ਪੰਜਾਬ

BSF ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਮਾਰਚ, ਵੱਡੀ ਗਿਣਤੀ 'ਚ ਪਹੁੰਚੇ ਵਰਕਰ

By Riya Bawa -- October 29, 2021 4:10 pm -- Updated:Feb 15, 2021

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਟਾਰੀ ਬਾਰਡਰ (ਅੰਮ੍ਰਿਤਸਰ) ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਰੋਡ ਸ਼ੋਅ ਕੱਢਿਆ ਗਿਆ। ਬੀ. ਐੱਸ. ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਇਹ ਮਾਰਚ ਕੀਤਾ ਗਿਆ ਸੀ।

ਇਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਤੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਇਸ ਵਿਰੋਧ ਮਾਰਚ 'ਚ ਮਾਝੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਨੇ ਸ਼ਿਕਰਤ ਕੀਤੀ।

ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਵੱਖ ਵੱਖ ਹਲਕਿਆਂ ਤੋਂ ਨੌਜਵਾਨ ਤੇ ਅਕਾਲੀ ਕਾਰਕੁੰਨ ਵਿਰੋਧ ਮਾਰਚ ਮੋਟਰਸਾਈਕਲਾਂ ਤੇ ਦੋਪਹੀਆ ਵਾਹਨਾਂ 'ਤੇ ਪਹੁੰਚੇ।

-PTC News