ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਫਰੰਟ ਤੇ ਵਿਮੁਕਤ ਜਾਤੀ ਵਿੰਗਾਂ ਦੇ ‘ਚ ਅਹਿਮ ਨਿਯੁਕਤੀਆਂ

sad
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਫਰੰਟ ਤੇ ਵਿਮੁਕਤ ਜਾਤੀ ਵਿੰਗਾਂ ਦੇ 'ਚ ਅਹਿਮ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਫਰੰਟ ਤੇ ਵਿਮੁਕਤ ਜਾਤੀ ਵਿੰਗਾਂ ਦੇ ‘ਚ ਅਹਿਮ ਨਿਯੁਕਤੀਆਂ,ਚੰਡੀਗੜ੍ਹ: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਮੁਕਤ ਜਾਤੀ ਵਿੰਗ ਦੇ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਮੇਜਰ ਸਿੰਘ ਕਲੇਰ ਨੂੰ ਵਿਮੁਕਤ ਜਾਤੀ ਵਿੰਗ ਦਾ ਪ੍ਰਧਾਨ ਅਤੇ ਮਨਜੀਤ ਸਿੰਘ ਬੁੱਟਰ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਹੀ ਵਿਮੁਕਤ ਜਾਤੀ ਵਿੰਗ ਵਿੱਚ ਗੁਰਜੰਟ ਸਿੰਘ ਚੰਨੀਆਂ ਅਤੇ ਗੁਰਦੇਵ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।

ਇਸ ਦੇ ਨਾਲ ਹੀ ਰੋਸ਼ਨ ਲਾਲ ਅਤੇ ਗੁਰਮੀਤ ਸਿੰਘ ਨੂੰ ਵਿਮੁਕਤ ਜਾਤੀ ਵਿੰਗ ਵਿੱਚ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਜੈਪਾਲ ਨੂੰ ਵਿਮੁਕਤ ਜਾਤੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਵਿਮੁਕਤ ਜਾਤੀ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਕੁਲਵੰਤ ਸਿੰਘ ਕੋਟਕਾਪੁਰਾ ਨੂੰ ਵਿਮੁਕਤ ਜਾਤੀ ਵਿੰਗ ਦਾ ਫਰੀਦਕੋਟ ਜਿਲੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

ਹੋਰ ਪੜ੍ਹੋ:ਹੁਣ ਘੜੀ ਦੀ ਸੂਈ ਦੇਖ ਚਲਾਉਣੇ ਪੈਣਗੇ ਪਟਾਕੇ , ਸੁਪਰੀਮ ਕੋਰਟ ਦਾ ਆਇਆ ਨਵਾਂ ਫ਼ੈਸਲਾ

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਾਜੀਗਰ ਫਰੰਟ ਦੇ ਪ੍ਰਧਾਨ ਦਵਿੰਦਰ ਸਿੰਘ ਦਿਆਲ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਬਾਜੀਗਰ ਫਰੰਟ ਵਿੱਚ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੋਹਿੰਦਰ ਸਿੰਘ ਮੀਹੋਣ ਨੂੰ ਪੰਜਾਬ ਬਾਜੀਗਰ ਫਰੰਟ ਦਾ ਸੀਨੀਅਰ ਮੀਤ ਪ੍ਰਧਾਨ, ਸਰੂਪ ਸਿੰਘ ਲੰਬੀ ਅਤੇ ਗਿਆਨ ਰਾਮ ਸਾਹਨੇਵਾਲ ਨੂੰ ਮੀਤ ਪ੍ਰਧਾਨ, ਸਤਪਾਲ ਸਿੰਘ ਅਤੇ ਸੁਰਜੀਤ ਰਾਮ ਪੱਪੀ ਨੂੰ ਜਨਰਲ ਸਕੱਤਰ, ਜਸਬੀਰ ਸਿੰਘ ਰੁਪਾਣਾ ਅਤੇ ਕਿਸ਼ਨ ਸਿੰਘ ਬਰਨਾਲਾ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ।

ਇਸੇ ਤਰਾਂ ਹੀ ਮੁਖਤਿਆਰ ਸਿੰਘ ਪੱਪੀ, ਮੇਜਰ ਸਿੰਘ ਬਾਦਸ਼ਾਹਪੁਰ ਅਤੇ ਇਸ਼ਰ ਸਿੰਘ ਰਾਜਪੁਰਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।ਇਸ ਦੇ ਨਾਲ ਹੀ ਬਾਜੀਗਰ ਫਰੰਟ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸੁਖਪਾਲ ਸਿੰਘ ਬਰਨਾਲਾ ਪ੍ਰਧਾਨ ਮਾਲਵਾ ਜ਼ੋਨ-2 ਅਤੇ ਬਲਵਿੰਦਰ ਸਿੰਘ ਲਾਲਕਾ ਪ੍ਰਧਾਨ ਮਾਲਵਾ ਜ਼ੋਨ-3 ਨਿਯੁਕਤ ਕੀਤਾ ਹੈ।

-PTC News