Sat, Apr 20, 2024
Whatsapp

ਚੰਡੀਗੜ੍ਹ 'ਚ ਹੁਣ ਕਰਫਿਊ ਖ਼ਤਮ, ਅੱਜ ਤੋਂ ਹੋਵੇਗੀ ਰੌਣਕ ਤੇ ਖੁੱਲ੍ਹ ਗਏ ਬਾਜ਼ਾਰ, ਸੜਕਾਂ 'ਤੇ ਦੌੜਣਗੇ ਵਾਹਨ   

Written by  Shanker Badra -- May 04th 2020 01:58 PM -- Updated: May 04th 2020 02:08 PM
ਚੰਡੀਗੜ੍ਹ 'ਚ ਹੁਣ ਕਰਫਿਊ ਖ਼ਤਮ, ਅੱਜ ਤੋਂ ਹੋਵੇਗੀ ਰੌਣਕ ਤੇ ਖੁੱਲ੍ਹ ਗਏ ਬਾਜ਼ਾਰ, ਸੜਕਾਂ 'ਤੇ ਦੌੜਣਗੇ ਵਾਹਨ   

ਚੰਡੀਗੜ੍ਹ 'ਚ ਹੁਣ ਕਰਫਿਊ ਖ਼ਤਮ, ਅੱਜ ਤੋਂ ਹੋਵੇਗੀ ਰੌਣਕ ਤੇ ਖੁੱਲ੍ਹ ਗਏ ਬਾਜ਼ਾਰ, ਸੜਕਾਂ 'ਤੇ ਦੌੜਣਗੇ ਵਾਹਨ   

ਚੰਡੀਗੜ੍ਹ 'ਚ ਹੁਣ ਕਰਫਿਊ ਖ਼ਤਮ, ਅੱਜ ਤੋਂ ਹੋਵੇਗੀ ਰੌਣਕ ਤੇ ਖੁੱਲ੍ਹ ਗਏ ਬਾਜ਼ਾਰ, ਸੜਕਾਂ 'ਤੇ ਦੌੜਣਗੇ ਵਾਹਨ:ਚੰਡੀਗੜ੍ਹ : ਚੰਡੀਗੜ੍ਹ 'ਚ ਹੁਣ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਇਹ ਦੁਕਾਨਾਂ ਸਵੇਰੇ10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ। ਅੱਜ ਓਹੀ ਦੁਕਾਨਾਂ ਹੀ ਖੁੱਲੀਆਂ ਹਨ ,ਜਿਨ੍ਹਾਂ ਦੀਆਂ ਦੁਕਾਨਾਂ ਦਾ ਆਖ਼ਰੀ ਨੰਬਰ 2, 4, 6, 8 ਹੈ। ਵਾਹਨ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਹੀ ਚੱਲਣਗੇ। ਯੂਟੀਪ੍ਰਸ਼ਾਸਨ ਦੀ ਐਤਵਾਰ ਸ਼ਾਮ ਹੋਈ ਬਾਰ ਰੂਮ ਮੀਟਿੰਗ ਤੋਂ ਬਾਅਦ ਸ਼ਹਿਰ 'ਚ 3 ਮਈ ਅੱਧੀ ਰਾਤ ਤੋਂ ਕਰਫਿਊ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਇਹ ਦੁਕਾਨਾਂ ਸਵੇਰੇ10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਲਈ ਕੋਈ ਵੀ ਪਾਸ ਪ੍ਰਸ਼ਾਸਨ ਤੋਂ ਲੈਣ ਦੀ ਲੋੜ ਨਹੀਂ ਹੈ। ਸੋਮਵਾਰ ਤੋਂ ਸਿਰਫ ਉਹ ਵਪਾਰੀ ਹੀ ਦੁਕਾਨਾਂ ਖੋਲ੍ਹ ਪਾਉਣਗੇ, ਜਿਨ੍ਹਾਂ ਦੀਆਂ ਦੁਕਾਨਾਂ ਦਾ ਆਖ਼ਰੀ ਨੰਬਰ 2, 4, 6, 8 ਹੋਵੇਗਾ। ਇਹੀ ਫਾਰਮੂਲਾ ਵਾਹਨਾਂ 'ਤੇ ਲਾਗੂ ਹੋਵੇਗਾ। ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ। ਇਸ ਦੌਰਾਨ ਸ਼ਰਾਬ ਦੇ ਅਹਾਤੇ ਬੰਦ ਰਹਿਣਗੇ ਪਰ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਵਾਰ ’ਚ ਇਕ ਲਿਕਰ ਅਤੇ ਪਾਨ ਸ਼ਾਪ ’ਤੇ ਪੰਜ ਤੋਂ ਜ਼ਿਆਦਾ ਲੋਕਾਂ ਦੀ ਭੀੜ ਨਾ ਹੋਵੇ। ਸਰਕਾਰੀ ਦਫਤਰ ਖੁੱਲ੍ਹਣਗੇ ਪਰ 11 ਮਈ ਤੱਕ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ। ਚੰਡੀਗੜ੍ਹ ’ਚ ਮੋਹਾਲੀ ਅਤੇ ਪੰਚਕੂਲਾ ਦੇ ਡੀ.ਸੀ. ਵਲੋਂ ਜਾਰੀ ਕੀਤੇ ਗਏ ਪਰਮਿਟ ਵੀ ਮੰਨਣਯੋਗ ਹੋਣਗੇ। ਚੰਡੀਗੜ੍ਹ ’ਚ ਐਂਟਰੀ ਆਈਕਾਰਡ ਅਤੇ ਪਾਸ ਦੇ ਆਧਾਰ ’ਤੇ ਹੀ ਹੋਵੇਗੀ। ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲਿਆਂ ਨੂੰ ਇਸ ’ਚ ਬਿਨਾਂ ਪਾਸ ਚੱਲਣ ਦੀ ਛੋਟ ਨਹੀਂ ਦਿੱਤੀ ਗਈ ਹੈ। ਚੰਡੀਗੜ੍ਹ ਦੇ ਐਂਟਰੀ ਪੁਆਇੰਟਾਂ ’ਤੇ ਥਰਮਲ ਸਕੈਨਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਗਰੋਸਰੀ, ਮੈਡੀਸਨ, ਫਲ-ਸਬਜ਼ੀਆਂ ਦੀਆਂ ਦੁਕਾਨਾਂ ਪੂਰਾ ਹਫਤਾ ਖੁੱਲ੍ਹੀਆਂ ਰਹਿਣਗੀਆਂ। ਰੈਸਟੋਰੈਂਟਸ ਅਤੇ ਈਟਿੰਗ ਪਲੇਸ ਪਹਿਲਾਂ ਦੀ ਤਰ੍ਹਾਂ ਬੰਦ ਹੀ ਰਹਿਣਗੇ, ਆਨਲਾਈਨ ਫੂਡ ਡਿਲੀਵਰੀ ਬੰਦ ਰਹੇਗੀ। ਸਰਕਾਰੀ ਬੱਸਾਂ ਨਾਲ ਸੈਕਟਰਾਂ 'ਚ ਫਲਾਂ ਅਤੇ ਸਬਜ਼ੀਆਂ ਦੀ ਵੰਡ ਜਾਰੀ ਰਹੇਗੀ। ਸ਼ਾਪਿੰਗ ਮਾਲਜ਼ ਅਤੇ ਸ਼ਾਪਿੰਗ ਕੰਪਲੈਕਸ ਜਿਵੇਂ ਸੈਕਟਰ-17 ਜਾਂ ਜੋ ਸੈਕਟਰਾਂ ਦੇ ਡਿਵਾਈਡਿੰਗ ਰੋਡ 'ਤੇ ਸ਼ਾਪਿੰਗ ਕੰਪਲੈਕਸ ਹਨ, ਉਹ ਬੰਦ ਰਹਿਣਗੇ। ਦੱਸ ਦੇਈਏ ਕਿ ਪ੍ਰਸਾਸ਼ਨ ਨੇ ਜਿਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ, ਉਨ੍ਹਾਂ 'ਚ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਜਾਰੀ ਰਹਿਣਗੀਆਂ। ਸ਼ਹਿਰ ਦੇ 6 ਕੰਟੇਨਮੈਂਟ ਏਰੀਏ ਬਾਪੂਧਾਮ, ਸੈਕਟਰ- 52 ਦਾ ਕੁੱਝ ਹਿੱਸਾ, ਕੱਚੀ ਕਾਲੋਨੀ ਧਨਾਸ, ਸ਼ਾਸਤਰੀ ਨਗਰ ਮਨੀਮਾਜਰਾ ਅਤੇ ਸੈਕਟਰ- 30 ਬੀ ਅਤੇ ਸੈਕਟਰ-38 ਦਾ ਕੁੱਝ ਏਰੀਆ ਪੂਰੀ ਤਰ੍ਹਾਂ ਬੰਦ ਰਹੇਗਾ। ਕੰਟੇਨਮੈਂਟ ਜ਼ੋਨ 'ਚ ਸਕਰੀਨਿੰਗ ਅਤੇ ਟੈਸਟਿੰਗ ਦਾ ਕੰਮ ਚੱਲਦਾ ਰਹੇਗਾ। -PTCNews


Top News view more...

Latest News view more...