Fri, Apr 19, 2024
Whatsapp

ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ

Written by  Jashan A -- March 26th 2019 06:32 PM
ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ

ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ

ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸਨੌਰ ਦੇ ਸਾਬਕਾ ਅਕਾਲੀ ਆਗੂ ਤੇਜਿੰਦਰਪਾਲ ਸਿੰਘ ਸੰਧੂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ। [caption id="attachment_274756" align="aligncenter" width="300"]sad ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ[/caption] ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ 2017 ਦੀਆਂ ਅਸੰਬਲੀ ਚੋਣਾਂ 'ਚ ਸੰਧੂ ਨੂੰ ਸਿਰਫ 2300 ਵੋਟਾਂ ਪਈਆਂ ਸਨ ਅਤੇ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਹੋਰ ਪੜ੍ਹੋ:ਕਾਂਗਰਸ ਨੇ ਤ੍ਰਿਲੋਕਪੁਰੀ ਨਸਲਕੁਸ਼ੀ ਦੇ ਦੋਸ਼ੀਆਂ ਦੀ ਕੀਤੀ ਸੀ ਪੁਸ਼ਤਪਨਾਹੀ :ਮਹੇਸ਼ਇੰਦਰ ਗਰੇਵਾਲ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਅਤੇ ਦੋ ਕੈਬਨਿਟ ਮੰਤਰੀਆਂ ਵੱਲੋਂ ਸੰਧੂ ਦਾ ਕਾਂਗਰਸ ਪਾਰਟੀ ਵਿਚ ਕੀਤਾ ਗਿਆ ਸਵਾਗਤ ਸਾਬਿਤ ਕਰਦਾ ਹੈ ਕਿ ਕਾਂਗਰਸ ਦੇ ਗੜ ਮੰਨੇ ਜਾਂਦੇ ਪਟਿਆਲਾ ਅੰਦਰ ਇਹ ਪਾਰਟੀ ਕਿੰਨੀ ਕਮਜ਼ੋਰ ਹੋ ਚੁੱਕੀ ਹੈ। [caption id="attachment_274755" align="aligncenter" width="300"]sad ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢੇ ਤੇਜਿੰਦਰਪਾਲ ਸੰਧੂ ਨੂੰ 2017 ਦੀਆਂ ਚੋਣਾਂ 'ਚ ਸਿਰਫ 2300 ਵੋਟਾਂ ਪਈਆਂ ਸਨ: ਬਰਾੜ[/caption] ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਅਜਿਹੇ ਆਧਾਰਹੀਣ ਆਗੂ ਲਈ ਲਾਲ ਗਲੀਚਾ ਵਿਛਾ ਰਹੀ ਹੈ, ਜਿਸ ਨੂੰ ਉਸ ਦੇ ਹਲਕੇ ਦੇ ਲੋਕਾਂ ਵੱਲੋਂ ਨਕਾਰਿਆ ਜਾ ਚੁੱਕਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪਟਿਆਲਾ ਹਲਕੇ ਵਿਚ ਕਾਂਗਰਸ ਪਾਰਟੀ ਅਤੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੀ ਹਾਲਤ ਕਿੰਨੀ ਪਤਲੀ ਹੋ ਚੁੱਕੀ ਹੈ। -PTC News


Top News view more...

Latest News view more...