ਸ਼ਿਵ ਕੁਮਾਰ ਕੱਕਾ ਨੇ ਗੁਰਨਾਮ ਸਿੰਘ ਚੜੂਨੀ ‘ਤੇ ਲਗਾਏ ਦੋਸ਼ਾਂ ਲਈ ਮੰਗੀ ਮੁਆਫ਼ੀ

ਬੀਤੇ ਕੁਝ ਦਿਨਾਂ ਤੋਂ ਕਿਸਾਨੀ ਅੰਦੋਲਨ ਨੂੰ ਫਿੱਕਾ ਪਾਉਣ ਦੇ ਲਈ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਜਿੰਨਾ ਨਾਲ ਕਿਸਾਨ ਜਥੇਬੰਦੀਆਂ ਵਿਚ ਤਕਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ , ਇਸ ਤਹਿਤ ਗੁਰਨਾਮ ਸਿੰਘ ਚੜੂਨੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਨੇ ਸ਼ਿਵ ਕੁਮਾਰ ਕੱਕਾ ਵੱਲੋਂ ਬਿਆਨਬਾਜ਼ੀ ਸਾਹਮਣੇ ਆਈ , ਜਿਥੇ ਉਹਨਾਂ ਵੱਲੋਂ ਸਿਆਸੀ ਆਗੂਆਂ ਨਾਲ ਗੱਲਬਾਤ ਕਰਨ ‘ਤੇ ਮੁਲਾਕਾਤ ਕਰਨ ਤੇ ਗੁਰਨਾਮ ਸਿੰਘ ਚੜੂਨੀ ਨੂੰ ਸਸਪੈਂਡ ਤੱਕ ਕੀਤਾ ਗਿਆ , ਹਾਲਾਂਕਿ ਸਪਸ਼ਟੀਕਰਨ ਤੋਂ ਬਾਅਦ ਉਹਨਾਂ ਦਾ ਸਸਪੈਂਸ਼ਨ ਵਾਪਿਸ ਲੈ ਲਿਆ ਗਿਆ। ਉਥੇ ਹੀ ਹੁਣ ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈSuspension on Gurnam Singh Charuni lifted: Samyukta Kisan Morcha

ਦਰਅਸਲ ਇੱਕ ਅਖਬਾਰ ਵਿੱਚ ਛਪੇ ਉਸ ਬਿਆਨ ਬਾਰੇ ਚਰਚਾ ਕੀਤੀ ਜਿਸ ਵਿੱਚ ਉਹਨਾਂ ਨੇ ਗੁਰਨਾਮ ਸਿੰਘ ਚਡੂਨੀ ਵਾਰੇ ਟਿੱਪਣੀ ਕੀਤੀ ਸੀ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਮੇਟੀ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਹਨਾਂ ਦੀਆਂ ਟਿੱਪਣੀਆਂ ਅਨੁਚਿਤ ਹਨ। ਇਹਦਾ ਅਹਿਸਾਸ ਕਰਦਿਆਂ ਹੋਇਆਂ ਕੱਕਾਜੀ ਨੇ ਗੁਰਨਾਮ ਸਿੰਘ ‘ਤੇ ਲਾਏ ਸਾਰੇ ਦੋਸ਼ ਵਾਪਸ ਲੈ ਲਏ ਹਨ. ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਹਿੱਤ ਸਭਤੋਂ ਉਤੇ ਹੈ।

ਕੱਕਾ ਨੇ ਇਹ ਸਪੱਸ਼ਟ ਕੀਤਾ ਕਿ ਉਹ ਕਦੇ ਵੀ ਆਰਏਸਏਸ ਦੇ ਮੈਂਬਰ ਨਹੀਂ ਰਹੇ. ਉਹ ਭਾਰਤੀ ਕਿਸਾਨ ਸੰਘ ਨਾਲ ਜੁੜੇ ਰਹੇ, ਪਰ ਸਾਲ 2012 ਵਿੱਚ ਸਸ੍ਪੇੰਡ ਕਰਕੇ ਭਾਜਪਾ ਸਰਕਾਰ ਨੇ ਉਹਨਾਂ ਨੂੰ ਜੇਲ ਭੇਜ ਦਿੱਤਾ ਸੀ. ਉਸ ਤੋਂ ਬਾਅਦ ਵਿੱਚ ਭਾਰਤੀ ਕਿਸਾਨ ਸੰਘ ਨਾਲ ਵੀ ਕੋਈ ਸੰਬੰਧ ਨਹੀਂ ਰਿਹਾ। ਉਹਨਾਂ ਦੇ ਸਪਿਸ਼ਟੀਕਰਨ ਦਾ ਸਵਾਗਤ ਕਰਦਿਆਂ ਹੋਇਆਂ ਕਮੇਟੀ ਨੇ ਇਸ ਮਸਲੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਅਤੇ ਸਾਰੇ ਅੰਦੋਲਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਦੋਸ਼ ਲਾਉਣ ਤੋਂ ਪ੍ਰਹੇਜ਼ ਕਰੋ।
ਹੋਰ ਪੜ੍ਹੋ : ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਗੁਰਨਾਮ ਸਿੰਘ ਚੜੂਨੀ

Sanyukta Kisan Morcha Suspends BKU Farmer Leader Gurnam Singh Chaduni

ਇਸ ਦੇ ਨਾਲ ਹੀ 26 ਜਨਵਰੀ ਦੀ “ਕਿਸਾਨ ਗਣਤੰਤਰ ਪਰੇਡ” ਸੰਬਧੀ ਦਿੱਲੀ, ਹਰਿਆਣਾ ਅਤੇ ਯੂਪੀ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ। ਸਯੁੰਕਤ ਮੋਰਚੇ ਨੇ ਉਮੀਦ ਜਤਾਈ ਕਿ ਸਰਕਾਰ ਨਾਲ ਕੱਲ੍ਹ ਦੀ ਗੱਲਬਾਤ ਵਿੱਚ ਕਿਸਾਨਾਂ ਦੀਆਂ ਮੰਗਾਂ ‘ਤੇ ਸਹਿਮਤੀ ਬਣ ਸਕਦੀ ਹੈ। ਝਾਰਖੰਡ, ਓਡਿਸ਼ਾ, ਗੁਜਰਾਤ ਅਤੇ ਹੋਰ ਥਾਵਾਂ ਤੋਂ ਕਲ, ‘ਮਹਿਲਾ ਕਿਸਾਨ ਦਿਵਸ’ ਵਾਰੇ ਪ੍ਰੋਗਰਾਮ ਦੀਆਂ ਰਿਪੋਰਟ ਆ ਰਹੀ ਹੈ।
ਹੋਰ ਪੜ੍ਹੋ : ਕੇਂਦਰ ਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਮੀਟਿੰਗ ਦਾ ਅਚਾਨਕ ਬਦਲਿਆ ਸਮਾਂ

BKU President Gurnam Singh Chadhuni

ਨੌਜਵਾਨਾਂ ਦੀ ਭਾਗੀਦਾਰੀ ਦੇ ਨਾਲ ਨੈਸ਼ਨਲ ਅਲਾਇੰਸ ਫੋਰ ਪੀਪਲਜ ਮੂਵਮੈਂਟ ਦੁਆਰਾ “ਕਿਸਾਨ ਜਯੋਤੀ ਯਾਤਰਾ” ਆਵਦੇ ਅੱਠਵੇਂ ਦਿਨ ਗੁਜਰਾਤ ਵਿਚੋਂ ਹੁੰਦੀ ਹੋਇ ਰਾਜਸਥਾਨ ਵਿੱਚ ਦਾਖਲ ਹੋ ਗਈ ਹੈ। ਨਵ ਨਿਰਮਾਣ ਸੰਗਠਨ ਦੀ ਅਗੁਵਾਈ ਹੇਠ ਕਿਸਾਨਾਂ ਦਾ ਇਕ ਜੱਥਾ ਬਿਹਾਰ ਨੂੰ ਪਾਰ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਦਾਖਲ ਹੋਇਆ। ਟਿਕਰੀ, ਸਿੰਘੂ, ਗਾਜੀਪੁਰ ਅਤੇ ਵੱਖ ਵੱਖ ਸਰਹੱਦਾਂ ‘ਤੇ ਕਿਸਾਨਾਂ ਦੀ ਲਗਾਤਾਰ ਭੁੱਖ ਹੜਤਾਲ ਚਲ ਰਹੀ ਹੈ।