Tue, Apr 23, 2024
Whatsapp

ਅਕਾਲੀ ਦਲ ਨੇ ਹਰਿਆਣਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਲਈ ਨਿਗਰਾਨ ਨਿਯੁਕਤ ਕੀਤੇ

Written by  Joshi -- January 23rd 2018 06:52 PM
ਅਕਾਲੀ ਦਲ ਨੇ ਹਰਿਆਣਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਲਈ ਨਿਗਰਾਨ ਨਿਯੁਕਤ ਕੀਤੇ

ਅਕਾਲੀ ਦਲ ਨੇ ਹਰਿਆਣਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਲਈ ਨਿਗਰਾਨ ਨਿਯੁਕਤ ਕੀਤੇ

Shiromani Akali Dal appoints observers to prepare party to contest Haryana elections on own symbol: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਰਿਆਣਾ ਲੀਡਰਸ਼ਿਪ ਨੂੰ ਭਰਤੀ ਮੁਹਿੰਮ ਸੁਰੂ ਕਰਨ ਅਤੇ ਜ਼ਿਲ•ਾ ਪੱਧਰੀ ਮੀਟਿੰਗਾਂ ਕਰਨ ਲਈ ਆਖਿਆ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਾਸਤੇ ਵਰਕਰਾਂ ਨੂੰ ਸੰਗਠਤ ਕਰਨ ਲਈ ਸੂਬੇ ਦੇ ਸਾਰੇ ਜ਼ਿਲਿ•ਆਂ ਵਾਸਤੇ ਨਿਗਰਾਨ ਨਿਯੁਕਤ ਕਰ ਦਿੱਤੇ ਹਨ। ਪਾਰਟੀ ਵੱਲੋਂ ਇਸ ਵਾਰ ਇਹ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਦਾ ਫੈਸਲਾ ਕੀਤਾ ਗਿਆ ਹੈ। Shiromani Akali Dal appoints observers to prepare party to contest Haryana elections on own symbolਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਹਰਿਆਣਾ ਲੀਡਰਸ਼ਿਪ ਦੀ 2 ਘੰਟੇ ਲੰਬੀ ਮੀਟਿੰਗ ਦੌਰਾਨ ਇਹਨਾਂ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਇਸ ਮੀਟਿੰਗ ਵਿਚ ਸ਼ਰਨਜੀਤ ਸਿੰਘ ਸਹੋਤਾ ਨੂੰ ਮੁੜ ਤੋਂ ਸਰਬਸੰਮਤੀ ਨਾਲ ਪਾਰਟੀ ਦੀ ਹਰਿਆਣਾ ਇਕਾਈ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਰਾਜ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਹਰਿਆਣਾ ਵਿਚ ਪਾਰਟੀ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। Shiromani Akali Dal appoints observers to prepare party to contest Haryana elections on own symbol: ਇੱਥੇ ਪਾਰਟੀ ਦੀ ਹਰਿਆਣਾ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਵੱਧ ਤੋਂ ਵੱਧ ਤੋਂ ਸੀਟਾਂ ਉੱਤੇ ਆਪਣੇ ਬਲਬੂਤੇ ਉਤੇ ਲੜੇਗਾ। ਉਹਨਾਂ ਕਿਹਾ ਕਿ ਲਗਭਗ 35 ਸੀਟਾਂ ਉੱਤੇ ਸਿੱਖ ਵੱਡੀ ਗਿਣਤੀ ਵਿੱਚ ਹਨ। ਹੋਰ ਸੀਟਾਂ ਉੱਤੇ ਵੀ ਸਿੱਖ ਉੱਥੋਂ ਦੀ ਅਬਾਦੀ ਦਾ ਉੱਘੜਵਾਂ ਹਿੱਸਾ ਹਨ। ਉਹਨਾਂ ਨੂੰ ਸੰਗਠਿਤ ਕਰਨ ਦੀ ਲੋੜ ਹੈ। ਉਹਨਾਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪੇਂਡੂ ਖੇਤਰਾਂ ਵਿਚ ਜਾ ਕੇ ਭਰਤੀ ਮੁਹਿੰਮ ਚਲਾਉਣ ਲਈ ਕਿਹਾ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਹਰਿਆਣਾ ਅੰਦਰ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿਲ•ਾ ਪੱਧਰੀ ਮੀਟਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। Shiromani Akali Dal appoints observers to prepare party to contest Haryana elections on own symbolਹਰਿਆਣਾ ਤੋਂ ਆਏ ਆਗੂਆਂ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਸਾਹਮਣੇ ਲਿਆਉਣ ਲਈ ਹਰਿਆਣਵੀਆਂ ਨੂੰ ਦਰਪੇਸ਼ ਸਾਰੇ ਮੁੱਦੇ ਉਠਾਉਣਗੇ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਰਦਾਰ ਰਘੂਜੀਤ ਸਿੰਘ ਵਿਰਕ, ਅਵਤਾਰ ਸਿੰਘ ਮੰਗੀ, ਤਾਰਾ ਸਿੰਘ ਅਸੰਧ, ਸੁਖਬੀਰ ਸਿੰਘ ਮੰਡੀ, ਸੰਤ ਸਿੰਘ ਕੰਧਾਰੀ, ਤੇਜਿੰਦਰਪਾਲ ਢਿੱਲੋਂ ਅਤੇ ਰਵਿੰਦਰ ਕੌਰ ਅਜਰਾਨਾ ਸ਼ਾਮਿਲ ਸਨ। Shiromani Akali Dal appoints observers to prepare party to contest Haryana elections on own symbol: ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਵਾਸਤੇ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੰਬਾਲਾ ਅਤੇ ਯਮੁਨਾਨਗਰ ਜ਼ਿਲਿ•ਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਜੀਤ ਸਿੰਘ ਜੀਕੇ ਅਤੇ ਅਵਤਾਰ ਸਿੰਘ ਹਿੱਤ ਫਰੀਦਾਬਾਦ, ਪਲਵਾਲ, ਪਾਣੀਪਤ, ਰੋਹਤਕ, ਸੋਨੀਪਤ ਅਤੇ ਗੁੜਗਾਂਓ ਜ਼ਿਲਿ•ਆਂ ਦਾ ਪ੍ਰਬੰਧ ਵੇਖਣਗੇ। ਸਰਦਾਰ ਸਿਕੰਦਰ ਸਿੰਘ ਮਲੂਕਾ ਫਤਿਹਬਾਦ ਅਤੇ ਸਿਰਸਾ ਜ਼ਿਲਿ•ਆਂ ਦਾ ਪ੍ਰਬੰਧ ਵੇਖਣਗੇ। ਸੁਰਜੀਤ ਸਿੰਘ ਰੱਖੜਾ ਕੈਥਲ ਅਤੇ ਜੀਂਦ ਜ਼ਿਲਿ•ਆਂ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਬੀਬੀ ਜਾਗੀਰ ਕੌਰ ਕਰਨਾਲ ਅਤੇ ਕੁਰਕੁਸ਼ੇਤਰ ਜ਼ਿਲਿ•ਆਂ ਦਾ ਪ੍ਰਬੰਧ ਵੇਖਣਗੇ। ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਜਿਲ•ਾ ਹਿਸਾਰ ਅਤੇ ਸ੍ਰੀ ਐਨਕੇ ਸ਼ਰਮਾ ਪੰਚਕੂਲਾ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਸਨ। —PTC News


Top News view more...

Latest News view more...