ਸ੍ਰੀ ਮੁਕਤਸਰ ਸਾਹਿਬ: ਖਰਾਬ ਮੌਸਮ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਦੀ ਜਗ੍ਹਾ ਤਬਦੀਲ, ਹੁਣ ਇਸ ਜਗ੍ਹਾ ‘ਤੇ ਹੋਵੇਗੀ ਕਾਨਫਰੰਸ

SAD

ਸ੍ਰੀ ਮੁਕਤਸਰ ਸਾਹਿਬ: ਖਰਾਬ ਮੌਸਮ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਦੀ ਜਗ੍ਹਾ ਤਬਦੀਲ, ਹੁਣ ਇਸ ਜਗ੍ਹਾ ‘ਤੇ ਹੋਵੇਗੀ ਕਾਨਫਰੰਸ,ਸ੍ਰੀ ਮੁਕਤਸਰ ਸਾਹਿਬ: ਸ੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ ‘ਤੇ ਕੀਤੀ ਜਾ ਰਹੀ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਗਈ ਹੈ, ਹੁਣ ਇਹ ਸਿਆਸੀ ਕਾਨਫਰੰਸ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਹੋਵੇਗੀ।

ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।ਦਰਅਸਲ, ਸ੍ਰੀ ਮੁਕਤਸਰ ਸਾਹਿਬ ‘ਚ ਅੱਜ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਪਾਰਟੀ ਵੱਲੋਂ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਹੈ।

ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਅੱਜ ਵਰਦੇ ਮੀਂਹ ‘ਚ ਸੁਖਬੀਰ ਸਿੰਘ ਬਾਦਲ ਕਾਨਫਰੰਸ ਵਾਲੀ ਜਗ੍ਹਾ ‘ਤੇ ਪਹੁੰਚੇ ਅਤੇ ਬਾਰਿਸ਼ ਕਾਰਨ ਪੰਡਾਲ ਵਿਚ ਭਰੇ ਪਾਣੀ ਅਤੇ ਹੋਰ ਪੇਸ਼ ਆਈਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਉਪਰੰਤ ਉਹ ਫਿਰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਗਏ, ਪਰ ਉਥੇ ਵਰਕਰਾਂ ਦੇ ਜਿਆਦਾ ਇਕੱਠ ਹੋਣ ਦੀ ਸੂਰਤ ‘ਚ ਪੇਸ਼ ਆਉਣ ਵਾਲੀ ਮੁਸ਼ਕਿਲ ਦੇ ਚਲਦਿਆਂ ਉਹਨਾਂ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਦਾ ਦੌਰਾ ਕੀਤਾ ਅਤੇ ਇਸ ਜਗ੍ਹਾ ‘ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਉਹਨਾਂ ਨੇ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਹੋਰਨਾਂ ਪਾਰਟੀਆਂ ਵਲੋਂ ਕਾਨਫਰੰਸ ਨਾ ਕਰਨ ਦੇ ਮਾਮਲੇ ‘ਤੇ ਤੰਜ ਕਸਦਿਆ ਉਹਨਾਂ ਕਿਹਾ ਕਿ ਠੰਡ ਕਾਰਨ ਬਾਕੀ ਪਾਰਟੀਆਂ ਕੁੰਗੜ ਗਈਆਂ ਹਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News