ਸ਼ਿਮਲਾ ਘੁੰਮਣ ਗਏ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ

ਸ਼ਿਮਲਾ ਘੁੰਮਣ ਗਏ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ,ਪਟਿਆਲਾ: ਪਟਿਆਲਾ ਦੇ ਭਾਦਸੋਂ ਦੇ ਪੰਜ ਨੌਜਵਾਨਾਂ ਤੇ ਰੇਣੂਕਾ ਜੀ ਪਾਊਂਟਾ ਸਾਹਿਬ ਦੇ ਪਰਿਵਾਰ ਸਮੇਤ ਬਲੈਰੋ ਗੱਡੀ ‘ਚ ਸਵਾਰ ਨੌਂ ਵਿਅਕਤੀਆਂ ‘ਚੋਂ ਤਿੰਨ ਨੌਜਵਾਨਾਂ ਦੀ ਪਿੰਜੌਰ ਨੇੜਲੇ ਪਿੰਡ ਨਾਨਕਪੁਰ ਲਾਗੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਪੀੜਤ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਦੇ ਦਿਸ਼ਾਂਤ ਸ਼ਰਮਾ,ਸੋਮ ਨਾਥ,ਵਿੱਕੀ,ਦੀਪਾ ਰਾਮਗੜ ਤੇ ਕਾਲਾ ਨਾਂ ਦੇ ਨੌਜਵਾਨ ਅਪਣੇ ਸਾਥੀ ਵਿੱਕੀ ਦੇ ਕਸਬਾ ਰੇਣੂਕਾ ਜੀ ਰਹਿੰਦੇ ਅਪਣੇ ਰਿਸ਼ਤੇਦਾਰਾਂ ਨਾਲ ਬੀਤੀ 11 ਜੂਨ ਨੂੰ ਸ਼ਿਮਲਾ ਘੁੰਮਣ ਗਏ ਸਨ।

ਹੋਰ ਪੜ੍ਹੋ:ਧੂਰੀ ਬਲਾਤਕਾਰ ਦਾ ਮਾਮਲਾ: ਪ੍ਰਿਂਸੀਪਲ ਤੇ ਸਕੂਲ ਕਮੇਟੀ ਦੇ 2 ਮੈਂਬਰਾਂ ਦੀ ਜ਼ਮਾਜਤ ਅਰਜ਼ੀ ‘ਤੇ ਸੁਣਵਾਈ 10 ਜੂਨ ਨੂੰ

ਜਿੱਥੋਂ 12 ਜੂਨ ਦੀ ਰਾਤ 11 ਵਜੇ ਵਾਪਿਸ ਆਉਣ ਲਈ ਚੱਲ ਪਏ। ਪਰ ਸਵੇਰੇ 4 ਵਜੇ ਦੇ ਕਰੀਬ ਜਿਉਂ ਹੀ ਪਿੰਜੌਰ ਲਾਗਲੇ ਪਿੰਡ ਨਾਨਕਪੁਰ ਪਹੁੰਚੇ ਤਾਂ ਉਨਾਂ ਦੀ ਬਲੈਰੋ ਗੱਡੀ ਉੱਪਰੋਥਲ਼ੀ ਇਕ ਦੂਜੇ ਨੂੰ ਓਵਰਟੇਕ ਤੇ ਕਰਾਸ ਕਰਦੇ ਤਿੰਨ ਟਰੱਕਾਂ ਦੀ ਲਪੇਟ ‘ਚ ਆ ਗਈ।ਦਿਸ਼ਾਂਤ ਤੇ ਸੋਮ ਨਾਥ ਦਾ ਭਾਦਸੋਂ ਦੇ ਸਮਸ਼ਾਨ ਘਾਟ ਵਿੱਚ ਇਕੱਠਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

-PTC News