ਮੁੱਖ ਖਬਰਾਂ

ਸ਼ੋਏਬ ਅਖ਼ਤਰ ਨੂੰ ਪਾਕਿਸਤਾਨ ਦੇ ਇੱਕ ਚੈਨਲ ਨੇ ਭੇਜਿਆ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ , ਜਾਣੋਂ ਵਜ੍ਹਾ

By Shanker Badra -- November 08, 2021 12:11 pm -- Updated:Feb 15, 2021

ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਕਾਫੀ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇੱਕ ਚੈਨਲ ਪੀਟੀਵੀ ਸਪੋਰਟਸ ਦੇ ਐਂਕਰ ਨੌਮਾਨ ਨਿਆਜ਼ ਨਾਲ ਉਸ ਦਾ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਸ਼ੋਏਬ ਅਖ਼ਤਰ ਨੇ ਲਾਈਵ ਟੀਵੀ ਸ਼ੋਅ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ। ਹੁਣ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ (PTVC) ਨੇ ਇਸ ਗੇਂਦਬਾਜ਼ ਨੂੰ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ।

ਸ਼ੋਏਬ ਅਖ਼ਤਰ ਨੂੰ ਪਾਕਿਸਤਾਨ ਦੇ ਇੱਕ ਚੈਨਲ ਨੇ ਭੇਜਿਆ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ , ਜਾਣੋਂ ਵਜ੍ਹਾ

ਮਾਣਹਾਨੀ ਨੋਟਿਸ ਵਿੱਚ ਪੀਟੀਵੀਸੀ ਨੇ ਸ਼ੋਏਬ ਅਖਤਰ ਨੂੰ ਤਿੰਨ ਮਹੀਨਿਆਂ ਦੀ ਤਨਖਾਹ ਦੇ ਬਰਾਬਰ 33,33,000 ਰੁਪਏ ਅਤੇ ਹਰਜਾਨੇ ਵਜੋਂ 10 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕਰਨ ਲਈ ਕਿਹਾ ਹੈ। ਨਹੀਂ ਤਾਂ PTV ਇੱਕ ਸਮਰੱਥ ਅਧਿਕਾਰ ਖੇਤਰ ਵਾਲੀ ਅਦਾਲਤ ਵਿੱਚ ਸ਼ੋਏਬ ਅਖ਼ਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।

ਸ਼ੋਏਬ ਅਖ਼ਤਰ ਨੂੰ ਪਾਕਿਸਤਾਨ ਦੇ ਇੱਕ ਚੈਨਲ ਨੇ ਭੇਜਿਆ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ , ਜਾਣੋਂ ਵਜ੍ਹਾ

ਨੋਟਿਸ ਵਿੱਚ ਕਿਹਾ ਗਿਆ ਹੈ, "ਧਾਰਾ 22 ਦੇ ਅਨੁਸਾਰ ਦੋਵਾਂ ਧਿਰਾਂ ਨੂੰ ਤਿੰਨ ਮਹੀਨਿਆਂ ਦਾ ਲਿਖਤੀ ਨੋਟਿਸ ਜਾਂ ਇਸਦੇ ਬਦਲੇ ਭੁਗਤਾਨ ਕਰਕੇ ਆਪਣਾ ਸਮਝੌਤਾ ਖਤਮ ਕਰਨ ਦਾ ਅਧਿਕਾਰ ਹੋਵੇਗਾ। ਜਦੋਂ ਕਿ ਸ਼ੋਏਬ ਅਖਤਰ ਨੇ 26 ਅਕਤੂਬਰ ਨੂੰ ਆਨ ਏਅਰ ਅਸਤੀਫਾ ਦੇ ਦਿੱਤਾ ਸੀ, ਜਿਸ ਨਾਲ ਪੀਟੀਵੀ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਸੀ। ਨੋਟਿਸ ਵਿੱਚ ਅੱਗੇ ਕਿਹਾ ਗਿਆ ਹੈ, 'ਸ਼ੋਏਬ ਅਖ਼ਤਰ ਟੀ-20 ਵਿਸ਼ਵ ਕੱਪ ਦੇ ਪ੍ਰਸਾਰਣ ਦੌਰਾਨ ਪੀਟੀਵੀ ਪ੍ਰਬੰਧਨ ਨੂੰ ਦੱਸੇ ਬਿਨਾਂ ਦੁਬਈ ਛੱਡ ਗਿਆ ਸੀ।

ਸ਼ੋਏਬ ਅਖ਼ਤਰ ਨੂੰ ਪਾਕਿਸਤਾਨ ਦੇ ਇੱਕ ਚੈਨਲ ਨੇ ਭੇਜਿਆ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ , ਜਾਣੋਂ ਵਜ੍ਹਾ

ਸ਼ੋਏਬ ਅਖ਼ਤਰ ਨੇ ਇਸ ਨੋਟਿਸ ਬਾਰੇ ਟਵਿੱਟਰ 'ਤੇ ਲਿਖਿਆ, 'ਮੈਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਜਦੋਂ ਮੈਂ ਪੀਟੀਵੀ ਲਈ ਕੰਮ ਕਰ ਰਿਹਾ ਸੀ ਤਾਂ ਆਪਣੀ ਇੱਜ਼ਤ ਅਤੇ ਸਾਖ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਹੁਣ ਮੈਨੂੰ ਰਿਕਵਰੀ ਨੋਟਿਸ ਭੇਜਿਆ ਹੈ। ਮੈਂ ਇੱਕ ਲੜਾਕੂ ਹਾਂ ਅਤੇ ਹਾਰ ਨਹੀਂ ਮੰਨਾਂਗਾ ਅਤੇ ਇਸ ਕਾਨੂੰਨੀ ਲੜਾਈ ਦਾ ਸਾਹਮਣਾ ਕਰਾਂਗਾ। ਮੇਰੇ ਵਕੀਲ ਅਬੁਜ਼ਰ ਸਲਮਾਨ ਖਾਨ ਇਸ ਨੂੰ ਨਿਆਜ਼ੀ ਕਾਨੂੰਨ ਮੁਤਾਬਕ ਅੱਗੇ ਲੈ ਕੇ ਜਾਣਗੇ।
-PTCNews