ਹਾਦਸੇ/ਜੁਰਮ

ਘਰ ਅੱਗੇ ਪਿਸ਼ਾਬ ਕਰਨ ਨੂੰ ਲੈ ਕੇ ਚੱਲੀ ਗੋਲੀ, 1 ਗੰਭੀਰ ਜ਼ਖਮੀ

By Jashan A -- August 13, 2021 9:15 pm

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਹਰੀਕੇ ਕਲਾਂ 'ਚ ਘਰ ਅੱਗੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਕੁਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਜਿਸ ਵਿਚ ਇਕ ਪਿੰਡ ਵਾਸੀ ਗੰਭੀਰ ਜਖਮੀ ਹੋ ਗਿਆ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿਤੇ ਬਿਆਨਾਂ 'ਚ ਜਖਮੀ ਮਨਜੀਤ ਸਿੰਘ ਵਾਸੀ ਹਰੀਕੇ ਕਲਾਂ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਘਰੋ ਬਾਹਰ ਖੜਾ ਸੀ ਤਾਂ ਉਸਦੇ ਗੁਆਂਢ ਬਲਜਿੰਦਰ ਸਿੰਘ ਦੇ ਘਰ ਅੱਗੇ ਦੋ ਕਾਰਾਂ ਖੜੀਆਂ ਸਨ। ਇਹਨਾਂ ਕਾਰਾਂ 'ਚੋਂ ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀ ਉਤਰੇ ਅਤੇ ਹਰਜੀਤ ਸਿੰਘ ਕਾਰ 'ਚੋਂ ਉਤਰ ਕੇ ਹੀ ਬਲਜਿੰਦਰ ਸਿੰਘ ਦੇ ਗੇਟ ਚ ਪਿਸ਼ਾਬ ਕਰਨ ਲੱਗਾ। ਜਦ ਬਲਜਿੰਦਰ ਸਿੰਘ ਅਤੇ ਉਸਦੇ ਪਿਤਾ ਬਾਹਰ ਆ ਗਏ ਅਤੇ ਉਹਨਾਂ ਹਰਜੀਤ ਸਿੰਘ ਨੂੰ ਰੋਕਿਆ ਅਤੇ ਆਪਸ ਵਿਚ ਤੂੰ ਤੂੰ ਮੈ ਮੈ ਹੋ ਗਈ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਬਿਆਨ ਕਰਤਾ ਅਨੁਸਾਰ ਉਹ ਵੀ ਬਲਜਿੰਦਰ ਸਿੰਘ ਦੇ ਘਰ ਅੱਗੇ ਆ ਜਦ ਹਰਜੀਤ ਤੇ ਉਸਦੇ ਸਾਥੀਆਂ ਨੂੰ ਰੋਕਣ ਲਗਾ ਤਾਂ ਹਰਜੀਤ ਸਿੰਘ ਨੇ ਉਸ ਵਲ ਫਾਇਰ ਕੀਤੇ ਜਿੰਨ੍ਹਾ 'ਚੋਂ ਉਸਦੇ ਮੋਢੇ 'ਚ ਇਕ ਗੋਲੀ ਵੀ ਅਤੇ ਇਕ ਉਪਰ ਦੀ ਲੰਘ ਗਈ।

ਫਿਲਹਾਲ ਪੁਲਿਸ ਨੇ ਮਨਜੀਤ ਸਿੰਘ ਦੇ ਬਿਆਨਾਂ 'ਤੇ ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਅਤੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share