ਸ਼੍ਰੋਮਣੀ ਅਕਾਲੀ ਦਲ ਦਾ ਸਿਹਤ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਹੱਲਾ-ਬੋਲ

Shiromani Akali Dal's attack on Health Minister Balbir Sidhu

ਪੰਜਾਬ ਵਿਚ ਲਗਾਤਾਰ ਕੋਰੋਨਾ ਵੈਕਸੀਨ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਪੇਸ਼ ਆ ਰਹੀਆਂ ਸਮਸਿਆਵਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੱਲਾ ਬੋਲਿਆ ਗਿਆ ਹੈ , ਇਸ ਤਹਿਤ ਅੱਜ ਯਾਨੀ ਕਿ ਸੋਮਵਾਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਨਾਲ ਮਿਲ ਕੇ ਬਲਬੀਰ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਸਿਹਤ ਮੰਤਰੀ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ।

Read More : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਦਾ ਫੈਸਲਾ…

ਇਸ ਦੌਰਾਨ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਵੇਲੇ ਜਰੂਰਤ ਹੈ ਵੈਕਸੀਨ ਨੂੰ ਮੁਫ਼ਤ ਮੁਹਈਆ ਕਰਵਾਉਣ ਦੀ ਲੋੜ ਹੈ , ਉਥੇ ਹੀ ਸਿਹਤ ਮੰਤਰੀ ਅਤੇ ਕਾਂਗਰਸ ਪਾਰਟੀ ਵੈਕਸੀਨ ਦੀ ਕਾਲਾ ਬਜ਼ਾਰੀ ਕੀਤੀ ਜਾ ਰਹੀ ਹੈ ,ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ , ਲੋਕਾਂ ਨਾਲ ਲੁੱਟ ਹੋ ਰਹੀ ਹੈ। ਮੁਨਾਫ਼ਾ ਖੋਰੀ ਕੀਤੀ ਜਾ ਰਹੀ ਹੈ

Read mOre : ਇੰਗਲੈਂਡ ਦੀ ਪਾਰਲੀਮੈਂਟ ‘ਚ ਪਏ ਘੱਲੂਘਾਰੇ ਦੇ ਦਸਤਾਵੇਜ ਭਾਰਤ ‘ਚ ਨਸ਼ਰ…

ਇਸ ਦੌਰਾਨ 400ਚ ਮਿਲਣ ਵਾਲੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਭਾਅ ਦਿਤੇ ਅਤੇ ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੀ ਦੂਹਰੇ ਰੇਟਾਂ ‘ਤੇ ਵੈਕਸੀਨ ਦੇ ਕੇ ਲੁੱਟ ਕੀਤੀ ਜਾ ਰਹੀ ਹੈ |

ਜੋ ਕਿ ਸਰਕਾਰ ਦੀ ਨਲਾਇਕੀ ਸਾਬਿਤ ਕਰਦਾ ਹੈ , ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਲੋਕ ਨੈਤਿਕਤਾ ਦਾ ਘਾਣ ਕਰ ਰਹੀ ਹੈ , ਇਸ ਦੌਰਾਨ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਨੇ ਲਗਾਤਾਰ ਜਨਤਾ ਨੂੰ ਦੁੱਖ ਦਿੱਤਾ ਹੈ , ਸੂਬਾ ਸਰਕਾਰ ਲੋਕਾਂ ਦੀ ਬਾਂਹ ਫੜ੍ਹਨ ਦੀ ਬਜਾਏ ਉਨ੍ਹਾਂ ਦੀ ਜਾਨ ਨਾਲ ਖੇਡ ਰਹੀ ਹੈ। ਇਸ ਨੂੰ ਲੈਕੇ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਜਾਰੀ ਹੈ।ਇਸ ਮੌਕੇ ਅਕਾਲੀ ਦਲ ਆਗੂ ਦਿਲਰਾਜ ਸਿੰਘ ਭੂੰਦੜ, ਬੰਟੀ ਰੁਮਾਣਾ , ਜ਼ੰਮੇਜਨ ਸੇਖੋਂ ਸ਼ਰਨਜੀਤ ਢਿੱਲੋਂ ਕੰਵਰਜੀਤ ਸਿੰਘ , ਸੁਰਜੀਤ ਰੱਖੜਾ ਰੋਜ਼ੀ ਬਰਕੰਦੀ ਅਤੇ ਹੋਰ ਵੀ ਕਈ ਸੀਨੀਅਰ ਆਗੂ ਪਹੁੰਚੇ |