Tue, Apr 23, 2024
Whatsapp

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ

Written by  Shanker Badra -- June 12th 2021 11:25 AM -- Updated: June 12th 2021 11:42 AM
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ

ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਹੈ , ਜਿਸ ਦਾ ਅਸਮੀ ਐਲਾਨ ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲਦੇ ਦਫ਼ਤਰ 'ਚ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਹੋਣ ਦਾ ਰਸਮੀ ਐਲਾਨ ਕਰਨ ਲਈ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਚ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਹੈ। [caption id="attachment_505619" align="aligncenter" width="300"] ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ[/caption] ਇਸ ਤੋਂ ਪਹਿਲਾਂਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ,ਜਿਸ ਤੋਂ ਬਾਅਦ ਅਕਾਲੀ -ਬਸਪਾ ਦੇ ਗਠਜੋੜ 'ਤੇ ਅਸਮੀ ਐਲਾਨ ਹੋਵੇਗਾ।ਇਸ ਪ੍ਰੈਸ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ ਸੰਬੋਧਨ ਕਰਨਗੇ। ਇਹ ਕਾਨਫਰੰਸ 11.30 ਵਜੇ ਹੋਵੇਗੀ। ਇਸ ਦੇ ਲਈ ਦੋਵੇਂ ਪਾਰਟੀਆਂ ਦੇ ਵਰਕਰ ਆਪੋ -ਆਪਣੇ ਝੰਡੇ ਲੈ ਕੇ ਦਫ਼ਤਰ ਪਹੁੰਚੇ ਚੁੱਕੇ ਹਨ। [caption id="attachment_505621" align="aligncenter" width="300"] ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ[/caption] ਦੋਵਾਂ ਪਾਰਟੀਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਅੱਜ ਇਸ ਦਾ ਅਧਿਕਾਰਤ ਐਲਾਨ ਵੀ ਕੀਤਾ ਜਾਵੇਗਾ। ਪੰਜਾਬ ਵਿਚ ਵੱਡੀ ਗਿਣਤੀ ਵਿਚ ਦਲਿਤ ਵੋਟਰਾਂ ਦੀ ਮੌਜੂਦਗੀ ਕਾਰਨ ਇਹ ਗੱਠਜੋੜ (SAD and BSP ) ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੋਵਾਂ ਪਾਰਟੀਆਂ ਦਰਮਿਆਨ ਚੋਣਾਂ ਲਈ ਸੀਟਾਂ ਦੀ ਵੰਡ ਵੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਸਪਾ 20 ਸੀਟਾਂ ਤੇ ਚੋਣ ਲੜੇਗੀ। [caption id="attachment_505620" align="aligncenter" width="300"] ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ[/caption] ਦੱਸਣਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਆਈ ਤਾਂ ਅਗਲਾ ਉੱਪ ਮੁੱਖ ਮੰਤਰੀ ਦਲਿਤ ਵਰਗ 'ਚੋਂ ਹੋਵੇਗਾ ,ਕਿਉਂਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ ਹੈ। ਹਾਲਾਂਕਿ, ਪਾਰਟੀ ਨੂੰ ਕਦੇ ਵੀ ਵੱਡੀ ਜਿੱਤ ਪ੍ਰਾਪਤ ਨਹੀਂ ਹੋਈ। ਇਸ ਦੇ ਬਾਵਜੂਦ ਉਹ ਅਜੇ ਵੀ ਦਲਿਤ ਵੋਟ ਬੈਂਕ ਨੂੰ ਪ੍ਰਭਾਵਤ ਕਰਦਾ ਹੈ। ਅਤੀਤ 'ਚ ਸਾਲ 1996 'ਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਗਠਜੋੜ ਕੀਤਾ ਸੀ ਅਤੇ ਸੂਬੇ ਦੀਆਂ 13 'ਚੋ 12 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। [caption id="attachment_505619" align="aligncenter" width="300"] ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਰਸਮੀ ਗਠਜੋੜ ਦਾ ਕੁੱਝ ਦੇਰ ਬਾਅਦ ਹੋਵੇਗਾ ਐਲਾਨ[/caption] ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ 14 ਅਪ੍ਰੈਲ 1984 ਨੂੰ ਹੋਂਦ 'ਚ ਆਈ ਸੀ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ, ਭਾਵ 31 ਫੀਸਦੀ ਤੋਂ ਵੱਧ ਹੈ। ਪੰਜਾਬ ਦੇ ਦੁਆਬਾ ਖੇਤਰ ਦੀ 42 ਫ਼ੀਸਦ ਆਬਾਦੀ ਦਲਿਤ ਹੈ। ਬਸਪਾ ਦੀ ਨੀਤੀ ਸ਼ੁਰੂ ਤੋਂ ਹੀ ਦਲਿਤ ਵਰਗ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਉਣ ਦੀ ਰਹੀ ਹੈ। ਇਸੇ ਨੂੰ ਹੀ ਆਪਣਾ ਮੁੱਖ ਮੁੱਦਾ ਬਣਾ ਕੇ ਬਸਪਾ ਹਰ ਸੂਬੇ ‘ਚ ਚੋਣਾਂ ਲੜਦੀ ਰਹੀ ਹੈ ਪਰ ਪੰਜਾਬ 'ਚ ਸਭ ਤੋਂ ਵੱਧ ਦਲਿਤ ਹੋਣ ਦੇ ਬਾਵਜੂਦ ਬਸਪਾ ਪੰਜਾਬ ਵਿੱਚ ਵੱਡੀ ਪਾਰਟੀ ਨਹੀਂ ਬਣ ਸਕੀ। -PTCNews


Top News view more...

Latest News view more...