ਹੋਰ ਖਬਰਾਂ

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਉਂਡ ਕੇਅਰ ਸੈਂਟਰ ਦੀ ਸ਼ੁਰੂਆਤ

By Shanker Badra -- July 15, 2020 4:07 pm -- Updated:Feb 15, 2021

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਉਂਡ ਕੇਅਰ ਸੈਂਟਰ ਦੀ ਸ਼ੁਰੂਆਤ:ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮਿ੍ਤਸਰ ਵਿਖੇ ਅਤਿ-ਆਧੁਨਿਕ “ਵਾਉਂਡ ਕੇਅਰ ਸੈਂਟਰ” ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਦਾਸ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਭਾਰਤ ਵਿੱਚ ਡਾਇਬਟੀਜ ਦੀ ਬਿਮਾਰੀ ਨਾਲ ਝੂਜ ਰਹੇ 15 ਪ੍ਰਤੀਸ਼ਤ ਲੋਕ ਫੂਟ ਅਲਸਰ ਨਾਲ ਪੀੜ੍ਹਤ ਹਨ, ਜੋ ਕਿ ਹਰ ਸਾਲ 45000 ਲੋਕਾਂ ਦੇ ਪੈਰਾਂ ਦੇ ਅੰਗ ਕੱਟਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸੈਂਟਰ ਅਜਿਹੇ ਪੀੜ੍ਹਤ ਮਰੀਜ਼ਾਂ ਲਈ ਇੱਕ ਉਮੀਦ ਦੀ ਕਿਰਨ ਹੈ।

ਇਸ ਮੌਕੇ ਡਾ. ਵਿਕਾਸ ਕੱਕੜ, ਪਲਾਸਟਿਕ ਸਰਜਰੀ ਵਿਭਾਗ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮਿ੍ਤਸਰ ਨੇ ਕਿਹਾ ਕਿ ਪਲਾਸਟਿਕ ਸਰਜਰੀ ਵਿੱਚ ਸਿਰ ਤੋਂ ਪੈਰਾਂ ਦੀਆਂ ਉਂਗਲਾਂ ਤੱਕ ਦੀ ਆਸਾਨ ਤੋਂ ਲੈ ਕੇ ਗੁੰਝਲਦਾਰ ਪੁਨਰ-ਨਿਰਮਾਣ ਸਰਜਰੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਰਾਈਨੋਪਲਾਸਟੀ, ਲਿਪੋਸਕਸ਼ਨ, ਫੇਸ ਲਿਫਟ, ਟੱਮੀ ਟੱਕ ਵਰਗੀਆਂ ਆਧੁਨਿਕ ਕੋਸਮੈਟਿਕ ਅਤੇ ਅਸਥੇਟਿਕ ਸਰਜਰੀਆਂ ਚਰਨ ਵਿੱਚ ਹਨ। ਉਨ੍ਹਾਂ ਕਿਹਾ ਕਿ ਸਿਰ, ਗਲ੍ਹੇ, ਛਾਤੀਆਂ ਵਰਗੀਆਂ ਭਿਅੰਕਰ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੀ ਮਾਈਕ੍ਰੋਵਰਕੁਲਰ ਪੁਨਰ-ਨਿਰਮਾਣ ਸਰਜਰੀ ਦੁਆਰਾ ਪਲਾਸਟਿਕ ਸਰਜਰੀ ਕਰਕੇ ਮਰੀਜ਼ਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦੇ ਬਹੁਤ ਹੀ ਬੁਰੇ ਤਰੀਕੇ ਨਾਲ ਸੜ੍ਹੇ ਹੋਏ ਅੰਗਾਂ ਨੂੰ ਪਲਾਸਟਿਕ ਸਰਜਰੀ ਦੁਆਰਾ ਪ੍ਰਭਾਵਸ਼ਾਲੀ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ।

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਅਤਿ-ਆਧੁਨਿਕ ਵਾਉਂਡ ਕੇਅਰ ਸੈਂਟਰ ਦੀ ਸ਼ੁਰੂਆਤ

ਇਸ ਮੌਕੇ ਡਾ. ਏ.ਪੀ. ਸਿੰਘ, ਡੀਨ ਨੇ ਕਿਹਾ ਕਿ ਅੱਜ ਸੰਸਥਾਂ ਨੇ ਰਾਸ਼ਟਰੀ ਪਲਾਸਟਿਕ ਸਰਜਰੀ ਦਿਵਸ ਮੌਕੇ ਅਤਿ-ਆਧੁਨਿਕ “ਵੂਂਡ ਕੇਅਰ ਸੈਂਟਰ” ਦਾ ਨਿਰਮਾਣ ਕਰਕੇ ਸੰਸਥਾਂ ਨੂੰ ਇੱਕ ਕਦਮ ਹੋਰ ਅੱਗੇ ਲੈ ਆਉਂਦਾ ਹੈ। ਉਨ੍ਹਾਂ ਕਿਹਾ ਇਹ ਸੈਂਟਰ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵਧੀਆਂ ਅਤੇ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਥੇ “ਡਾਇਬਟਿਕ ਫੂਟ ਅਲਸਰ”, “ਬੈਡ ਸੋਰ”, “ਿਲੰਮਫੋਡੀਮਾਂ”, “ਲੱਤਾਂ ਦੇ ਅਲਸਰ” ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹੁਣ ਸਾਡੀ ਸੰਸਥਾਂ ਹਰ ਪ੍ਰਕਾਰ ਦੀ ਸਿਰ ਅਤੇ ਗਲੇ੍ ਦੀ ਸਰਜਰੀ ਅਤੇ ਪੁਨਰ-ਨਿਰਮਾਣ ਦਾ ਇਲਾਜ ਮੁਹੱਈਆ ਕਰਵਾਉਣ ਵਾਲੀ ਪੰਜਾਬ ਦੀ ਮੋਹਰੀ ਸੰਸਥਾਂ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਰੇਕ ਪ੍ਰਕਾਰ ਦੀ ਬ੍ਰੈਸਟ ਕੈਂਸਰ ਮੈਨਜਮੈਂਟ ਖਾਸ ਤੌਰ ਤੇ ਓਲਕੋਪਲਾਸਟਿਕ ਸਰਜਰੀ, ਬ੍ਰੈਸਟ ਕੰਜਰਵੇਸਨ ਸਰਜਰੀ, ਬ੍ਰੈਸਟ ਪੁਨਰ-ਨਿਰਮਾਣ ਅਤੇ ਅਸਥੈਟਿਕ ਬ੍ਰੈਸਟ ਸਰਜਰੀ ਰੋਜ਼ਾਨਾ ਸੰਸਥਾ ਵਿਖੇ ਕੀਤੀਆਂ ਜਾਂਦੀਆਂ ਹਨ| ਆਧੁਨਿਕ ਵੂਂਡ ਕੇਆਰ ਸੈਂਟਰ ਵਿਖੇ ਡਾਇਬਟਿਕ ਫੂਟ ਕੇਅਰ ਇਲਾਜ ਬਹੁੱਤ ਹੀ ਆਧੁਨਿਕ ਢੰਗ ਨਾਲ ਕੀਤਾ ਜਾਵੇਗਾ, ਜਿਸ ਨਾਲ ਸ਼ਰੀਰ ਦੇ ਅੰਗਾਂ ਨੂੰ ਕੱਟਣ ਤੋਂ ਬਚਾਉਣ ਅਤੇ ਜਖ਼ਮਾਂ ਨੂੰ ਜਲਦੀ ਠੀਕ ਕਰਨ ਦੀ ਸੰਭਾਵਨਾ ਵਧ ਜਾਵੇਗੀ।
-PTCNews

  • Share