ਮੁੱਖ ਖਬਰਾਂ

Shooting in Washington: ਅਮਰੀਕਾ ਦੇ ਵਾਸ਼ਿੰਗਟਨ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 8 ਜ਼ਖਮੀ

By Shanker Badra -- July 20, 2020 11:07 am -- Updated:Feb 15, 2021

Shooting in Washington: ਅਮਰੀਕਾ ਦੇ ਵਾਸ਼ਿੰਗਟਨ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 8 ਜ਼ਖਮੀ:ਵਾਸ਼ਿੰਗਟਨ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਉਤਰ ਪੱਛਮ ਇਲਾਕੇ ਵਿਚ ਐਤਵਾਰ ਨੂੰ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 8 ਜਣੇ ਜ਼ਖਮੀ ਹੋ ਗਏ ਹਨ।

ਅਮਰੀਕਾ ਦੇ ਵਾਸ਼ਿੰਗਟਨ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 8 ਜ਼ਖਮੀ

ਵਾਸ਼ਿੰਗਟਨ ਪੁਲਿਸ ਦੇ ਬੁਲਾਰੇ ਮੁਤਾਬਕ 9 ਲੋਕ ਇਸ ਘਟਨਾ ਵਿਚ ਜ਼ਖਮੀ ਹੋਏ ਹਨ। ਅਸੀਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿੰਨੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਅਜੇ ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।

ਅਮਰੀਕਾ ਦੇ ਵਾਸ਼ਿੰਗਟਨ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 8 ਜ਼ਖਮੀ

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਤਿੰਨ ਅਫ਼ਰੀਕੀ-ਅਮਰੀਕੀ ਨਾਗਰਿਕਾਂ ਦੀ ਭਾਲ ਕਰ ਰਹੀ ਹੈ, ਜੋ ਘਟਨਾ ਸਥਾਨ ਤੋਂ ਗਾਇਬ ਹਨ।

ਦੱਸ ਦੇਈਏ ਕਿ ਗੋਲੀਬਾਰੀ ਦੀ ਇਹ ਘਟਨਾ ਵਾਸ਼ਿੰਗਟਨ ਡੀ.ਸੀ. ਦੇ ਕੋਲੰਬੀਆ ਹਾਈਟਸ ਵਿਚ 14 ਸਟਰੀਟ ਅਤੇ ਸਪਰਿੰਗ ਰੋਡ ਖੇਤਰ ਵਿਚ ਐਤਵਾਰ ਦੁਪਹਿਰ ਨੂੰ ਵਾਪਰੀ ਹੈ। ਇਸ ਹਾਦਸੇ ਦੇ ਸਾਰੇ ਪੀੜਤ ਬਾਲਗ ਹਨ ਤੇ ਕੋਈ ਬੱਚਾ ਇਸ ਘਟਨਾ ਵਿਚ ਜ਼ਖ਼ਮੀ ਨਹੀਂ ਹੋਇਆ।
-PTCNews

  • Share