Fri, Apr 26, 2024
Whatsapp

ਸ਼ਿਮਲਾ 'ਚ ਪਾਣੀ ਦਾ ਆਇਆ ਸੰਕਟ,ਸਥਾਨਕ ਲੋਕ ਹੋਏ ਪ੍ਰੇਸ਼ਾਨ

Written by  Shanker Badra -- May 29th 2018 04:37 PM
ਸ਼ਿਮਲਾ 'ਚ ਪਾਣੀ ਦਾ ਆਇਆ ਸੰਕਟ,ਸਥਾਨਕ ਲੋਕ ਹੋਏ ਪ੍ਰੇਸ਼ਾਨ

ਸ਼ਿਮਲਾ 'ਚ ਪਾਣੀ ਦਾ ਆਇਆ ਸੰਕਟ,ਸਥਾਨਕ ਲੋਕ ਹੋਏ ਪ੍ਰੇਸ਼ਾਨ

ਸ਼ਿਮਲਾ 'ਚ ਪਾਣੀ ਦਾ ਆਇਆ ਸੰਕਟ,ਸਥਾਨਕ ਲੋਕ ਹੋਏ ਪ੍ਰੇਸ਼ਾਨ:ਸ਼ਿਮਲਾ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਈ ਦਿਨਾਂ ਬਾਅਦ ਅਤੇ ਸੈਲਾਨੀਆਂ ਦੇ ਮੌਸਮ ਵਿਚ ਇੱਕ ਵੱਡਾ ਪਾਣੀ ਸੰਕਟ ਦੇਖਿਆ ਜਾ ਰਿਹਾ ਹੈ।ਲੋਕ ਮਹਿੰਗੇ ਭਾਅ ਪਾਣੀ ਖ਼ਰੀਦਣ ਅਤੇ ਛੋਟੇ ਹੋਟਲਾਂ ਦੀ ਬੁਕਿੰਗ ਰੱਦ ਕਰਨ ਲਈ ਮਜ਼ਬੂਰ ਹੋ ਰਹੇ ਹਨ।Shimla water came in crisis,local people became Distressedਬੀਤੇ ਦਿਨ ਸ਼ਿਮਲਾ ਦੇ ਮੁੱਖ ਮਾਲ ਰੋਡ ''ਤੇ ਵਾਟਰ ਵਰਕਸ ਦਫ਼ਤਰ ਦੇ ਬਾਹਰ ਕਰੀਬ 100 ਲੋਕਾਂ ਨੇ ਅੱਧੀ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਅਤੇ ਇਹ ਲੋਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਰਿਹਾਇਸ਼ ਵੱਲ ਵਧ ਰਹੇ ਸਨ,ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ।ਸਥਾਨਕ ਬਾਰ ਐਸੋਸੀਏਸ਼ਨ ਨੇ ਪਾਣੀ ਦੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕੰਮ ਕਾਜ ਬੰਦ ਕਰ ਦਿਤਾ ਹੈ,ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਨੋਟਿਸ ਲੈਂਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਤਲਬ ਕੀਤਾ ਹੈ।ਅਦਾਲਤ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀ ਤੁਰੰਤ ਪਾਣੀ ਦੀ ਕਮੀ ਦੇ ਕਾਰਨਾਂ ਦੀ ਜਾਣਕਾਰੀ ਦੇਣ ਲਈ ਅਦਾਲਤ ਵਿਚ ਪੇਸ਼ ਹੋਣ।Shimla water came in crisis,local people became Distressedਬਾਰ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਜ ਮੋਹਨ ਚੌਹਾਨ ਨੇ ਕਿਹਾ ਕਿ ਅਸੀਂ ਪਿਛਲੇ 20 ਸਾਲਾਂ ਵਿਚ ਅਜਿਹੀ ਸਥਿਤੀ ਨਹੀਂ ਦੇਖੀ।ਸਰਕਾਰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ।ਨਗਰ ਨਿਗਮ ਕਮਿਸ਼ਨਰ ਰੋਹਿਤ ਜਾਮਵਾਲ ਨੇ ਸਥਿਤੀ ਨੂੰ ਆਮ ਗੰਭੀਰ ਦਸਿਆ ਪਰ ਨਾਲ ਹੀ ਇਸ ਦਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਦੱਸਿਆ।Shimla water came in crisis,local people became Distressedਪਾਣੀ ਦੀ ਕਮੀ ਕਾਰਨ ਸਥਾਨਕ ਲੋਕਾਂ ਨੂੰ ਪਾਣੀ ਲੈਣ ਲਈ ਕਈ ਕਈ ਘੰਟਿਆਂ ਤੱਕ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪੈ ਰਿਹਾ ਹੈ।ਹਾਲਾਂਕਿ ਲੋਕਾਂ ਨੂੰ ਕਿਹਾ ਗਿਆ ਸੀ ਕਿ ਪਾਣੀ ਦੀ ਸਪਲਾਈ ਐਤਵਾਰ ਨੂੰ ਬਹਾਲ ਕੀਤੀ ਜਾਵੇਗੀ ਪਰ ਕੁੱਝ ਵੀ ਨਹੀਂ ਹੋਇਆ।ਲੋਕ ਸਰਕਾਰ ਦੀ ਨਾਕਾਮੀ ਤੋਂ ਪਰੇਸ਼ਾਨ ਹਨ।ਕਈ ਸਥਾਨ ਅਜਿਹੇ ਹਨ,ਜਿੱਥੇ ਪਿਛਲੇ 11 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ। -PTCNews


Top News view more...

Latest News view more...