ਹਿਨਾਜ਼ ਗਿੱਲ ਹੁਣ ਜਦੋਂ ਵੀ ਕੋਈ ਵੀਡੀਓ ਪੋਸਟ ਕਰਦੀ ਹੈ ਤਾਂ ਉਹ ਮਿੰਟਾਂ ਸਕਿੰਟਾਂ 'ਚ ਵਾਇਰਲ ਚਲੇ ਜਾਂਦੀ ਹੈ। ਹੋਵੇ ਵੀ ਕਿਉਂ ਨਾ ਆਖਿਰਕਾਰ ਸ਼ਹਿਨਾਜ਼ ਦੇ ਅੰਦਾਜ਼ ਨੇ ਪ੍ਰਸ਼ਸਨਕਾਂ ਨੂੰ ਦੀਵਾਨਾ ਜੋ ਬਣਾ ਕੇ ਰੱਖਿਆ ਹੋਇਆ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਵੱਲੋਂ ਵੱਡਾ ਖੁਲਾਸਾ; ਗੈਂਗਸਟਰ ਨੇ ਸਲਮਾਨ ਖਾਨ ਨੂੰ ਮਾਰਨ ਲਈ ਖਰੀਦੀ ਸੀ 4 ਲੱਖ ਦੀ ਰਾਈਫਲ

ਹਾਲ ਫਿਲਹਾਲ ਸ਼ਹਿਨਾਜ਼ ਦੀ ਇੱਕ ਹੋਰ ਵੀਡੀਓ ਧੜੱਲੇ ਨਾਲ ਇੰਟਰਨੈੱਟ 'ਤੇ ਵਾਇਰਲ ਜਾ ਰਹੀ ਹੈ। ਜਿਸ ਵਿਚ ਉਹ ਮੁੰਬਈ ਦੀਆਂ ਬਾਰਸ਼ਾਂ ਦੇ ਵਿਚ ਮਹਾਰਾਸ਼ਟਰ ਦੇ ਪਿੰਡਾਂ ਅਤੇ ਪਹਾੜਾਂ ਦੇ ਵਿਚ ਟਰੈਕਿੰਗ ਅਤੇ ਫਾਰਮਿੰਗ ਵਿਚ ਆਪਣਾ ਹੱਥ ਅਜ਼ਮਾਉਂਦਿਆਂ ਨਜ਼ਰ ਆਈ। ਇਸ ਵੀਡੀਓ ਵਿਚ ਸ਼ਹਿਨਾਜ਼ ਆਪਣੇ ਬਿੰਦਾਸ ਅੰਦਾਜ਼ ਵਿਚ ਝੋਨਾਂ ਬੀਜਦੇ ਵੀ ਵੇਖੀ ਜਾ ਸਕਦੀ ਹੈ।

ਇਸ ਵੀਡੀਓ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਿਆਂ ਸ਼ਹਿਨਾਜ਼ ਲਿਖਦੀ ਹੈ "ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ। ਕੁਦਰਤ ਨਾਲ ਜੋੜ ਅਤੇ ਪਿਆਰ ਦੇ ਇਹਸਾਸ ਤੋਂ ਤੋਂ ਉੱਤੇ ਕੁਝ ਵੀ ਨਹੀਂ ਹੈ। ਮੈਂ ਸੁਣਿਆਂ ਕਿ ਮੁੰਬਈ ਦਾ ਬਰਸਾਤੀ ਮੌਸਮ ਸਭ ਤੋਂ ਉੱਤਮ ਹੈ। ਬਸ ਫਿਰ ਕੀ ਨਿੱਕਲ ਪਈ ਸਵਾਰੀ ਬਰਸਾਤ ਦਾ ਅਨੰਦ ਮਾਨਣ ਅਤੇ ਪਹਾੜਾਂ 'ਚ ਸੈਰ-ਸਪਾਟਾ (ਟਰੈਕਿੰਗ) ਕਰਨ ਲਈ। ਬਹੁਤ ਹੀ ਚੰਗਾ ਅਨੁਭਵ ਸੀ ਅਤੇ ਮੈਂ ਖੇਤਾਂ 'ਚ ਵੀ ਕੰਮ ਕੀਤਾ, ਪਹਾੜਾਂ 'ਚ ਚੀਖਾਂ ਵੀ ਮਾਰੀਆਂ ਤੇ ਘੰਟਿਆਂ ਲਈ ਤੁਰਦੀ ਰਹੀ ਤੇ ਉੱਥੇ ਦੀ ਖ਼ੂਬਸੂਰਤੀ ਜ਼ਬਰਦਸਤ ਸੀ।"

ਸ਼ਹਿਨਾਜ਼ ਗਿੱਲ ਇੱਕ ਭਾਰਤੀ ਅਭਿਨੇਤਰੀ, ਮਾਡਲ ਅਤੇ ਗਾਇਕਾ ਹੈ ਜੋ ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਕੰਮ ਕਰਦੀ ਹੈ। ਉਸਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 2015 ਦੇ ਸੰਗੀਤ ਵੀਡੀਓ 'ਸ਼ਿਵ ਦੀ ਕਿਤਾਬ' ਨਾਲ ਕੀਤੀ।

ਇਹ ਵੀ ਪੜ੍ਹੋ: Sushant Singh Rajput Case: ਰੀਆ ਚੱਕਰਵਰਤੀ ਦੀਆਂ ਵਧੀਆ ਮੁਸ਼ਕਿਲਾਂ, ਡਰੱਗਸ ਸਪਲਾਈ ਕਰਨ ਦਾ ਲੱਗਾ ਇਲਜ਼ਾਮ

2017 ਵਿੱਚ ਉਸਨੇ ਪੰਜਾਬੀ ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਵਿੱਚ ਇੱਕ ਅਭਿਨੇਤਰੀ ਵਜੋਂ ਸ਼ੁਰੂਆਤ ਕੀਤੀ। 2019 ਵਿੱਚ ਉਸਨੇ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਹਿੱਸਾ ਲਿਆ ਜਿੱਥੇ ਉਹ ਤੀਜੇ ਸਥਾਨ 'ਤੇ ਰਹੀ।


-PTC News

  • Share