Fri, Apr 19, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਕਿਹਾ, ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲਵੋ

Written by  Jashan A -- December 26th 2019 06:22 PM
ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਕਿਹਾ, ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲਵੋ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਕਿਹਾ, ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲਵੋ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਕਿਹਾ, ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲਵੋ ਸੁੱਖੀ-ਜੱਗੂ ਜੋੜੀ ਨੂੰ ਪੁਲਿਸ ਵੱਲੋਂ ਕਲੀਨ ਚਿੱਟ ਦੇਣ ਤੋਂ ਸੂਬੇ ਦੇ ਲੋਕ ਹੈਰਾਨ ਨਹੀਂ : ਗਰੇਵਾਲ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਆਪਣੀ ਸਰਕਾਰ ਦਾ ਨਾਂ ਬਦਲ ਕੇ 'ਕਲੀਨ ਚਿੱਟ ਸਰਕਾਰ' ਰੱਖ ਲੈਣ ਅਤੇ ਪਾਰਟੀ ਨੇ ਕਿਹਾ ਕਿ ਪੁਲਿਸ ਵੱਲੋਂ ਸੁੱਖੀ-ਜੱਗੂ ਦੀ ਜੋੜੀ ਨੂੰ ਦਿੱਤੀ ਕਲੀਨ ਚਿੱਟ ਦੇਣ ਤੋਂ ਸੂਬੇ ਦੇ ਲੋਕ ਹੈਰਾਨ ਨਹੀਂ ਹਨ ਕਿਉਂਕਿ ਅਜਿਹਾ ਹੀ ਹੋਣ ਦੀ ਪਹਿਲਾਂ ਤੋਂ ਆਸ ਸੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵਾਰ ਵਾਰ ਕਲੀਨ ਚਿੱਟ ਦੇ ਕੇ ਆਪਣੇ ਮੰਤਰੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲੋਕਾਂ ਨੇ ਵੇਖਿਆ ਹੈ ਕਿ ਸਰਕਾਰ ਨੇ ਕਿਵੇਂ ਜੋੜਾ ਫਾਟਕ ਹਾਦਸੇ, ਬਟਾਲਾ ਬਲਾਸਟ ਮਾਮਲੇ ਤੇ ਹੋਰ ਸਾਰੇ ਮਾਮਲਿਆਂ ਜਿਹਨਾਂ ਵਿਚ ਮੰਤਰੀ ਸਿੱਧੇ ਤੌਰ 'ਤੇ ਫਸੇ ਸਨ, ਵਿਚ ਕਲੀਨ ਚਿੱਟ ਦਿੱਤੀ। ਉਹਨਾਂ ਕਿਹਾ ਕਿ ਮੌਜੂਦਾ ਮਾਮਲੇ ਵਿਚ ਸਿਰਫ ਮੰਤਰੀ ਸੁਖਜਿੰਦਰ ਰੰਧਾਵਾ ਹੀ ਨਹੀਂ ਬਲਕਿ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਜਿਸ ਕਿਸੇ ਨੇ ਵੀ ਜੱਗੂ ਭਗਵਾਨਪੁਰੀਆ ਦਾ ਵਿਰੋਧ ਕੀਤਾ, ਉਸਦਾ ਹਸ਼ਰ ਵੀ ਡੀ ਐਸ ਪੀ ਸੇਖੋਂ ਵਰਗਾ ਹੋਵੇਗਾ ਜਿਸ ਨੇ ਮੰਤਰੀ ਆਸ਼ੂ ਦੇ ਪੋਲ ਖੋਲੇ ਸਨ। ਹੋਰ ਪੜ੍ਹੋ: ਦਿਸ਼ਾ ਗੈਂਗਰੇਪ: ਚਾਰੇ ਮੁਲਜ਼ਮ ਢੇਰ, ਡਾਕਟਰ ਪਿਤਾ ਨੇ ਕਿਹਾ- ਧੀ ਦੀ ਆਤਮਾ ਨੂੰ ਹੁਣ ਮਿਲੀ ਹੋਵੇਗੀ ਸ਼ਾਂਤੀ !!! ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਖੁਦ ਜਾਂਚ ਦੇ ਹੁਕਮ ਦੇਣ ਦੇ ਨਾਲ ਹੀ ਮੰਤਰੀ ਸੁੱਖੀ ਰੰਧਾਵਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤਾਂ ਕੋਈ ਕਿਸੇ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਕੋਲੋਂ ਇਸ ਹਿੰਮਤ ਦੀ ਆਸ ਕਿਵੇਂ ਰੱਖ ਸਕਦਾ ਹੈ ਕਿ ਉਹ ਮੁੱਖ ਮੰਤਰੀ ਵੱਲੋਂ ਦਿੱਤੀ ਕਲੀਨ ਚਿੱਟ ਵਿਰੁੱਧ ਮੰਤਰੀ ਨੂੰ ਦੋਸ਼ੀ ਠਹਿਰਾਏ ? ਗਰੇਵਾਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜੱਗੂ ਭਗਵਾਨਪੁਰੀਆ ਦਾ ਪਿੰਡ ਮੰਤਰੀ ਰੰਧਾਵਾ ਦੇ ਪਿੰਡ ਤੋਂ ਕੁਝ ਹੀ ਦੂਰੀ 'ਤੇ ਹੈ ਅਤੇ ਉਸਦੀ ਮਾਂ ਸੁੱਖੀ ਰੰਧਾਵਾ ਦੀ ਸਰਗਰਮ ਵਰਕਰ ਹੈ ਤੇ ਮੰਤਰੀ ਰੰਧਾਵਾ ਨੇ ਹੀ ਪੰਚਾਇਤ ਚੋਣਾਂ ਦੌਰਾਨ ਪਿੰਡ ਵਿਚ ਉਸਦਾ ਬਿਨਾਂ ਵੋਟਾਂ ਤੋਂ ਚੁਣਿਆ ਜਾਣਾ ਯਕੀਨੀ ਬਣਾਇਆ ਸੀ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਜੱਗੂ ਭਗਵਾਨਪੁਰੀਆ ਦਾ ਭਰਾ ਮਨੂੰ ਅਤੇ ਬਲਾਕ ਸੰਮਤੀ ਮੈਂਬਰ ਬੱਬੂ ਜੋ ਕਿ ਸੁੱਖਾ ਰਾਜੂ ਸਿੰਘ ਦਾ ਰਹਿਣ ਵਾਲਾ ਹੈ ਅਤੇ ਉਸਦੇ ਭਤੀਜੇ ਕੰਵਲ ਅਤੇ ਮਨਜੀਤ ਵਿਸ਼ਵ ਭਰ ਵਿਚ ਕਬੱਡੀ ਦੇ ਨਾਂ 'ਤੇ 1500 ਕਰੋੜੀ ਗੈਰ ਕਾਨੂੰਨੀ ਘੁਟਾਲੇ ਵਿਚ ਸ਼ਾਮਲ ਸਨ ਅਤੇ ਇਹ ਸਾਰੇ ਹੀ ਸੁੱਖੀ ਰੰਧਾਵਾ ਦੇ ਨਜ਼ਦੀਕੀ ਹਨ ਪਰ ਇਸ ਮਾਮਲੇ ਵਿਚ ਵੀ ਇਹਨਾਂ ਨੂੰ 'ਕਲੀਨ ਚਿੱਟ' ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਗੱਲ ਦੀ ਪੁਖ਼ਤਾ ਸਬੂਤ ਹਨ ਕਿ ਜੱਗੂ ਨੇ ਜੇਲ 'ਚ ਆਪਣਾ ਜਨਮ ਦਿਨ ਮਨਾਇਆ, ਜੇਲ ਅੰਦਰੋਂ ਹੀ ਵੀਡੀਓ ਕਾਲਾਂ ਕੀਤੀਆਂ ਤੇ ਉਸਨੂੰ ਜੇਲ 'ਚ ਪੰਜ ਤਾਰਾ ਸਹੂਲਤਾਂ ਮਿਲ ਰਹੀਆਂ ਹਨ, ਪਰ ਇਸ ਮਾਮਲੇ 'ਚ ਵੀ ਸਰਕਾਰ ਨੇ ਸਬੂਤਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਤੇ ਜੇਲ ਮੰਤਰੀ ਤੇ ਜੇਲ ਸਟਾਫ ਨੂੰ ਕਲੀਨ ਚਿੱਟ ਦੇ ਦਿੱਤੀ। ਅਕਾਲੀ ਆਗੂ ਨੇ ਹੋਰ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਮੌਤ ਹੋਣ ਸਮੇਂ ਉਸਦੀ ਮਾਤਾ ਅਤੇ ਉਸ 'ਤੇ ਉਂਗਲਾਂ ਉਠੀਆਂ ਸਨ ਅਤੇ ਪੁਲਿਸ ਅਫਸਰਾਂ ਨੂੰ ਮਾਮਲੇ ਦਾ ਪੂਰਾ ਪਤਾ ਸੀ, ਪਰ ਇਸ ਮਾਮਲੇ ਵਿਚ ਵੀ ਕਲੀਨ ਚਿੱਟ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਇਕ ਹੋਰ ਖੁੰਖਾਰ ਅਤਿਵਾਦੀ ਮਨਿੰਦਰ ਖਹਿਰਾ ਜੋ ਕਿ ਪਿੰਡ ਖਹਿਰਾ ਸੁਲਤਾਨ ਸਿੰਘ ਦਾ ਰਹਿਣ ਵਾਲਾ ਹੈ, ਜਿਸਦੀਆਂ ਸੁੱਖੀ ਰੰਧਾਵੇ ਨਾਲ ਅਣਗਿਣਤ ਤਸਵੀਰਾਂ ਹਨ ਅਤੇ ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਕੋਰ ਟੀਮ ਮੈਂਬਰ ਹੈ, ਸ਼ਰੇਆਮ ਜੱਗੂ ਲਈ ਕੰਮ ਕਰ ਰਿਹਾ ਹੈ ਪਰ ਸਰਕਾਰ ਨੇ ਇਸ ਮਾਮਲੇ ਵਿਚ ਵੀ ਕਲੀਨ ਚਿੱਟ ਦੇ ਦਿੱਤੀ ਹੈ। ਗਰੇਵਾਲ ਨੇ ਕਿਹਾ ਕਿ ਲੋਕ ਇਹ ਵੇਖ ਕੇ ਹੈਰਾਨ ਹਨ ਕਿ ਸਬੰਧਤ ਜ਼ਿਲਿਆਂ ਦੇ ਐਸ ਐਸ ਪੀ ਵਾਰ ਵਾਰ ਇਹ ਚੇਤਾਵਨੀਆਂ ਦੇ ਰਹੇ ਹਨ ਕਿ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਵਿਚ ਗੈਰ ਕਾਨੂੰਨੀ ਨਸ਼ਿਆਂ ਦਾ ਵਪਾਰ, ਕਾਂਟਰੈਕਟ ਹੱਤਿਆਵਾਂ ਤੇ ਕਬੱਡੀ ਦੀ ਗੈਰ ਕਾਨੂੰਨੀ ਖੇਡ ਦਿਨ ਬ ਦਿਨ ਵੱਧ ਫੁੱਲ ਰਹੀ ਹੈ ਤੇ ਜੱਗੂ ਸੂਬੇ ਵਿਚ ਵੱਧ ਤੋਂ ਵੱਧ ਗੈਂਗਸਟਰ ਪੈਦਾ ਕਰਨ ਦੇ ਯਤਨ ਕਰ ਰਿਹਾ ਹੈ ਪਰ ਇਹ ਸਾਰੇ ਸਬੂਤ ਕੂੜੇਦਾਨ ਵਿਚ ਸੁੱਟ ਕੇ ਮਾਮਲੇ ਵਿਚ ਸੁੱਖੀ ਰੰਧਾਵੇ ਨੂੰ ਫਿਰ ਤੋਂ ਕਲੀਨ ਚਿੱਟ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸਾਰੇ ਮਾਮਲੇ ਅਤੇ ਇਹਨਾਂ ਵਿਚ ਕਲੀਨ ਚਿੱਟ ਦੇਣਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਜੇਲ ਮੰਤਰੀ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਜਦਕਿ ਸੁੱਖੀ ਰੰਧਾਵਾ ਨੇ ਜੇਲ•ਾਂ ਨੂੰ ਗੈਂਗਸਟਰਾਂ ਵਾਸਤੇ ਸਵਰਗ ਵਿਚ ਤਬਦੀਲ ਕਰ ਦਿੱਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀਆਂ ਦੇ ਗਲਤ ਕੰਮਾਂ 'ਤੇ ਪਰਦਾ ਪਾ ਕੇ ਉਹਨਾਂ ਨੂੰ ਬੇਕਸੂਰ ਕਰਾਰ ਦਿੰਦਿਆਂ ਕਲੀਨ ਚਿੱਟਾਂ ਦੇ ਕੇ ਜਾਂਚ ਪ੍ਰਕਿਰਿਆ ਦਾ ਮਖੌਲ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵਾਰ ਵਾਰ ਕਲੀਨ ਚਿੱਟ ਦੇ ਰਹੀ ਹੈ ਪਰ ਇਸਨੂੰ ਭੁੱਲਣਾ ਨਹੀਂ ਚਾਹੀਦਾ ਕਿ ਸੂਬੇ ਵਿਚ ਹੋਣ ਵਾਲੀਆਂ ਆਮ ਚੋਣਾਂ ਵੇਲੇ ਲੋਕ ਕਾਂਗਰਸ ਸਰਕਾਰ ਨੂੰ ਕਲੀਨ ਚਿੱਟ ਨਹੀਂ ਦੇਣਗੇ ਬਲਕਿ ਇਸਨੂੰ ਇਹਨਾਂ ਸਾਰੇ ਕੀਤੇ ਗਲਤ ਕੰਮਾਂ ਦੀ ਲੋਕਤੰਤਰੀ ਢੰਗ ਨਾਲ ਸਜ਼ਾ ਮਿਲੇਗੀ। -PTC News


Top News view more...

Latest News view more...