ਮੁੱਖ ਖਬਰਾਂ

ਸਿੰਘੂ ਬਾਰਡਰ ਤੋਂ ਕਾਬੂ ਕੀਤੇ ਸ਼ੱਕੀ ਨੌਜਵਾਨ ਦਾ ਤਾਜ਼ਾ ਬਿਆਨ ਆਇਆ ਸਾਹਮਣੇ , ਵੀਡੀਓ ਵਾਇਰਲ

By Shanker Badra -- January 23, 2021 2:09 pm -- Updated:January 23, 2021 3:48 pm


ਨਵੀਂ ਦਿੱਲੀ : 4 ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਅਤੇ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਦਿੱਲੀ 'ਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁੱਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਪਲਟ ਗਿਆ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੱਚੀ ਹੈ ਜਾਂ ਝੂਠੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਇਸ ਵਾਇਰਲ ਵੀਡੀਓ 'ਚ ਸ਼ੱਕੀ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਬਿਆਨ ਕਿਸਾਨ ਆਗੂਆਂ ਦੇ ਦਬਾਅ 'ਚ ਦਿੱਤਾ ਹੈ। ਫਿਲਹਾਲ ਸੋਨੀਪਤ ਪੁਲਿਸ ਕਾਬੂ ਕੀਤੇ ਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਮੁਲਜ਼ਮ ਤੋਂ ਹਥਿਆਰ ਸਪਲਾਈ ਕਰਨ ਦੀ ਗੱਲ ਤੋਂ ਪੁਲਿਸ ਇਨਕਾਰ ਕਰ ਰਹੀ ਹੈ। ਓਧਰ ਕਿਸਾਨਾਂ ਨੇ ਵੀ ਇਸ ਵੀਡੀਓ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ।

ਪੜ੍ਹੋ ਹੋਰ ਖ਼ਬਰਾਂ : 4 ਕਿਸਾਨ ਲੀਡਰਾਂ ਨੂੰ ਗੋਲ਼ੀ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਇਸ ਸ਼ਖਸ ਨੇ ਕੀਤਾ ਵੱਡਾ ਖ਼ੁਲਾਸਾ

Shoot 4 farmers leaders : masked man viral video of youth arrested from Singhu border ਸਿੰਘੂ ਬਾਰਡਰ ਤੋਂ ਕਾਬੂ ਕੀਤੇ ਸ਼ੱਕੀ ਨੌਜਵਾਨਦਾ ਤਾਜ਼ਾ ਬਿਆਨ ਆਇਆ ਸਾਹਮਣੇ , ਵੀਡੀਓ ਵਾਇਰਲ

ਦਰਅਸਲ 'ਚ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਫੜਿਆ ਹੈ ਤੇ ਉਸ ਨੇ ਮੰਨਿਆ ਹੈ ਕਿ ਉਹ ਮੋਰਚੇ ’ਚ ਖ਼ਰਾਬੀ ਕਰਨ ਲਈ ਆਇਆ ਸੀ।

Shoot 4 farmers leaders : masked man viral video of youth arrested from Singhu border ਸਿੰਘੂ ਬਾਰਡਰ ਤੋਂ ਕਾਬੂ ਕੀਤੇ ਸ਼ੱਕੀ ਨੌਜਵਾਨਦਾ ਤਾਜ਼ਾ ਬਿਆਨ ਆਇਆ ਸਾਹਮਣੇ , ਵੀਡੀਓ ਵਾਇਰਲ

ਬੀਤੀ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ 'ਤੇ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਵਿਅਕਤੀ ਨੂੰ ਮੀਡਿਆ ਸਾਹਮਣੇ ਪੇਸ਼ ਕੀਤਾ ਸੀ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਸਾਜ਼ਿਸ਼ ਤਹਿਤ ਮੋਰਚੇ ’ਚ ਆਇਆ ਸੀ ,ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਮੋਰਚੇ ’ਚ ਗੜਬੜੀ ਕਰਨਾ ਸੀ। ਉਸ ਦਾ ਕਹਿਣਾ ਸੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਗੋਲੀਆਂ ਚਲਾਉਣ ਦੀ ਯੋਜਨਾ ਸੀ।

Shoot 4 farmers leaders : masked man viral video of youth arrested from Singhu border ਸਿੰਘੂ ਬਾਰਡਰ ਤੋਂ ਕਾਬੂ ਕੀਤੇ ਸ਼ੱਕੀ ਨੌਜਵਾਨਦਾ ਤਾਜ਼ਾ ਬਿਆਨ ਆਇਆ ਸਾਹਮਣੇ , ਵੀਡੀਓ ਵਾਇਰਲ

ਪੜ੍ਹੋ ਹੋਰ ਖ਼ਬਰਾਂ : 11ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ , ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

ਸ਼ੱਕੀ ਨੌਜਵਾਨਨੇ ਦੱਸਿਆ ਸੀਕਿ ਉਹ ਪੈਸੇ ਲਈ ਕੰਮ ਕਰਦਾ ਹੈ ,ਇਸ ਕੰਮ ਲਈ 10 ਹਜ਼ਾਰ ਰੁਪਏ ’ਚ ਡੀਲ ਹੋਈ ਸੀ।ਇਸ ਸ਼ਖਸ ਨੇ ਦੱਸਿਆ ਸੀ ਕੇ ਜਿਹੜੇ ਚਾਰ ਲੀਡਰਾਂ ਨੂੰ ਸ਼ੂਟ ਕਰਨ ਦੇ ਹੁਕਮ ਹਨ , ਉਨ੍ਹਾਂ ਲੋਕਾਂ ਦੀਆਂ ਫ਼ੋਟੋਆਂ ਦੇਖੀਆਂ ਹਨ ਪਰ ਅਸੀ ਨਾਮ ਨਹੀਂ ਜਾਣਦੇ। ਇਸ ਮਗਰੋਂਕਿਸਾਨਾਂ ਨੇ ਇਸ ਵਿਅਕਤੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਇਸ ਨੌਜਵਾਨ ਨੇ ਰਾਈ ਥਾਣੇ ਦੇ ਐਸਐਚਓ ਦਾ ਜੋ ਨਾਂਅ ਲਿਆ ਸੀ ,ਉਹ ਵੀ ਝੂਠ ਹੈ।
-PTCNews

  • Share