ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ

By Jashan A - December 26, 2019 5:12 pm

ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ,ਬਿੱਗ ਬੌਸ 13 ਦਾ ਘਰ ਆਪਣੇ-ਆਪ 'ਚ ਹੀ ਵੱਖਰੀ ਖ਼ਾਸੀਅਤ ਰੱਖਦਾ ਹੈ। ਇਸ ਘਰ 'ਚ ਬਣੇ ਤੇ ਵਿਗੜੇ ਰਿਸ਼ਤੇ ਹਮੇਸ਼ਾ ਹੀ ਮਿਸਾਲ ਬਣਦੇ ਹਨ। ਜੇਕਰ ਘਰ 'ਚ ਬਣਦੇ ਖ਼ੂਬਸੂਰਤ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਸਾਰਿਆਂ ਦਾ ਦਿਲ ਜਿੱਤ ਰਹੀ ਹੈ।

ਹਾਲ ਹੀ ਘਰ ਦੇ ਮੈਂਬਰ ਕ੍ਰਿਸਮਸ ਮਨਾ ਰਹੇ ਹਨ। ਇਸ ਚਲਦੇ ਜਸ਼ਨ 'ਚ ਉਹਨਾਂ ਨੂੰ ਬਿੱਗ ਬੌਸ ਵੱਲੋਂ ਖ਼ਾਸ ਤੋਹਫ਼ਾ ਮਿਲਿਆ ਹੈ। ਇਸ ਖ਼ਾਸ ਤੋਹਫ਼ੇ 'ਚ ਘਰਦਿਆਂ ਲਈ ਉਹਨਾਂ ਦੇ ਘਰਦਿਆਂ ਵੱਲੋਂ ਖਾਣਾ ਆਇਆ ਹੈ। ਜਿਸਦਾ ਸਵਾਦ ਚੱਖਦੇ ਹੀ ਸਾਰੇ ਘਰਦੇ ਭਾਵੁਕ ਨਜ਼ਰ ਆਏ।

ਹੋਰ ਪੜ੍ਹੋ: ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ

ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਦੇ ਘਰਦਿਆਂ ਵੱਲੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਇਆ ਹੈ। ਜਿਸ ਨੂੰ ਕਿ ਸ਼ਹਿਨਾਜ਼ ਨੇ ਘਰ 'ਚੋਂ ਸਭ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਨਾਲ ਸਾਂਝੇ ਕੀਤਾ। ਘਰਦਿਆਂ ਵੱਲੋਂ ਆਏ ਇਸ ਅਣਮੁੱਲੇ ਤੋਹਫ਼ੇ ਲਈ ਘਰਦੇ ਬਿੱਗ ਬੌਸ ਦਾ ਸ਼ੁਕਰੀਆ ਕਰਦੇ ਨਜ਼ਰ ਆਏ।

ਦੱਸ ਦਈਏ ਇਸ ਦੌਰਾਨ ਪਾਰਸ ਨੂੰ ਪਹਿਲੀ ਵਾਰ ਘਰ 'ਚ ਰੋਂਦੇ ਹੋਏ ਵੇਖਿਆ ਗਿਆ। ਉਹ ਆਪਣੇ ਘਰਦਿਆਂ ਦੇ ਹੱਥ ਦੀ ਰੋਟੀ ਦਾ ਸਵਾਦ ਚੱਖਦੇ ਸਾਰ ਭਾਵੁਕ ਹੋਇਆ ਨਜ਼ਰ ਆਇਆ ਤੇ ਉਸ ਨੂੰ ਹੌਂਸਲਾ ਦੇਣ ਲਈ ਆਰਤੀ ਤੇ ਘਰਦੇ ਹੋਰ ਮੈਂਬਰ ਅੱਗੇ ਆਏ।

-PTC News

adv-img
adv-img