Wed, Apr 24, 2024
Whatsapp

ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਆਈ ਨੰਨ੍ਹੀ ਪਰੀ, ਦੂਜੀ ਵਾਰ ਬਣੀ ਮਾਂ

Written by  Jashan A -- February 21st 2020 12:58 PM
ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਆਈ ਨੰਨ੍ਹੀ ਪਰੀ, ਦੂਜੀ ਵਾਰ ਬਣੀ ਮਾਂ

ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਆਈ ਨੰਨ੍ਹੀ ਪਰੀ, ਦੂਜੀ ਵਾਰ ਬਣੀ ਮਾਂ

Shilpa Shetty Raj Kundra Daughter Samisha: ਬਾਲੀਵੁੱਡ 'ਚ ਵੱਡਾ ਨਾਮ ਬਣਾਉਣ ਵਾਲੀ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਨੰਨੀ ਪਰੀ ਨੇ ਜਨਮ ਲਿਆ ਹੈ। ਦਰਅਸਲ, ਸ਼ਿਲਪਾ ਸ਼ੈਟੀ ਦੂਜੀ ਵਾਰ ਪਿਆਰੀ ਜਿਹੀ ਬੇਟੀ ਦੀ ਮਾਂ ਬਣੀ ਹੈ। ਜਿਸ ਦੌਰਾਨ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰੀ ਸ਼ਿਲਪਾ ਸੇਰੋਗੇਸੀ ਰਾਹੀਂ ਮਾਂ ਬਣੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਨੇ ਆਪਣੀ ਧੀ ਦੀ ਪਹਿਲੀ ਫੋਟੋ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉਤੇ ਸ਼ੇਅਰ ਕੀਤੀ ਹੈ। ਜਿਵੇਂ ਉਹਨਾਂ ਨੇ ਆਪਣੀ ਧੀ ਦੀ ਫੋਟੋ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਤਾਂ ਬਾਲੀਵੁਡ ਅਦਾਕਾਰਾਂ ਵੱਲੋਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ, ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ, ਫਰਾਹ ਖਾਨ ਸਮੇਤ ਕਈ ਹੋਰ ਸਿਤਾਰਿਆਂ ਨੇ ਸ਼ਿਲਪਾ ਨੂੰ ਮਾਂ ਬਣਨ ਦੀਆਂ ਵਧਾਈਆਂ ਦਿੱਤੀਆਂ। ਹੋਰ ਪੜ੍ਹੋ: ਬਠਿੰਡਾ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ https://www.instagram.com/p/B80Uq2RB3yj/?utm_source=ig_web_copy_link ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸ਼ਿਲਪਾ ਸ਼ੈਟੀ ਦਾ ਪਹਿਲਾਂ ਵੀ ਇਕ ਪੁੱਤਰ ਹੈ।ਸ਼ਿਲਪਾ ਸ਼ੈਟੀ ਦਾ ਇਕ 7 ਸਾਲ ਦਾ ਪੁੱਤਰ ਹੈ। ਉਹਨਾਂ 7 ਸਾਲ ਬਾਅਦ ਫਿਰ ਤੋਂ ਮਾਂ ਬਣਨ ਦਾ ਫੈਸਲਾ ਕੀਤਾ। -PTC News


Top News view more...

Latest News view more...