Tue, Apr 23, 2024
Whatsapp

ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ

Written by  Joshi -- March 14th 2018 07:13 PM
ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ

ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ

Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਅੱਜ ਸਾਬਕਾ ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਦੀ ਸਲਾਹ ’ਤੇ ਸਕੂਰ ਬਸਤੀ ਵਾਰਡ ਨੰਬਰ-8 ਦੀ ਟੀਮ ਦਾ ਐਲਾਨ ਕੀਤਾ ਗਿਆ। ਜਿਸ ’ਚ ਪਾਰਟੀ ਨਾਲ ਜੁੜੇ ਪੁਰਾਣੇ ਆਗੂਆਂ ਦੇ ਨਾਲ ਕੁਝ ਨਵੇਂ ਚਿਹਰੇ ਵੀ ਸ਼ਾਮਲ ਹਨ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਵੇਂ ਬਣੇ ਅਹੁੱਦੇਦਾਰਾਂ ਨੂੰ ਫੁੱਲਾਂ ਦੇ ਹਾਰ ਦੇ ਕੇ ਪਾਰਟੀ ਵੱਲੋਂ ਜਿੰਮੇਵਾਰੀ ਸੌਂਪੀ। ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਸਰਪ੍ਰਸਤ ਬੀਬੀ ਨਰਿੰਦਰ ਕੌਰ ਨੇ ਇਸ ਮੌਕੇ ਟੈਗੋਰ ਗਾਰਡਨ ਦੀ ਬੀਬੀ ਹਰਵਿੰਦਰ ਕੌਰ ਭਾਟੀਆ ਅਤੇ ਬੀਬੀ ਰਜਿੰਦਰ ਕੌਰ ਨੂੰ ਵੀ ਇਸਤਰੀ ਅਕਾਲੀ ਦਲ ’ਚ ਜੀ ਆਇਆ ਕਿਹਾ। ਇਸਦੇ ਨਾਲ ਹੀ ਜੀ.ਕੇ. ਨੇ ਗੱਤਕਾ ਖੇਡਣ ਫਰਾਂਸ ਜਾ ਰਹੀ ਟੀਮ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ਨਾਲ ਲਗਾਤਾਰ ਸਮਾਜ ਨਾਲ ਜੁੜੇ ਹੋਏ ਲੋਕ ਜੁੜ ਰਹੇ ਹਨ। ਜਿਸ ਕਰਕੇ ਜਮੀਨੀ ਪੱਧਰ ’ਤੇ ਅਕਾਲੀ ਦਲ ਮਜਬੂਤ ਹੋ ਰਿਹਾ ਹੈ। ਨਵੇਂ ਬਣੇ ਅਹੁੱਦੇਦਾਰਾਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕਾਰਜ ਕਰਨ ਦਾ ਸੱਦਾ ਦਿੰਦੇ ਹੋਏ ਜੀ.ਕੇ. ਨੇ ਪਾਰਟੀ ਕਾਰਕੁਨਾਂ ਨੂੰ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਸੰਗਤਾਂ ਤਕ ਪਹੁੰਚਾਉਣ ਦੀ ਅਪੀਲ ਕੀਤੀ। Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ Shiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂShiromani Akali Dal Delhi Update: ਅਕਾਲੀ ਦਲ ਨੇ ਨਵੇਂ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ —PTC News


Top News view more...

Latest News view more...