Fri, Apr 19, 2024
Whatsapp

ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

Written by  Jashan A -- February 22nd 2019 05:49 PM
ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ,ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਸਰਕਾਰੀ ਸਕੂਲਾਂ ਵਿਚ ਪੜਦੇ ਉਹਨਾਂ 125 ਲੱਖ ਵਿਦਿਆਰਥੀਆਂ ਦੀਆਂ ਤਕਲੀਫਾਂ ਪ੍ਰਤੀ ਅਣਮਨੁੱਖੀ ਵਤੀਰਾ ਧਾਰਨ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ, ਜਿਹਨਾਂ ਨੂੰ ਸਰਕਾਰ ਵੱਲੋਂ ਸਰਦੀਆਂ ਦੀਆਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਇਹਨਾਂ ਵਰਦੀਆਂ ਵਾਸਤੇ ਪਹਿਲਾਂ ਹੀ ਸੂਬਾ ਸਰਕਾਰ ਨੂੰ ਗਰਾਂਟ ਭੇਜੀ ਜਾ ਚੁੱਕੀ ਹੈ। [caption id="attachment_260237" align="aligncenter" width="300"]sad ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ[/caption] ਵਿਧਾਨ ਸਭਾ ਦੇ ਗਲਿਆਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਵਰਦੀਆਂ ਤੋਂ ਇੰਨੀ ਲੰਬੀ ਅਤੇ ਸਖ਼ਤ ਸਰਦੀ ਝੱਲਣੀ ਪਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਇਹ ਮੁੱਦਾ ਸਾਹਮਣੇ ਲਿਆਂਦਾ ਹੈ ਅਤੇ ਆਪਣੇ ਪੱਲਿਓ ਕੁੱਝ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਪਣੇ ਵਰਦੀਆਂ ਵੰਡਣ ਦਾ ਉਪਰਾਲਾ ਵੀ ਕੀਤਾ ਹੈ। ਉਹਨਾਂ ਕਿਹਾ ਕਿ ਪਰ ਸਰਕਾਰ ਸਕੂਲ ਦੇ ਵਿਦਿਆਰਥੀਆਂ ਦੀਆਂ ਤਕਲੀਫਾਂ ਪ੍ਰਤੀ ਪੂਰੀ ਤਰ੍ਹਾਂ ਲਾਪਰਵਾਹ ਹੋਈ ਬੈਠੀ ਹੈ। ਇੱਥੋਂ ਤਕ ਕਿ ਵਿਧਾਨ ਸਭਾ ਵਿਚ ਵੀ ਅਜਿਹਾ ਭਰੋਸਾ ਦੇਣ ਵਿਚ ਨਾਕਾਮ ਰਹੀ ਹੈ ਕਿ ਇਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਹੀਲੇ ਵਰਦੀਆਂ ਵੰਡੇਗੀ। [caption id="attachment_260238" align="aligncenter" width="300"]sad ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ[/caption] ਲੱਖਾਂ ਸਕੂਲੀ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਦੇਣ ਲਈ ਭੇਜੇ ਕੇਂਦਰੀ ਫੰਡਾਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਦੁਰਵਰਤੋਂ ਸੰਬੰਧੀ ਕੇਂਦਰ ਸਰਕਾਰ ਨੂੰ ਜਾਂਚ ਕਰਵਾਉਣ ਲਈ ਅਪੀਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੇਂਦਰ ਨੂੰ ਹੁਣ ਸਕੂਲ ਦੀਆਂ ਵਰਦੀਆਂ ਲਈ ਰੱਖੇ ਸਾਰੇ ਪੈਸੇ ਸਿੱਧੇ ਬੱਚਿਆਂ ਨੂੰ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਂਗਰਸ ਸਰਕਾਰ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਉਹ ਬੱਚਿਆਂ ਨੂੰ ਵਰਦੀਆਂ ਖਰੀਦ ਕੇ ਦੇਵੇਗੀ। [caption id="attachment_260236" align="aligncenter" width="300"]sad ਬਿਕਰਮ ਮਜੀਠੀਆ ਨੇ ਸਰਦੀਆਂ ਦੀਆਂ ਵਰਦੀਆਂ ਲਈ ਆਏ ਕੇਂਦਰੀ ਫੰਡਾਂ ਦੀ ਗਲਤ ਵਰਤੋਂ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ[/caption] ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਨੇਕ ਕਾਰਜ ਲਈ ਸਾਰੇ ਵਿਧਾਇਕਾਂ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦੀ ਉਹਨਾਂ ਦੀ ਅਪੀਲ ਨੂੰ ਸਦਨ ਵਿਚ ਨਹੀਂ ਰੱਖਣ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਆਪਣੇ ਵੱਲੋਂ ਇੱਕ ਮਹੀਨੇ ਦੀ ਤਨਖਾਹ ਯੂਥ ਅਕਾਲੀ ਦਲ ਨੂੰ ਦੇ ਦੇਣਗੇ ਤਾਂ ਕਿ ਇਹ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਦਾ ਕਾਰਜ ਜਾਰੀ ਰੱਖ ਸਕੇ। ਉਹਨਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। -PTC News


Top News view more...

Latest News view more...