ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਮੋਬਾਈਲ ਮੈਡੀਕਲ ਵੈਨਾਂ ਨੂੰ ਦਿੱਤੀ ਹਰੀ ਝੰਡੀ

0
260
Shiromani Gurdwara Parbandhak Committee 2 Mobile Medical Vans Green flag

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਮੋਬਾਈਲ ਮੈਡੀਕਲ ਵੈਨਾਂ ਨੂੰ ਦਿੱਤੀ ਹਰੀ ਝੰਡੀ:ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦਿੱਤੀ ਹੈ। Shiromani Gurdwara Parbandhak Committee 2 Mobile Medical Vans Green flag

ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਘੰਟਾ ਘਰ ਪਲਾਜ਼ਾ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।ਇਸ ਮੌਕੇ ਡਾ.ਰੂਪ ਸਿੰਘ, ਆਰ.ਐਸ. ਮਹਿਤਾ ਦਲਜੀਤ ਸਿੰਘ ਬੇਦੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇਂ ਕਿਹਾ ਹੈ ਕਿ ਵੈਨਾਂ ‘ਚ ਇੱਕ -ਇੱਕ ਡਾਕਟਰ, 2-2 ਸਟਾਫ ਨਰਸ ਤੇ ਸਹਾਇਕ ਸਟਾਫ ਹੋਵੇਗਾ।ਜੋ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ ਜਿਸ ਦੇ ਨਾਲ ਗਰੀਬ ਵਰਗ ਨੂੰ ਲਾਭ ਮਿਲੇਗਾ।
-PTCNews