ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਐਲਾਨਿਆ 1 ਹੋਰ ਉਮੀਦਵਾਰ

By Riya Bawa -- October 24, 2021 2:32 pm -- Updated:October 24, 2021 4:07 pm

ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ 1 ਹੋਰ ਉਮੀਦਵਾਰ ਦਾ ਐਲਾਨ ਕੀਤਾ। ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਹੁਣ ਤੱਕ ਘੋਸ਼ਿਤ ਕੀਤੇ ਗਏ ਨਾਵਾਂ ਦੀ ਕੁੱਲ ਗਿਣਤੀ 78 ਹੋ ਗਈ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਕਾਂਗਰਸ ਨੂੰ ਬਚਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ, 'ਆਪ' ਪਾਰਟੀ ਜੋ ਕਿ ਬਾਹਰਲੀਆਂ ਪਾਰਟੀਆਂ ਹਨ, ਤੋਂ ਬਚਣਾ ਚਾਹੀਦਾ ਹੈ ਤਾਂ ਜੋ ਫੈਸਲੇ ਪੰਜਾਬ ਦੇ ਹਿੱਤ ਵਿੱਚ ਲਏ ਜਾ ਸਕਣ, ਦਿੱਲੀ ਦੇ ਨਹੀਂ। ਕੇਜਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।

 

ਹਰਦੇਵ ਸਿੰਘ ਹਾਂਜਰਾ ਨੇ ਕਿਹਾ ਕਿ ਅਸੀਂ ਪਾਰਟੀ ਵਿੱਚ ਸਖਤ ਮਿਹਨਤ ਕਰਾਂਗੇ। ਉਨਹਾਂ ਕਿਹਾ ਕਿ ਮੈਂ 'ਆਪ' ਪਾਰਟੀ 'ਚ ਸੀ ਅਤੇ ਉਸ ਸਮੇਂ ਵੀ ਅਕਾਲੀ ਦਲ ਦੀ ਹੀ ਸੋਚ ਸੀ। ਸੁਨਾਮ ਵਿੱਚ ਸੁਖਦੇਵ ਢੀਂਡਸਾ ਨੂੰ ਅਸੀਂ ਸਨਮਾਨ ਦਿੰਦੇ ਰਹੇ, ਜਿਨ੍ਹਾਂ ਨੂੰ ਹਾਰੇ ਹੋਏ ਨੂੰ ਵੀ ਕੇਂਦਰ ਵਿੱਚ ਲੈ ਗਏ ਤੇ ਉਨ੍ਹਾਂ ਦੇ ਪੁੱਤਰ ਨੂੰ ਮੰਤਰੀ ਬਣਾਇਆ ਗਿਆ।

Punjab assembly polls 2022: SAD announces four more candidates | India News | Zee News

-PTC News

  • Share