‘ਪੰਜਾਬ ਦੀ ਕੈਟਰੀਨਾ ਕੈਫ਼’ ਸਿਰਨਾਵੇਂ ਨਾਲ ਮਸ਼ਹੂਰ ਹੋਈ ‘ਸ਼ਹਿਨਾਜ਼ ਗਿੱਲ’ ਦੇ ਨਵੇਂ ਨਖ਼ਰੇ ,ਵੀਡੀਓ ਵਾਇਰਲ

Shehnaz Gill new Instagram video

‘ਪੰਜਾਬ ਦੀ ਕੈਟਰੀਨਾ ਕੈਫ਼’ ਸਿਰਨਾਵੇਂ ਨਾਲ ਮਸ਼ਹੂਰ ਹੋਈ ‘ਸ਼ਹਿਨਾਜ਼ ਗਿੱਲ’ ਦੇ ਨਵੇਂ ਨਖ਼ਰੇ ,ਵੀਡੀਓ ਵਾਇਰਲ:  ‘ ਪੰਜਾਬ ਦੀ ਕੈਟਰੀਨਾ ਕੈਫ਼’ ਦੇ ਸਿਰਨਾਵੇਂ ਨਾਲ ਮਕਬੂਲੀਅਤ ਹਾਸਿਲ ਕਰ ਚੁੱਕੀ ਸ਼ਹਿਨਾਜ਼ ਗਿੱਲ ਅੱਜਕੱਲ੍ਹ ਆਪਣੇ ਨਖ਼ਰਿਆਂ ਨਾਲ ਦਰਸ਼ਕਾਂ ਨੂੰ ਕੀਲਣ ‘ਚ ਵਿਅਸਤ ਨਜ਼ਰ ਆ ਰਹੀ ਹੈ , ਆਏ ਦਿਨ ਨਵੀਆਂ-ਨਵੀਆਂ ਦਿਲਕਸ਼ ਵੀਡੀਓ ਜ਼ਰੀਏ ਅਦਾਵਾਂ ਦੇ ਜਲਵੇ ਬਿਖੇਰ ਰਹੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਵੀ ਉਸਨੂੰ ਕਾਫ਼ੀ ਪਸੰਦ ਕਰ ਆ ਰਹੇ ਹਨ । ਸ਼ਹਿਨਾਜ਼ ਨੇ ਕੁਝ ਘੰਟਿਆਂ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਇੱਕ ਨਵੀਂ ਵੀਡੀਓ ਪਾਈ , ਜਿਸ ‘ਚ ਉਹ ਫਲਾਇੰਗ ਕਿਸ ਕਰਦੇ ਦਿਖਾਈ ਦੇ ਰਹੀ ਹੈ , ਕਾਫ਼ੀ ਵਾਇਰਲ ਹੋ ਰਹੀ ਹੈ, ਹੁਣ ਤੱਕ ਵੀਡੀਓ ਦੇ 1,748,107 views ਹੋ ਚੁੱਕੇ ਹਨ।

ਦੱਸ ਦੇਈਏ ਕਿ ਇਸ ਵੀਡੀਓ ਤੇ ਸ਼ਹਿਨਾਜ਼ ਨੂੰ ਭਰ-ਭਰ ਕੇ ਲਾਈਕਸ ਮਿਲ ਰਹੇ ਹਨ ਅਤੇ ਧੜਾਧੜ ਤਾਰੀਫ਼ਨੁਮਾ ਟਿੱਪਣੀਆਂ ਦਾ ਸਿਲਸਿਲਾ ਜ਼ਾਰੀ ਹੈ । ਜ਼ਿਕਰਯੋਗ ਹੈ ਕਿ ਬਿਗ ਬੌਸ ਫੇਮ ‘ਸ਼ਹਿਨਾਜ਼ ਗਿੱਲ’ ਇਸ ਪ੍ਰੋਗਰਾਮ ਜ਼ਰੀਏ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਈ ਸੀ , ਅਤੇ ਇਸੇ ਮਨੋਰੰਜਨ ਵਾਲੇ ਸੁਭਾਅ ਨੂੰ ਉਸਨੇ ਉਂਝ ਹੀ ਬਰਕਰਾਰ ਰੱਖਿਆ ਹੈ ।ਆਪਣੀ ਖੂਬਸੂਰਤੀ ਨੂੰ ਹੋਰ ਨਿਖਾਰਨ ‘ਚ ਸ਼ਹਿਨਾਜ਼ ਦੀਆਂ ਕੋਸ਼ਿਸ਼ਾਂ ਜਾਰੀ ਹਨ , ਇਸ ਬਾਰੇ ਉਸਦੀ ਪਤਲੀ ਅਤੇ ਵਜਨ ਘੱਟ ਵਾਲੀਆਂ ਤਸਵੀਰ ਤੋਂ ਨਜ਼ਰ ਆ ਰਿਹਾ ਹੈ ।

 

View this post on Instagram

 

❤️❤️❤️

A post shared by Shehnaaz Gill (@shehnaazgill) on

ਹਾਲ ਹੀ ‘ਚ ਅਪਲੋਡ ਕੀਤੀ ਵੀਡੀਓ ‘ਚ ਉਹ ਕਾਫ਼ੀ ਸਲਿਮ-ਟਰਿੱਮ ਲੱਗ ਰਹੀ ਹੈ । ਬਿਗ ਬੋਸ ਤੋਂ ਬਾਅਦ ‘ਮੁਝਸੇ ਸ਼ਾਦੀ ਕਰੋਗੇ’, ਇੱਕ ਭਾਰਤੀ ਡੇਟਿੰਗ ਰਿਐਲਿਟੀ ਟੈਲੀਵਿਜ਼ਨ ਦੀ ਲੜੀ ਹੈ ਜਿਸਦਾ ਪ੍ਰੀਮੀਅਰ 17 ਫਰਵਰੀ 2020 ਨੂੰ ਕਲਰਜ਼ ਟੀਵੀ ਤੇ ਹੋਇਆ ਸੀ, ਦੇ ਐਪੀਸੋਡਸ ‘ਚ ਵੀ ਸ਼ਹਿਨਾਜ਼ ਦੇ ਲਟਕੇ-ਝਟਕੇ ਅਤੇ ਨਖ਼ਰੇ ਵੇਖਣ ਨੂੰ ਮਿਲੇ ਸਨ , ਉਸਦਾ ਉਹੀ ਕੂਲ ਅੰਦਾਜ਼ ਇਸ ਵੀਡੀਓ ‘ਚ ਵੀ ਵੇਖਣ ਨੂੰ ਮਿਲਿਆ ਹੈ ।


ਗੱਲ ਕਰੀਏ ਤੇ ਤਕਰੀਬਨ ਨਿੱਤ ਹੀ ਵੀਡੀਓ ਅਤੇ ਤਸਵੀਰਾਂ ਰਾਹੀਂ ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ‘ਚ ਲੱਗੀ ਸ਼ਹਿਨਾਜ਼ ਨੇ ਪੰਜਾਬੀ ਅਤੇ ਹਿੰਦੀ ਇੰਡਸਟਰੀ ‘ਚ ਕਾਫ਼ੀ ਨਾਮਣਾ ਖੱਟਿਆ ਹੈ । ਕੲੀ ਹਿੰਦੀ ਪੰਜਾਬੀ ਗਾਣਿਆਂ ‘ਚ ਆਪਣੇ ਹੁਨਰ ਦੀ ਛਾਪ ਛੱਡ ਚੁੱਕੀ ਸ਼ਹਿਨਾਜ਼ ਗਿੱਲ ਬਾਰੇ ਲੋਕ ਅੰਦੇਸ਼ਾ ਲਗਾ ਰਹੇ ਹਨ ਕਿ ਉਹ ਜਲਦ ਉਸਨੂੰ ਵੱਡੇ ਪਰਦੇ ‘ਤੇ ਦੇਖਣਗੇ ।