ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਐੱਸ.ਐੱਚ.ਓ ਗਗਨਦੀਪ ਸਿੰਘ ਬੱਝਣਗੇ ਵਿਆਹ ਦੇ ਬੰਧਨ ‘ਚ, ਬਿਕਰਮ ਮਜੀਠੀਆ ਨੂੰ ਦਿੱਤਾ ਸੱਦਾ

sho
ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਐੱਸ.ਐੱਚ.ਓ ਗਗਨਦੀਪ ਸਿੰਘ ਬੱਝਣਗੇ ਵਿਆਹ ਦੇ ਬੰਧਨ 'ਚ, ਬਿਕਰਮ ਮਜੀਠੀਆ ਨੂੰ ਦਿੱਤਾ ਸੱਦਾ

ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਐੱਸ.ਐੱਚ.ਓ ਗਗਨਦੀਪ ਸਿੰਘ ਬੱਝਣਗੇ ਵਿਆਹ ਦੇ ਬੰਧਨ ‘ਚ, ਬਿਕਰਮ ਮਜੀਠੀਆ ਨੂੰ ਦਿੱਤਾ ਸੱਦਾ,ਉੱਤਰਾਖੰਡ ਵਿਖੇ ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਸਿੱਖ ਪੁਲਿਸ ਅਫ਼ਸਰ ਐੱਸ.ਐੱਚ.ਓ ਗਗਨਦੀਪ ਸਿੰਘ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਸ ਦੌਰਾਨ ਗਗਨਦੀਪ ਸਿੰਘ ਨੇ ਆਪਣੇ ਵਿਆਹ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੱਦਾ ਦਿੱਤਾ। ਉਹਨਾਂ ਦੇ ਇਸ ਸੱਦੇ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਵਿਆਹ ‘ਚ ਸ਼ਮੂਲੀਅਤ ਲਈ ਸੱਦਾ ਦੇਣਾ ਮੇਰੇ ਲਈ ਮਾਣ ਭਰਿਆ ਹੈ।

sho
ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਐੱਸ.ਐੱਚ.ਓ ਗਗਨਦੀਪ ਸਿੰਘ ਬੱਝਣਗੇ ਵਿਆਹ ਦੇ ਬੰਧਨ ‘ਚ, ਬਿਕਰਮ ਮਜੀਠੀਆ ਨੂੰ ਦਿੱਤਾ ਸੱਦਾ

ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇਆਪਣੇ ਫੇਸਬੁੱਕ ਰਾਹੀਂ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉੱਤਰਾਖੰਡ ਵਿਖੇ ਮੁਸਲਿਮ ਲੜਕੇ ਨੂੰ ਭੀੜ ਤੋਂ ਬਚਾਉਣ ਵਾਲੇ ਦਲੇਰ ਸਿੱਖ ਪੁਲਿਸ ਅਫ਼ਸਰ ਐੱਸ.ਐੱਚ.ਓ ਸ. ਗਗਨਦੀਪ ਸਿੰਘ ਦੁਆਰਾ ਆਪਣੇ ਵਿਆਹ ‘ਚ ਸ਼ਮੂਲੀਅਤ ਲਈ ਸੱਦਾ ਦੇਣਾ ਮੇਰੇ ਲਈ ਮਾਣ ਭਰਿਆ ਹੈ। ਵੀਰ ਗਗਨਦੀਪ ਸਿੰਘ ਅਤੇ ਸਮੂਹ ਪਰਿਵਾਰ ਨੂੰ ਇਸ ਸ਼ੁਭ ਘੜੀ ਲਈ ਮੇਰੀਆਂ ਸ਼ੁਭਕਾਮਨਾਵਾਂ।

ਹੋਰ ਪੜ੍ਹੋ:ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ

ਦੱਸ ਦੇਈਏ ਕਿ 22 ਮਈ ਨੂੰ ਨੈਨੀਤਾਲ ਦੇ ਇਕ ਮੰਦਰ ‘ਚ ਲੜਕਾ-ਲੜਕੀ ਬੈਠੇ ਹੋਏ ਸਨ।ਉਨ੍ਹਾਂ ਨੂੰ ਇੱਕਠੇ ਬੈਠਿਆਂ ਦੇਖ ਉਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਤੋਂ ਪੁੱਛਗਿਛ ਕਰਨੀ ਸ਼ੁਰੂ ਕੀਤੀ।ਗੱਲਬਾਤ ‘ਚ ਖੁਲ੍ਹਾਸਾ ਹੋਇਆ ਕਿ ਲੜਕਾ ਮੁਸਲਿਮ ਅਤੇ ਲੜਕੀ ਹਿੰਦੂ ਹੈ।ਇਹ ਦੋਵੇਂ ਮਿਲਣ ਲਈ ਮੰਦਰ ਪੁੱਜੇ ਸਨ।ਲੋਕਾਂ ਨੂੰ ਜਿਸ ਤਰ੍ਹਾਂ ਹੀ ਪਤਾ ਚੱਲਿਆ ਕਿ ਲੜਕਾ ਮੁਸਲਿਮ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ।ਇਸ ਵਿਚਕਾਰ ਜਦੋਂ ਲੜਕੀ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾ ਲੋਕਾਂ ਨੇ ਉਸ ਨੂੰ ਕੁੱਟ ਕੇ ਸਾਈਡ ‘ਤੇ ਕਰ ਦਿੱਤਾ।

ਭੀੜ ‘ਚ ਮੌਜੂਦ ਲੋਕ ਪੁਲਿਸ ਦੇ ਆਉਣ ‘ਤੇ ਵੀ ਨਹੀਂ ਰੁੱਕੇ ਅਤੇ ਉਹ ਮੁਸਲਿਮ ਵਿਅਕਤੀ ਨੂੰ ਮਾਰਦੇ ਰਹੇ।ਵਿਅਕਤੀ ਨੂੰ ਬਚਾਉਣ ਲਈ ਗਗਨਦੀਪ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।ਉਹ ਉਸ ਨੂੰ ਲੋਕਾਂ ਦੀ ਮਾਰ ਤੋਂ ਬਚਾਅ ਰਿਹਾ ਸੀ।ਉਨ੍ਹਾਂ ਨੇ ਵਿਅਕਤੀ ਦਾ ਸਿਰ ਹੱਥ ਨਾਲ ਲੁਕਾ ਲਿਆ ਤਾਂ ਜੋ ਉਸ ਨੂੰ ਕੁਝ ਨਾ ਹੋਵੇ। ਇਸ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

-PTC News