Sat, Apr 20, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਸਰਦੀਆਂ ਦੀਆਂ ਸਕੂਲ ਵਰਦੀਆਂ ਸਮੇਂ ਸਿਰ ਨਾ ਦੇਣ ਲਈ ਸਿੱਖਿਆ ਮੰਤਰੀ ਦੀ ਮੰਗੀ ਬਰਖ਼ਾਸਤਗੀ

Written by  Jashan A -- December 26th 2019 06:58 PM
ਸ਼੍ਰੋਮਣੀ ਅਕਾਲੀ ਦਲ ਨੇ ਸਰਦੀਆਂ ਦੀਆਂ ਸਕੂਲ ਵਰਦੀਆਂ ਸਮੇਂ ਸਿਰ ਨਾ ਦੇਣ ਲਈ ਸਿੱਖਿਆ ਮੰਤਰੀ ਦੀ ਮੰਗੀ ਬਰਖ਼ਾਸਤਗੀ

ਸ਼੍ਰੋਮਣੀ ਅਕਾਲੀ ਦਲ ਨੇ ਸਰਦੀਆਂ ਦੀਆਂ ਸਕੂਲ ਵਰਦੀਆਂ ਸਮੇਂ ਸਿਰ ਨਾ ਦੇਣ ਲਈ ਸਿੱਖਿਆ ਮੰਤਰੀ ਦੀ ਮੰਗੀ ਬਰਖ਼ਾਸਤਗੀ

ਸ਼੍ਰੋਮਣੀ ਅਕਾਲੀ ਦਲ ਨੇ ਸਰਦੀਆਂ ਦੀਆਂ ਸਕੂਲ ਵਰਦੀਆਂ ਸਮੇਂ ਸਿਰ ਨਾ ਦੇਣ ਲਈ ਸਿੱਖਿਆ ਮੰਤਰੀ ਦੀ ਮੰਗੀ ਬਰਖ਼ਾਸਤਗੀ ਡਾਕਟਰ ਚੀਮਾ ਨੇ ਕਿਹਾ ਕਿ ਇਸ ਕੜਾਕੇ ਦੀ ਸਰਦੀ ਵਿਚ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਵਾਲਿਆਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲਗਾਤਾਰ ਦੂਜੇ ਸਾਲ ਸਰਦੀਆਂ ਦੀਆਂ ਸਕੂਲ ਵਰਦੀਆਂ ਸਮੇਂ ਸਿਰ ਨਾ ਦੇ ਕੇ ਹਜ਼ਾਰਾਂ ਵਿਦਿਆਰਥਣਾਂ ਤੋਂ ਇਲਾਵਾ ਦਲਿਤ ਅਤੇ ਗਰੀਬੀ ਦੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੇ ਬੱਚਿਆਂ ਨੂੰ ਕੜਾਕੇ ਦੀ ਸਰਦੀ ਪਰੇਸ਼ਾਨ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਇਸ ਵੱਡੀ ਕੋਤਾਹੀ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ ਅਤੇ ਉਹਨਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਰਵਾਈ ਕਰਨ ਲਈ ਆਖਿਆ ਹੈ, ਜਿਹਨਾਂ ਦੇ ਲਾਪਰਵਾਹ ਅਤੇ ਸੁਸਤ ਰਵੱਈਏ ਕਰਕੇ ਵਰਦੀਆਂ ਲਈ ਫੰਡ ਜਾਰੀ ਕਰਨ ਅਤੇ ਵਰਦੀਆਂ ਦੀ ਖਰੀਦ ਸ਼ੁਰੂ ਕਰਨ ਵਿਚ ਬੇਲੋੜੀ ਦੇਰੀ ਹੋਈ ਹੈ। ਹੋਰ ਪੜ੍ਹੋ: ਪੰਜਾਬੀ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਸ਼੍ਰੋਮਣੀ ਅਕਾਲੀ ਦਲ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ ਹੈ, ਉਲਟਾ ਉਹ ਸਿੱਖਿਆ ਵਿਭਾਗ ਦੇ ਹਰ ਸੰਕਟ ਨੂੰ ਜਬਰ ਅਤੇ ਗਾਲੀ ਗਲੋਚ ਨਾਲ ਹੱਲ ਕਰਨ ਵਿਚ ਯਕੀਨ ਰੱਖਦਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਿੱਖਿਆ ਮੰਤਰੀ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਉੱਤੇ ਨਾ ਸਿਰਫ ਪੁਲਿਸ ਲਾਠੀਚਾਰਜ ਦਾ ਹੁਕਮ ਦਿੱਤਾ ਸੀ, ਸਗੋਂ ਅਧਿਆਪਕਾਂ ਲਈ ਬਹੁਤ ਹੀ ਘਟੀਆ ਅਤੇ ਅਸ਼ਲੀਲ ਸ਼ਬਦਾਵਲੀ ਵੀ ਵਰਤੀ ਸੀ। ਉਹਨਾਂ ਕਿਹਾ ਕਿ ਇੰਨੀ ਕੜਾਕੇ ਦੀ ਸਰਦੀ ਵਿਚ ਗਰੀਬ ਬੱਚਿਆਂ ਨੂੰ ਵਰਦੀਆਂ ਨਾ ਦੇਣਾ ਸਾਬਿਤ ਕਰਦਾ ਹੈ ਕਿ ਵਿਜੈ ਇੰਦਰ ਸਿੰਗਲਾ ਅੰਦਰ ਨਾ ਤਾਂ ਫਰਜ਼ ਦਾ ਅਹਿਸਾਸ ਹੈ ਅਤੇ ਨਾ ਹੀ ਕੋਈ ਮਨੁੱਖੀ ਹਮਦਰਦੀ ਦੀ ਭਾਵਨਾ ਹੈ।ਅਜਿਹੇ ਮੰਤਰੀ ਦੀ ਤੁਰੰਤ ਛੁੱਟੀ ਕਰਨੀ ਚਾਹੀਦੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਸਰਕਾਰੀ ਸਕੂਲਾਂ ਵਿਚ ਸਮੇਂ ਸਿਰ ਸਰਦੀਆਂ ਦੀਆਂ ਵਰਦੀਆਂ ਪਹੁੰਚਾਉਣ ਵਿਚ ਨਾਕਾਮੀ ਨੇ ਕਰੀਬ 65 ਹਜ਼ਾਰ ਬੱਚਿਆਂ ਨੂੰ ਇਸ ਕੜਾਕੇ ਦੀ ਠੰਡ ਵਿਚ ਠਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਲੋੜਵੰਦ ਬੱਚਿਆਂ ਨੂੰ ਵਰਦੀਆਂ ਦੇਣ ਲਈ ਖਰੀਦ ਦੀ ਪ੍ਰਕਿਰਿਆ ਮਾਰਚ ਵਿਚ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ। ਪਰੰਤੂ ਇਹ ਕੰਮ ਸਤੰਬਰ ਵਿਚ ਕੀਤਾ ਗਿਆ, ਜਿਸ ਕਰਕੇ ਸਮੇਂ ਸਿਰ ਵਰਦੀਆਂ ਦੇਣਾ ਅਸੰਭਵ ਹੋ ਗਿਆ। ਉਹਨਾਂ ਕਿਹਾ ਕਿ ਇਸ ਵੱਡੀ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਕੂਲੀ ਵਰਦੀਆਂ ਅਤੇ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਵਜ਼ੀਫਿਆਂ ਦੇਣ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਲਾਗੂ ਕਰਨ ਸੰਬੰਧ ਸੁਸਤ ਅਤੇ ਲਾਪਰਵਾਹ ਰਵੱਈਆ ਰੱਖਣ ਲਈ ਜਾਣੀ ਜਾਂਦੀ ਹੈ, ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਸਾਲ ਵੀ 125 ਲੱਖ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਸਮੇਂ ਸਿਰ ਨਹੀਂ ਵੰਡੀਆਂ ਸਨ। ਉਹਨਾਂ ਕਿਹਾ ਕਿ ਸਰਦੀ ਵਿਚ ਤੰਗ ਹੋ ਰਹੇ ਇਹਨਾਂ ਬੱਚਿਆਂ ਦੀ ਮੱਦਦ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਵੱਖ ਵੱਖ ਸਕੂਲਾਂ ਵਿਚ ਵਰਦੀਆਂ ਵੰਡ ਕੇ ਕੀਤੀ ਸੀ। ਡਾਕਟਰ ਚੀਮਾ ਨੇ ਕਾਂਗਰਸ ਸਰਕਾਰ ਨੂੰ ਪਿਛਲੇ ਸਾਲ ਵਾਂਗ ਬੱਚਿਆਂ ਨੂੰ ਘਟੀਆ ਕੁਆਲਿਟੀ ਦੀਆਂ ਵਰਦੀਆਂ ਦੇਣ ਤੋਂ ਵੀ ਵਰਜਿਆ। ਉਹਨਾਂ ਕਿਹਾ ਕਿ ਪਿਛਲੇ ਸਾਲ ਸਰਦੀਆਂ ਦਾ ਸੀਜ਼ਨ ਮੁੱਕਣ ਉੱਤੇ ਸੂਬਾ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਵਰਦੀਆਂ ਨਾ ਸਿਰਫ ਘਟੀਆ ਕੁਆਲਿਟੀ ਦੀਆਂ ਸਨ, ਸਗੋਂ ਉਹਨਾਂ ਦਾ ਆਕਾਰ ਵੀ ਸਹੀ ਨਹੀਂ ਸੀ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਬਹੁਤ ਸਾਰੇ ਮਾਪਿਆਂ ਨੇ ਇਹ ਵਰਦੀਆਂ ਇਹ ਸ਼ਿਕਾਇਤ ਕਰਦਿਆਂ ਸਕੂਲਾਂ ਨੂੰ ਵਾਪਸ ਕਰ ਦਿੱਤੀਆਂ ਸਨ ਕਿ ਉਹਨਾਂ ਨੂੰ ਪਹਿਲੀ ਵਾਰ ਇੰਨੀਆਂ ਮਾੜੀਆਂ ਵਰਦੀਆਂ ਦਿੱਤੀਆਂ ਗਈਆਂ ਹਨ ਜਦਕਿ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਅਜਿਹਾ ਕਦੇ ਨਹੀਂ ਸੀ ਵਾਪਰਿਆ। ਡਾਕਟਰ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਹਨਾਂ ਗਰੀਬ ਬੱਚਿਆਂ ਨੂੰ ਵਧੀਆ ਕੁਆਲਿਟੀ ਦੀਆਂ ਵਰਦੀਆਂ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਮੁਫ਼ਤ ਵਰਦੀਆਂ ਲੈਣਾ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਹੈ। ਸੂਬਾ ਸਰਕਾਰ ਨੂੰ ਸਕੂਲੀ ਵਰਦੀਆਂ ਵਾਸਤੇ ਕੇਂਦਰੀਕ੍ਰਿਤ ਟੈਂਡਰਿੰਗ ਦੀ ਵਿਧੀ ਤਿਆਗ ਕੇ ਇਹ ਕੰਮ ਸਕੂਲ ਪ੍ਰਬੰਧਕਾਂ ਨੂੰ ਸੌਂਪਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਲਈ ਵਰਦੀਆਂ ਖਰੀਦਣ ਵਾਲੇ ਪੁਰਾਣੇ ਸਿਸਟਮ ਨੂੰ ਲਾਗੂ ਕਰਨਾ ਚਾਹੀਦਾ ਹੈ, ਕਿਉਂਕਿ ਨਵੇਂ ਟੈਂਡਰਿੰਗ ਦੇ ਸਿਸਟਮ ਨਾਲ ਵਰਦੀਆਂ ਲੇਟ ਹੋਣ ਤੋਂ ਇਲਾਵਾ ਵੱਖ ਵੱਖ ਸਕੂਲਾਂ ਲਈ ਵੱਖਰੀਆਂ ਵਰਦੀਆਂ ਅਤੇ ਉਹਨਾਂ ਦੀ ਵੰਡ ਨੂੰ ਲੈ ਕੇ ਕਈ ਸਮੱਸਿਆਵਾਂ ਆਉਂਦੀਆਂ ਹਨ। -PTC News


Top News view more...

Latest News view more...